ਪੜਚੋਲ ਕਰੋ
Advertisement
ਧਾਰਾ 370 ਤੋੜਨ 'ਤੇ ਅਮਰੀਕਾ ਤੋਂ ਬਾਅਦ ਭਾਰਤ ਦੇ ਹੱਕ 'ਚ ਰੂਸ ਦਾ ਵੱਡਾ ਐਲਾਨ
ਅਮਰੀਕਾ ਤੋਂ ਬਾਅਦ ਹੁਣ ਰੂਸ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦਾ ਸਾਥ ਦਿੱਤਾ ਹੈ। ਰੂਸ ਨੇ ਕਿਹਾ ਕਿ ਭਾਰਤ ਨੇ ਸੰਵਿਧਾਨਿਕ ਦਾਇਰੇ ‘ਚ ਰਹਿ ਕੇ ਜੰਮੂ-ਕਸ਼ਮੀਰ ‘ਤੇ ਫੈਸਲਾ ਲਿਆ ਹੈ। ਜੰਮੂ-ਕਸ਼ਮੀਰ ‘ਤੇ ਮੋਦੀ ਸਰਕਾਰ ਨੇ ਹਾਲ ਹੀ ‘ਚ ਲਏ ਫੈਸਲੇ ਨੂੰ ਅਮਰੀਕਾ ਨੇ ਵੀ ਅੰਦਰੂਨੀ ਮਾਮਲਾ ਕਿਹਾ ਸੀ।
ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਹੁਣ ਰੂਸ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦਾ ਸਾਥ ਦਿੱਤਾ ਹੈ। ਰੂਸ ਨੇ ਕਿਹਾ ਕਿ ਭਾਰਤ ਨੇ ਸੰਵਿਧਾਨਿਕ ਦਾਇਰੇ ‘ਚ ਰਹਿ ਕੇ ਜੰਮੂ-ਕਸ਼ਮੀਰ ‘ਤੇ ਫੈਸਲਾ ਲਿਆ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਕਿਹਾ, “ਮਾਸਕੋ ਉਮੀਦ ਕਰਦਾ ਹੈ ਕਿ ਦਿੱਲੀ ਵੱਲੋਂ ਜੰਮੂ-ਕਸ਼ਮੀਰ ਦੀ ਸਥਿਤੀ ‘ਚ ਬਦਲਾਅ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਖੇਤਰ ਦੀ ਸਥਿਤੀ ਨੂੰ ਵਿਗੜਣ ਨਹੀਂ ਦੇਣਗੇ।”
ਮੰਤਰਾਲਾ ਨੇ ਕਿਹਾ, “ਅਸੀਂ ਇਸ ਤੱਥ ਨੂੰ ਧਿਆਨ ‘ਚ ਰੱਖ ਕੇ ਅੱਗੇ ਵੱਧ ਰਹੇ ਹਾਂ ਕਿ ਜੰਮੂ-ਕਸ਼ਮੀਰ ਦੇ ਹਾਲਾਤ ‘ਚ ਬਦਲਾਅ ਅਤੇ ਉਸ ਨੂੰ ਵੰਡ ਕੇ ਦੋ ਕੇਂਦਰ ਪ੍ਰਸਾਸ਼ਿਤ ਸੂਬੇ ਬਣਾਉਣ ਦਾ ਫੈਸਲਾ ਭਾਰਤੀ ਸੰਵਿਧਾਨ ਦੇ ਦਾਇਰੇ ‘ਚ ਹੈ।”
ਉਨ੍ਹਾਂ ਅੱਗੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕੀ ਦੋਵੇਂ ਦੇਸ਼ ਮੱਤਭੇਦਾਂ ਨੂੰ ਰਾਜਨੀਤਕ ਅਤੇ ਕੂਟਨੀਤਕ ਤਰੀਕੀਆਂ ਨਾਲ ਸ਼ਿਮਲਾ ਸਮਝੌਤਾ-1972 ਅਤੇ ਲਾਹੌਰ ਐਲਾਨ-ਪੱਤਰ-1999 ਤਹਿਤ ਦੋ ਪੱਖੀ ਆਧਾਰ ਤਹਿਤ ਸੁਲਝਾਉਣਗੇ। ਜੰਮੂ-ਕਸ਼ਮੀਰ ‘ਤੇ ਮੋਦੀ ਸਰਕਾਰ ਨੇ ਹਾਲ ਹੀ ‘ਚ ਲਏ ਫੈਸਲੇ ਨੂੰ ਅਮਰੀਕਾ ਨੇ ਵੀ ਅੰਦਰੂਨੀ ਮਾਮਲਾ ਕਿਹਾ ਸੀ। ਹੁਣ ਦੋ ਮੁੱਖ ਦੇਸ਼ਾਂ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਬੈਕਫੁੱਟ ‘ਤੇ ਹੈ। ਪਾਕਿ ਨੇ ਇਸ ਮਸਲੇ ਨੂੰ ਯੂਐਨ ‘ਚ ਚੁੱਕਣ ਦੀ ਗੱਲ ਕੀਤੀ ਸੀ ਅਤੇ ਉਸ ਨੇ ਭਾਰਤ ਨਾਲ ਵਪਾਰਕ ਸਬੰਧ ਵੀ ਤੋੜ ਲਏ ਹਨ ਨਾਲ ਹੀ ਦੋ ਰੇਲ ਅਤੇ ਬੱਸ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਹੈ।Ministry of Foreign Affairs of Russia: We proceed from fact that the changes associated with the change in the status of the state of J&K and its division into two union territories are carried out within framework of the Constitution of the Republic of India. (2/3) https://t.co/NPbhnG1NtT
— ANI (@ANI) August 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement