ਪੜਚੋਲ ਕਰੋ

ਸੁੱਖੀ-ਸਾਂਦੀ ਹੋਇਆ ‘ਰੈਫਰੰਡਮ 2020’ ਦਾ ਇਕੱਠ

ਲੰਡਨ: ‘ਰੈਫਰੰਡਮ 2020’ ਲਈ ਲੰਡਨ ਐਲਾਨਨਾਮੇ ਦੇ ਹੱਕ ਤੇ ਵਿਰੋਧ ਵਿੱਚ ਭਾਰਤੀ ਪ੍ਰਵਾਸੀਆਂ ਨੇ ਦੋ ਵੱਖੋ-ਵੱਖ ਇਕੱਠ ਕੀਤੇ। ਖ਼ਾਲਿਸਤਾਨ ਪੱਖੀ ਰੈਲੀ ਵਿੱਚ ਆਏ ਹਜ਼ਾਰਾਂ ਲੋਕਾਂ ਨੇ ਵੱਖਰੇ ਸਿੱਖ ਰਾਜ ਦੀ ਮੰਗ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਜਦਕਿ, ਭਾਰਤ ਪੱਖੀ ਰੈਲੀ ਕਰਨ ਵਾਲਿਆਂ ਨੇ ‘ਵੀ ਸਟੈਂਡ ਵਿਦ ਇੰਡੀਆ’ ਤੇ ‘ਲਵ ਮਾਈ ਇੰਡੀਆ’ ਨਾਂ ਦੇ ਪ੍ਰੋਗਰਾਮ ਕੀਤੇ। ਭਾਰਤ ਪੱਖੀ ਰੈਲੀ ਕਰਨ ਵਾਲੇ ਭਾਰਤ ਵਿਰੋਧੀ ਰੈਲੀ ਤੋਂ ਦੂਰ ਸਕੁਏਅਰ ਦੇ ਤੈਅਸ਼ੁਦਾ ਇਲਾਕੇ ਤਕ ਸੀਮਤ ਰਹੇ। ਉੱਥੇ ਉਹ ਤਿਰੰਗੇ ਲਹਿਰਾ ਰਹੇ ਸਨ ਤੇ ਉਨ੍ਹਾਂ ‘ਭਾਰਤ ਮਾਤਾ ਦੀ ਜੈ’ ਤੇ ‘ਵੰਦੇ ਮਾਤਰਮ’ ਵਾਲੀਆਂ ਤਖ਼ਤੀਆਂ ਫੜ ਨਾਅਰੇਬਾਜ਼ੀ ਕਰ ਰਹੇ ਸਨ। ‘ਰੈਫ਼ਰੰਡਮ-2020’ ਦੇ ਪੱਖ ’ਚ ਹੋ ਰਹੇ ਭਾਸ਼ਣਾਂ ਦੀ ਆਵਾਜ਼ ਦਬਾਉਣ ਲਈ ਉੱਚੀ ਆਵਾਜ਼ ’ਚ ਢੋਲ ਵਜਾਏ ਜਾ ਰਹੇ ਸਨ। ਖ਼ਾਲਿਸਤਾਨ ਪੱਖੀਆਂ ਵੱਲੋਂ ‘ਜ਼ਿੰਦਾਬਾਦ’ ਦੇ ਨਾਅਰੇ ਲਾਏ ਜਾ ਰਹੇ ਸਨ ਤੇ ਹੱਥਾਂ ’ਚ ਭਾਰਤ ਵਿਰੋਧੀ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਹਾਊਸ ਆਫ਼ ਲਾਰਡਜ਼ ’ਚ ਪਾਕਿਸਤਾਨ ਮੂਲ ਦੇ ਮੈਂਬਰ ਲਾਰਡ ਨਜ਼ੀਰ ਅਹਿਮਦ ਮੁੱਖ ਬੁਲਾਰਿਆਂ ’ਚ ਸ਼ਾਮਲ ਸਨ। ਸਕਾਟਲੈਂਡ ਯਾਰਡ ਨੇ ਟ੍ਰੈਫਾਲਗਰ ਸਕੁਏਅਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਦੋਵੇਂ ਧਿਰਾਂ ਆਹਮੋ-ਸਾਹਮਣੇ ਨਾ ਆ ਸਕਣ। ਯੂਕੇ ਸਰਕਾਰ ਦੇ ਬੁਲਾਰੇ ਨੇ 'ਰੈਫ਼ਰੰਡਮ-2020' ਸਬੰਧੀ ਰੈਲੀ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਸੀ ਕਿ ਜੇਕਰ ਇੰਗਲੈਂਡ ਦੇ ਲੋਕ ਕਾਨੂੰਨ ਦੇ ਦਾਇਰੇ ਅੰਦਰ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਯੂਕੇ ਸਰਕਾਰ ਵੱਲੋਂ ਲਏ ਸਟੈਂਡ ’ਤੇ ਨਿਰਾਸ਼ਾ ਜਤਾਈ ਸੀ। ਸਿੱਖਜ਼ ਫਾਰ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ 2020 ’ਚ ਹੋਣ ਵਾਲੇ ਰੈਫ਼ਰੰਡਮ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ ਜਿਸ ਤਹਿਤ ਵੱਡੀ ਸਿੱਖ ਆਬਾਦੀ ਵਾਲੇ ਪੰਜਾਬ ਨੂੰ ਭਾਰਤ ਆਜ਼ਾਦੀ ਦੇਵੇ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਰੈਲੀ ਦੌਰਾਨ ਵੱਡੀ ਗਿਣਤੀ ’ਚ ਖ਼ਾਲਿਸਤਾਨ ਪੱਖੀ ਲੋਕਾਂ ਦੇ ਜੁੜਨ ਨਾਲ ਸੰਯੁਕਤ ਰਾਸ਼ਟਰ ’ਤੇ ਦਬਾਅ ਬਣਾ ਕੇ ਭਾਰਤ ਨੂੰ ਰਾਇਸ਼ੁਮਾਰੀ ਕਰਾਉਣ ਲਈ ਆਖਿਆ ਜਾਵੇਗਾ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਾਮੀ ਰੇਂਜਰ ਨੇ ਖ਼ਾਲਿਸਤਾਨੀਆਂ ਦੀ ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ਕੁਝ ਚੌਧਰੀ ਬਣੇ ਸਿੱਖਾਂ ਦੀ ਚਾਲ ਹੈ ਤੇ ਵੱਡੀ ਗਿਣਤੀ ’ਚ ਸਿੱਖ ਅਜਿਹੀ ਵੰਡ ਖਿਲਾਫ਼ ਹਨ। ਖ਼ਾਲਿਸਤਾਨ ਵਿਰੋਧੀ ਪ੍ਰਦਰਸ਼ਨ ਰੈਲੀ ਦੇ ਪ੍ਰਬੰਧਕ ਨਵਦੀਪ ਸਿੰਘ ਨੇ ਕਿਹਾ ਕਿ ਭਾਰਤੀ ਸਿੱਖ ਰੈਫ਼ਰੰਡਮ-2020 ਨਹੀਂ ਚਾਹੁੰਦੇ ਹਨ। ਉਹ ਤਾਂ ਇਹ ਵੀ ਨਹੀਂ ਜਾਣਦੇ ਕਿ ਰੈਫ਼ਰੰਡਮ ਕਿਸ ਗੱਲ ਦਾ ਹੋ ਰਿਹਾ ਹੈ। ਇਸ ਨੂੰ ਕੌਣ ਤੇ ਕਿਉਂ ਕਰਵਾਇਆ ਜਾ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Youtuber ਨੈਨਸੀ ਗਰੇਵਾਲ ਦੇ ਕਤਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Youtuber ਨੈਨਸੀ ਗਰੇਵਾਲ ਦੇ ਕਤਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
Iran War News : ਈਰਾਨ ਨੇ ਹੁਣ ਪਾਕਿਸਤਾਨ ਦੇ ਦੋਸਤ ਮੁਲਕ ਅਜ਼ਰਬਾਈਜਾਨ ਦੇ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ
Iran War News : ਈਰਾਨ ਨੇ ਹੁਣ ਪਾਕਿਸਤਾਨ ਦੇ ਦੋਸਤ ਮੁਲਕ ਅਜ਼ਰਬਾਈਜਾਨ ਦੇ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ
Canada 'ਚ ਤਰਨਤਾਰਨ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Canada 'ਚ ਤਰਨਤਾਰਨ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਫੌਜੀ ਨੇ ਮਾਪਿਆਂ ਨੂੰ ਮਾਰੀ ਗੋਲੀ; ਮੱਚ ਗਿਆ ਚੀਕ ਚੀਹਾੜਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਫੌਜੀ ਨੇ ਮਾਪਿਆਂ ਨੂੰ ਮਾਰੀ ਗੋਲੀ; ਮੱਚ ਗਿਆ ਚੀਕ ਚੀਹਾੜਾ
ਮਹਿਲਾ ਬੈਂਕ ਮੁਲਾਜ਼ਮ ਨੇ 37.78 ਲੱਖ ਦੀ ਹੇਰਾਫੇਰੀ, SBI ਬ੍ਰਾਂਚ ਮੈਨੇਜਰ ਨੇ ਦਿੱਤੀ ਸ਼ਿਕਾਇਤ, ਮੱਚਿਆ ਹੜਕੰਪ
ਮਹਿਲਾ ਬੈਂਕ ਮੁਲਾਜ਼ਮ ਨੇ 37.78 ਲੱਖ ਦੀ ਹੇਰਾਫੇਰੀ, SBI ਬ੍ਰਾਂਚ ਮੈਨੇਜਰ ਨੇ ਦਿੱਤੀ ਸ਼ਿਕਾਇਤ, ਮੱਚਿਆ ਹੜਕੰਪ
Punjab Vidhan Sabha ਦਾ ਬਜਟ ਸੈਸ਼ਨ ਅੱਜ ਤੋਂ, ਪਹਿਲੇ ਦਿਨ ਰਾਜਪਾਲ ਦੇਣਗੇ ਭਾਸ਼ਣ, ਕਾਂਗਰਸ ਕਰੇਗੀ ਵਿਧਾਨ ਸਭਾ ਦਾ ਘਿਰਾਓ
Punjab Vidhan Sabha ਦਾ ਬਜਟ ਸੈਸ਼ਨ ਅੱਜ ਤੋਂ, ਪਹਿਲੇ ਦਿਨ ਰਾਜਪਾਲ ਦੇਣਗੇ ਭਾਸ਼ਣ, ਕਾਂਗਰਸ ਕਰੇਗੀ ਵਿਧਾਨ ਸਭਾ ਦਾ ਘਿਰਾਓ
ਖੁਸ਼ਖਬਰੀ! ਪੰਜਾਬ ਪੁਲਿਸ 'ਚ ਨਿਕਲੀਆਂ ਬੰਪਰ ਭਰਤੀਆਂ, ਇਦਾਂ ਕਰੋ ਅਪਲਾਈ; ਜਾਣੋ ਤਰੀਕ ਤੇ ਸਮਾਂ
ਖੁਸ਼ਖਬਰੀ! ਪੰਜਾਬ ਪੁਲਿਸ 'ਚ ਨਿਕਲੀਆਂ ਬੰਪਰ ਭਰਤੀਆਂ, ਇਦਾਂ ਕਰੋ ਅਪਲਾਈ; ਜਾਣੋ ਤਰੀਕ ਤੇ ਸਮਾਂ
Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?
Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?
IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ
IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਮਾਰਚ 2026
Embed widget