ਪੜਚੋਲ ਕਰੋ

ਅਧਿਆਤਮਕ ਗੁਰੂ 'ਤੇ ਆਇਆ ਇਮਰਾਨ ਖ਼ਾਨ ਦਾ ਦਿਲ, ਕੀਤਾ ਤੀਜਾ ਨਿਕਾਹ

ਇਸਲਾਮਾਬਾਦ: ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖ਼ਾਨ ਦੇ ਤੀਜੀ ਵਾਰ ਵਿਆਹ ਕਰਵਾਉਣ ਦੀ ਖ਼ਬਰ ਹੈ। ਹਾਲਾਂਕਿ, ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ। ਅਖ਼ਬਾਰ ਦ ਨਿਊਜ਼ ਨੇ ਖ਼ਬਰ ਦਿੱਤੀ ਹੈ ਕਿ ਇਮਰਾਨ ਨੇ ਬੀਤੀ 1 ਜਨਵਰੀ ਦੀ ਰਾਤ ਲਾਹੌਰ ਵਿੱਚ ਆਪਣੀ ਅਧਿਆਤਮਕ ਮਾਰਗਦਰਸ਼ਕ ਨਾਲ ਵਿਆਹ ਕਰ ਲਿਆ। ਅਗਲੇ ਦਿਨ ਇਸਲਾਮਾਬਾਦ ਦੀ ਅਤਿਵਾਦੀ ਵਿਰੋਧੀ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਚਲੇ ਗਏ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਖ਼ਬਾਰ ਦਾ ਦਾਅਵਾ ਹੈ ਕਿ ਨਿਕਾਹ ਉਨ੍ਹਾਂ ਦੀ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਮੁਫ਼ਤੀ ਸਈਦ ਨੇ ਪੜ੍ਹਿਆ ਸੀ। ਇਮਰਾਨ ਦੀ ਨਵੀਂ ਪਤਨੀ ਦਾ ਨਾਂ ਬੁਸ਼ਰਾ ਬੀਬੀ ਦੱਸਿਆ ਜਾ ਰਿਹਾ ਹੈ। ਖ਼ਬਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਇਸ ਔਰਤ ਨੇ ਸਰਕਾਰੀ ਨੌਕਰੀ 'ਤੇ ਲੱਗੇ ਹੋਏ ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ। ਜੀਓ ਨਿਊਜ਼ ਨੇ ਦੱਸਿਆ ਹੈ ਕਿ ਬੁਸ਼ਰਾ ਬੀਬੀ ਦੇ ਪਹਿਲੇ ਪਤੀ ਨੇ ਵਿਆਹ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਤਹਿਰੀਕ-ਏ-ਇਨਸਾਫ ਦੀ ਨੇਤਾ ਸ਼ਿਰੀਨ ਮਜਾਰੀ ਨੇ ਟਵੀਟ ਕੀਤਾ ਹੈ ਕਿ ਇਹ ਸਭ ਖ਼ਬਰਾਂ ਬਕਵਾਸ ਹਨ। ਉਨ੍ਹਾਂ ਲਿਖਿਆ ਕਿ ਜਦੋਂ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਦੇ ਵਿਰੋਧੀਆਂ ਨੂੰ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਘੜਨ ਤੋਂ ਰੋਕ ਦਿੱਤਾ ਤਾਂ ਉਹ ਵਿਆਹ ਦੀ ਕਹਾਣੀ ਘੜ ਰਹੇ ਹਨ। ਇਮਰਾਨ ਪਹਿਲਾਂ ਦੋ ਵਾਰ ਵਿਆਹ ਕਰ ਚੁੱਕੇ ਹਨ। ਪਹਿਲਾ ਵਿਆਹ ਜੋਮਿਮਾ ਗੋਲਡਸਮਿੱਥ ਨਾਲ 16 ਮਈ, 1996 ਨੂੰ ਕੀਤੀ ਸੀ ਤੇ 22 ਜੂਨ, 2004 ਨੂੰ ਦੋਵਾਂ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦੂਜਾ ਵਿਆਹ ਟੈਲੀਵਿਜ਼ਨ ਐਂਕਰ ਰੇਹਾਮ ਖ਼ਾਨ ਨਾਲ ਕੀਤੀ, ਪਰ ਉਨ੍ਹਾਂ ਦਾ ਇਹ ਵਿਆਹ ਸਿਰਫ 10 ਮਹੀਨਿਆਂ ਵਿੱਚ ਹੀ ਟੁੱਟ ਗਿਆ ਸੀ।

ਟਾਪ ਹੈਡਲਾਈਨ

ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
 Iraq MP : ਇਰਾਕ ਦੀ ਸਾਂਸਦ ਦੇ ਘਰ ਛਾਪਾ, ਸੋਨੇ ਦੇ ਅੰਡਰਗਾਰਮੈਂਟ ਅਤੇ ਕਰੋੜਾਂ ਦੀ ਨਕਦੀ ਮਿਲਣ ਦਾ ਦਾਅਵਾ 
 Iraq MP : ਇਰਾਕ ਦੀ ਸਾਂਸਦ ਦੇ ਘਰ ਛਾਪਾ, ਸੋਨੇ ਦੇ ਅੰਡਰਗਾਰਮੈਂਟ ਅਤੇ ਕਰੋੜਾਂ ਦੀ ਨਕਦੀ ਮਿਲਣ ਦਾ ਦਾਅਵਾ 
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Aamir khan Wedding: ਆਮਿਰ ਖਾਨ ਦਾ ਤੀਜਾ ਵਿਆਹ ਅੱਜ, ਜਾਣੋ ਅਦਾਕਾਰ ਦੀ ਪਤਨੀ ਗੌਰੀ ਸਪ੍ਰੈਟ ਕੌਣ?
ਆਮਿਰ ਖਾਨ ਦਾ ਤੀਜਾ ਵਿਆਹ ਅੱਜ, ਜਾਣੋ ਅਦਾਕਾਰ ਦੀ ਪਤਨੀ ਗੌਰੀ ਸਪ੍ਰੈਟ ਕੌਣ? "ਮਿਸਟਰ ਪਰਫੈਕਸ਼ਨਿਸਟ" ਨਾਲੋਂ ਕਿੰਨੀ ਅਮੀਰ ਅਤੇ ਕੁੱਲ ਜਾਇਦਾਦ...
Punjab Weather Update: ਤੇਜ਼ ਤੂਫ਼ਾਨ-ਭਾਰੀ ਮੀਂਹ ਨਾਲ ਪੰਜਾਬ-ਚੰਡੀਗੜ੍ਹ 'ਚ ਮੱਚੇਗੀ ਤਬਾਹੀ, ਸਵੇਰੇ 10 ਵਜੇ ਤੱਕ 31 ਥਾਵਾਂ 'ਤੇ ਬਾਰਿਸ਼: ਜਾਣੋ 3 ਦਿਨ ਮੌਸਮ ਨੂੰ ਲੈ ਤਾਜ਼ਾ ਅਪਡੇਟ...
ਤੇਜ਼ ਤੂਫ਼ਾਨ-ਭਾਰੀ ਮੀਂਹ ਨਾਲ ਪੰਜਾਬ-ਚੰਡੀਗੜ੍ਹ 'ਚ ਮੱਚੇਗੀ ਤਬਾਹੀ, ਸਵੇਰੇ 10 ਵਜੇ ਤੱਕ 31 ਥਾਵਾਂ 'ਤੇ ਬਾਰਿਸ਼: ਜਾਣੋ 3 ਦਿਨ ਮੌਸਮ ਨੂੰ ਲੈ ਤਾਜ਼ਾ ਅਪਡੇਟ...
Chandigarh News: ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
Embed widget