ਨਵੀਂ ਦਿੱਲੀ: ਬ੍ਰਿਟਿਸ਼ ਦੀ ਲਗਜ਼ਰੀ ਕਾਰ ਮੇਕਿੰਗ ਕੰਪਨੀ ਰੋਲਸ ਰਾਇਸ ਨੇ ਐਲਾਨ ਕੀਤਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਤੇਜ਼ ਇਲੈਕਟ੍ਰੋਨਿਕ ਪਲੇਨ ਬਣਾਉਣ ਜਾ ਰਹੀ ਹੈ। ਇਹ 480kmph ਦੀ ਰਫਤਾਰ ਨਾਲ ਉਡਾਣ ਭਰਨ ਦੀ ਤਾਕਤ ਰੱਖੇਗਾ। ਇਸ ਤੋਂ ਪਹਿਲਾਂ ਜਰਮਨ ਕੰਪਨੀ ਸੀਮੈਂਸ 337kmph ਦੀ ਰਫਤਾਰ ਨਾਲ ਉਡਾਣ ਭਰਨ ਵਾਲਾ ਇਲੈਕਟ੍ਰੋਨਿਕ ਜਹਾਜ਼ ਬਣਾ ਚੁੱਕੀ ਹੈ।

ਰੋਲਸ ਰਾਇਸ ਦਾ ਜਹਾਜ਼ 2020 ਤਕ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਉਹ ਥਰਡ ਵੇ ਆਫ ਐਵੀਏਸ਼ਨ ‘ਚ ਸਭ ਤੋਂ ਅੱਗੇ ਤੇ ਇਲੈਕਟ੍ਰੀਫਿਕੇਸ਼ਨ ‘ਚ ਚੈਂਪੀਅਨ ਬਣਨਾ ਚਾਹੁੰਦੀ ਹੈ। ਇਸ ‘ਚ ਹਾਰਡ ਡੈਂਸ ਬੈਟਰੀ ਪੈਕ ਦਾ ਇਸਤੇਮਾਲ ਕੀਤਾ ਜਾਵੇਗਾ ਜੋ ਸਿੰਗਲ ਚਾਰਜਿੰਗ ‘ਚ 321 Km ਤਕ ਦਾ ਸਫ਼ਰ ਤੈਅ ਕਰ ਸਕਦਾ ਹੈ।

ਇਸ ਇਲੈਕਟ੍ਰੋਨਿਕ ਪਲੇਨ ਦੇ ਪ੍ਰੋਪੈਲਰ ਨੂੰ ਚਲਾਉਣ ਲਈ ਤਿੰਨ ਲਾਈਟਵੇਟ ਹਾਈ ਪਾਵਰ ਡੈਂਸਿਟੀ ਵਾਲੀ ਇਲੈਕਟ੍ਰੋਨਿਕ ਮੋਟਰ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਨੂੰ ਯੂਕੇ ਦੀ ਮੋਟਰ ਤੇ ਮੋਟਰ ਕੰਟ੍ਰੋਲਰ ਕੰਪਨੀ ਵਾਈਏਐਸਏ ਬਣਾ ਰਹੀ ਹੈ। ਇਸ ‘ਚ ਬ੍ਰਿਟਿਸ਼ ਸਰਕਾਰ ਨਿਵੇਸ਼ ਕਰ ਰਹੀ ਹੈ।

ਰਾਇਲਸ ਵੱਲੋਂ ਬਣਾਏ ਜਾਣ ਵਾਲੇ ਜਹਾਜ਼ ਨੂੰ ਛੋਟਾ ਤੇ ਸਪੋਰਟੀ ਬਣਾਇਆ ਜਾਵੇਗਾ, ਜਿਸ ਦੀ ਕਾਕਪਿਟ ਪਿੱਛੇ ਵੱਲ ਹੋਵੇਗੀ ਤੇ ਇਸ ਦੇ ਫਰੰਟ ‘ਚ ਇੱਕ ਲੰਬਾ ਨੋਜ਼ ਸ਼ੇਪ ਡਿਜ਼ਾਇਨ ਹੋਵੇਗਾ ਜੋ ਕਿਸੇ ਵਿੰਟੇਜ ਰੋਡਸਟਾਰ ਦੀ ਤਰ੍ਹਾਂ ਲੱਗੇਗਾ। ਇਸ ਦੇ ਅਗਲੇ ਹਿੱਸੇ ‘ਚ ਬੈਟਰੀ ਪੈਕ ਹੋਣਗੇ ਜੋ ਜਹਾਜ਼ ਨੂੰ ਪਾਵਰ ਸਪਲਾਈ ਕਰਨਗੇ।

ਇਸ ਜਹਾਜ਼ ਨੂੰ ACCEL ਪ੍ਰੋਜੈਕਟ ਤਹਿਤ ਬਣਾਇਆ ਜਾ ਰਿਹਾ ਹੈ ਜਿਸ ‘ਚ ਪਾਵਰਫੁੱਲ ਬੈਟਰੀ ਪੈਕ ਇਸਤੇਮਾਲ ਹੋਣਗੇ। ਇਹ ਬੈਟਰੀਆਂ 1000 ਹੌਰਸ ਪਾਵਰ ਦੀ ਤਾਕਤ ਨਾਲ 200 ਮੀਲ ਦੀ ਰੇਂਜ ਦਾ ਰਫ਼ਤਾਰ ਨਾਲ ਉੱਡਣ ‘ਚ ਮਦਦ ਕਰੇਗੀ। ਇਸ ਜਹਾਜ਼ ਨਾਲ ਪੈਰਿਸ ਤੋਂ ਲੰਦਨ ਤਕ ਦਾ ਸਫ਼ਰ ਤੈਅ ਕੀਤਾ ਜਾ ਸਕੇਗਾ।