ਵਾਸ਼ਿੰਗਟਨ: ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਮੁਖੀ ਮੌਲਾਨਾ ਫਜ਼ਲਉਲ੍ਹਾ ਬਾਰੇ ਮੁਖਬਰੀ ਕਰਨ ਵਾਲੇ ਨੂੰ 50 ਲੱਖ ਡਾਲਰ (32,58,75,000 ਰੁਪਏ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਫਜ਼ਲਉਲ੍ਹਾ ਦੀ ਗ੍ਰਿਫਤਾਰੀ ਹੋਣ 'ਤੇ ਇਹ ਇਨਾਮੀ ਰਕਮ ਦਿੱਤੀ ਜਾਵੇਗੀ। ਤਹਿਰੀ-ਏ-ਤਾਲਿਬਾਨ ਪਕਿਸਤਾਨ ਦੀ ਅੱਤਵਾਦੀ ਜਥੇਬੰਦੀ ਹੈ ਜਿਹੜੀ ਪਾਕਿਸਤਾਨ ਦੇ ਅੰਤਰ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦਿੰਦੀ ਹੈ।


ਅਮਰੀਕਾ ਨੇ ਜਮਾਤ-ਉਲ-ਅਹਿਰਾਰ ਦੇ ਅਬਦੁਲ ਵਲੀ ਤੇ ਲਸ਼ਕਰ-ਏ-ਇਸਲਾਮ ਦੇ ਲੀਡਰ ਮੰਗਲ ਬਾਗ ਦੀ ਖਬਰ ਦੇਣ ਲਈ ਵੀ 30-30 ਲੱਖ ਡਾਲਰ (19,55,25,000 ਰੁਪਏ) ਦੇਣ ਦਾ ਐਲਾਨ ਕੀਤਾ ਹੈ। ਜਮਾਤ-ਉਲ-ਅਹਿਰਾਰ ਉਹ ਅੱਤਵਾਦੀ ਜਥੇਬੰਦੀ ਹੈ ਜਿਹੜੀ ਕਿ ਟੀਟੀਪੀ ਤੋਂ ਵੱਖ ਹੋ ਗਈ ਹੈ। ਲਸ਼ਕਰ-ਏ-ਇਸਲਾਮ ਪਾਕਿਸਤਾਨ ਦੇ ਖੈਬਰ ਕਬਾਈਲੀ ਖੇਤਰ ਵਿੱਚ ਸਰਗਰਮ ਹੈ।

ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਦੇ ਵਾਈਟ ਹਾਉਸ ਤੇ ਵਿਦੇਸ਼ ਮੰਤਰਾਲ ਸਣੇ ਟ੍ਰੰਪ ਪ੍ਰਸ਼ਾਸਨ ਦੇ ਅਫਸਰਾਂ ਦੇ ਨਾਲ ਬੈਠਕਾਂ ਕਰਨ ਤੋਂ ਬਾਅਦ ਇਹ ਐਲਾਨ ਕੀਤਾ।