ਲੰਡਨ: ਮੈਨਚੈਸਟਰ ਦੀ ਕ੍ਰਾਉਨ ਪ੍ਰੌਸੀਕਿਊਸ਼ਨ ਸਰਵਿਸ ਨੇ ਮੰਗਲਵਾਰ ਨੂੰ 36 ਸਾਲਾ ਰੇਨਹਾਰਡ ਸਿਨਾਗਾ ਨੂੰ 159 ਜਿਨਸੀ ਅਪਰਾਧ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਵਿੱਚ 136 ਬਲਾਤਕਾਰ ਸ਼ਾਮਲ ਹਨ। ਜੱਜ ਨੇ ਸੋਮਵਾਰ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ- ਅਪਰਾਧੀ ਬ੍ਰਿਟੇਨ ਦੇ ਕਾਨੂੰਨੀ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਬਲਾਤਕਾਰੀ ਹੈ। ਉਸ ਨੂੰ ਕਦੇ ਵੀ ਜੇਲ੍ਹ ਤੋਂ ਰਿਹਾਅ ਕਰਨਾ ਸੁਰੱਖਿਅਤ ਨਹੀਂ ਹੋਵੇਗਾ। ਉਸ ਨੂੰ ਘੱਟੋ-ਘੱਟ 30 ਸਾਲ ਜੇਲ੍ਹ 'ਚ ਰੱਖਿਆ ਜਾਵੇ।



ਸਿਨਾਗਾ ਨੂੰ ਮੈਨਚੇਸਟਰ ਕਲੱਬ ਦੇ ਬਾਹਰੋਂ 48 ਲੋਕਾਂ ਨਾਲ ਜਿਨਸੀ ਸ਼ੋਸ਼ਣ ਕਰਨ ਤੇ ਉਨ੍ਹਾਂ ਨੂੰ ਆਪਣੇ ਫਲੈਟ 'ਚ ਲਿਆਉਣ ਦਾ ਦੋਸ਼ੀ ਪਾਇਆ ਗਿਆ ਸੀ। ਪੁਲਿਸ ਮੁਤਾਬਕ ਉਨ੍ਹਾਂ ਕੋਲ ਸਿਨਾਗਾ ਖਿਲਾਫ ਕਾਫ਼ੀ ਸਬੂਤ ਹਨ। ਉਸ ਨੇ ਲਗਪਗ 190 ਲੋਕਾਂ ਦਾ ਜਿਨਸੀ ਸ਼ੋਸ਼ਣ ਕੀਤਾ।

ਸਿਨਾਗਾ ਇੰਡੋਨੇਸ਼ੀਆ ਦਾ ਵਸਨੀਕ ਹੈ। ਉਹ ਮੈਨਚੈਸਟਰ 'ਚ ਪੀਜੀ ਦਾ ਵਿਦਿਆਰਥੀ ਸੀ। ਉਸ ਨੂੰ ਸਾਲ 2018 '20 ਸਾਲ ਤੇ ਪਿਛਲੇ ਸਾਲ ਦੋ ਹੋਰ ਮਾਮਲਿਆਂ 'ਚ ਵੀ ਸਜ਼ਾ ਸੁਣਾਈ ਗਈ। ਉਸ ਨੂੰ ਚਾਰ ਵੱਖ-ਵੱਖ ਸੁਣਵਾਈਆਂ ਸਜ਼ਾਵਾਂ '48 ਪੀੜਤਾਂ ਨਾਲ ਹੋਏ ਕੁੱਲ 159 ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ। ਪੁਲਿਸ ਸਿਨਾਗਾ ਦੇ ਜਿਨਸੀ ਸ਼ੋਸ਼ਣ ਦੇ ਬਹੁਤ ਸਾਰੇ ਪੀੜਤਾਂ ਦੀ ਪਛਾਣ ਨਹੀਂ ਕਰ ਸਕੀ। ਪੁਲਿਸ ਨੇ ਲੋਕਾਂ ਨੂੰ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਹੈ।