Punjab: ਰੋਇਲ ਮਿਲਟਰੀ ਅਕੈਡਮੀ ਯੂ ਕੇ ਸਾਰਾਗੜੀ੍ਹ ਫੇਮ ਦਾ 10 ਮੈਂਬਰੀ ਵਫਦ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਨਤਮਸਤਕ ਹੋਇਆ। ਇਸ ਵਫਦ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਫਦ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਸਨਮਾਨਤ ਕੀਤਾ ਗਿਆ।
ਇਸ ਮੌਕੇ ਯੂ ਕੇ ਵਫਦ ਮੈਂਬਰਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਮੇਜ਼ਬਾਨੀ ਲਈ ਧੰਨਵਾਦ ਕੀਤਾ ਤੇ ਇਸਦੀ ਸ਼ਲਾਘਾ ਕੀਤੀ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਬ੍ਰਿਟਿਸ਼ ਆਰਮੀ ਦੇ ਮੇਜਰ ਜਨਰਲ ਸੀਲਿਆ ਹਾਰਵੇ ਅੱਜ 10 ਸਾਥੀਆਂ ਨਾਲ ਨਤਮਸਤਕ ਹੋਣ ਆਏ ਹਨ। ਉਹਨਾਂ ਕਿਹਾ ਕਿ ਇਹ ਉਸ ਅਕੈਡਮੀ ਨੂੰ ਬਿਲੋਂਗ ਕਰਦੇ ਹਨ ਜਿਸ ਅਕੈਡਮੀ ਦੇ ਸਿੱਖਾਂ ਨੇ ਸਾਰਾਗੜ੍ਹੀ ਜੰਗ ਨੂੰ ਸਿਰੇ ਚੜ੍ਹਾਇਆ।
ਉਹਨਾਂ ਕਿਹਾ ਕਿ ਇਸ ਫੌਜ ਨੇ ਜਿਵੇਂ ਸਿੱਖ ਫੌਜੀਆਂ ਲਈ ਨਿਤਨੇਮ ਦਾ ਗੁਟਕਾ ਸਾਹਿਬ ਤਿਆਰ ਕੀਤਾ, ਉਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਉਹਨਾਂ ਕਿਹਾ ਕਿ ਇਹ ਪਾੜੇ ਨਾ ਸਕਣ ਵਾਲੇ ਤੇ ਪਾਣੀ ਨਾਲ ਪ੍ਰਭਾਵਤ ਨਾ ਹੋਣ ਵਾਲੇ ਗੁਟਕਾ ਸਾਹਿਬ ਹਨ। ਉਹਨਾਂ ਕਿਹਾ ਕਿ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਸਿੱਖਾਂ ਦੀ ਬਹਾਦਰੀ ਨੂੰ ਦੁਨੀਆਂ ਭਰ ਵਿਚ ਮੰਨਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਸੂਰਬੀਰਾਂ ਨੁੰ ਦੁਨੀਆਂ ਕਿਵੇਂ ਯਾਦ ਕਰਦੀ ਹੈ ਤੇ ਮਾਣ ਬਖਸ਼ਦੀ ਹੈ, ਇਹ ਸਭ ਦੇ ਸਾਹਮਣੇ ਹੈ ਤੇ ਇਸ ਲਈ ਸਾਰਾਗੜ੍ਹੀ ਫਾਉਂਡੇਸ਼ਨ ਦੇ ਗੁਰਜਿੰਦਰ ਪਾਲ ਸਿੰਘ ਜੋਸਨ ਤੇ ਸਹਿਯੋਗੀ ਬਾਵਾ ਨਵੀਨ ਤੇ ਨਾਲ ਸਿਮਰ ਸਿੰਘ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਸ ਤਰੀਕੇ ਇਹਨਾਂ ਸਾਰਾਗੜ੍ਹੀ ਦੇਇਤਿਹਾਸ ਨੂੰ ਸੁਰਜੀਤ ਕੀਤਾ ਤੇ ਲੋਕਾਂ ਨੂੰ ਨਾਲ ਜੋੜਿਆ।
ਉਹਨਾਂ ਕਿਹਾ ਕਿ ਅੱਜ ਸਾਡੇ ਵਿਚ ਬ੍ਰਿਟਿਸ ਆਰਮੀ ਦੇ ਇਕ ਮੇਜਰ ਜਨਰਲ ਸੀਲਿਆ ਹਾਰਵੇ ਦੀ ਅਗਵਾਈ ਹੇਠ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਨਤਮਸਤਕ ਹੋਏ। ਇਸ ਉਪਰੰਤ ਜਿੰਨੇ ਵੀ ਸਾਡੇ ਮੈਡੀਕਲ ਸੈਂਟਰ ਚਲ ਰਹੇ ਹਨ ਜਾਂ ਲੰਗਰ ਦੀ ਵਿਵਸਥਾ ਹੈ ਜਿਥੇ ਬਹੁਤ ਵੱਡੀ ਮਹਾਨ ਸੇਵਾ ਸੰਗਤ ਦੀ ਉਸ ਸਥਾਨ ਤੋਂ ਹੋਈ ਹੈ, ਉਸ ਥਾਂ ’ਤੇ ਇਹ ਵਫਦ ਮੈਂਬਰ ਪਹੁੰਚੇ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਉਹਨਾਂ ਕਿਹਾ ਕਿ 21 ਸਿੱਖਾਂ ਨੇ ਸਾਰਾਗੜ੍ਹੀ ਦੀ ਲੜਾਈ ਲੜੀ ਤੇ ਦੇਸ਼ ਦੀ ਰੱਖਿਆ ਕੀਤੀ ਤੇ ਆਪ ਸ਼ਹਾਦਤ ਦੇ ਕੇ ਦੇਸ਼ ਦੀ ਰਾਖੀ ਕੀਤੀ, ਅੱਜ ਉਸੇ ਲੜੀ ਵਿਚ ਅਸੀਂ ਇਹਨਾਂ ਨੂੰ ਜੀ ਆਇਆਂ ਆਖ ਰਹੇ ਰਹੇ ਹਾਂ। ਉਹਨਾਂ ਕਿਹਾ ਕਿ ਜੇਕਰ ਅਸੀਂ ਸਿੱਖਾਂ ਦੀ ਬਹਾਦਰੀ ਬਾਰੇ ਲਿਖਣ ਲੱਗੀਏ ਤਾਂ ਸ਼ਾਇਦ ਸ਼ਿਆਹੀ ਵੀ ਮੁੱਕ ਜਾਵੇਗੀ। ਉਹਨਾਂ ਕਿਹਾ ਕਿ ਵਿਸ਼ਵ ਯੁੱਧ ਪਹਿਲੇ ਤੇ ਦੂਜੇ ਵਿਚ ਵੱਡਾ ਰੋਲ ਸਿੱਖ ਸੈਨਿਕਾਂ ਨੇ ਨਿਭਾਇਆ ਤੇ ਅੱਜ ਵੀ ਯੂ ਐਨ ਓ ਵਿਚ ਲੋੜ ਪੈਣ ’ਤੇ ਸਿੱਖ ਰੈਜੀਮੈਂਟ ਨੂੰ ਵੱਡਾ ਦਰਜਾ ਦਿੱਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਬ੍ਰਿਟਿਸ਼ ਆਰਮੀ ਦੇ ਵਿਚ ਬਹੁਤ ਵੱਡੀ ਗਿਣਤੀ ਵਿਚ ਸਿੱਖ ਤੇ ਪੰਜਾਬੀ ਵੀਰ ਅੱਜ ਵੀ ਹਿੱਸਾ ਹਨ। ਉਹਨਾਂ ਕਿਹਾ ਕਿ ਆਸਟਰੇਲੀਆ ਸਰਕਾਰ ਨੇ ਪੋਸਟਰ ਲਗਾ ਕੇ ਸਿੱਖਾਂ ਨੂੰ ਫੌਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਜੋ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਸਿਰਫ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਅਨੇਕਾਂ ਹਿੱਸਿਆਂ ਵਿਚ ਫੌਜ ਦਾ ਹਿੱਸਾ ਬਣੇ ਹੋਏ ਹਨ।