ਹਥਿਆਰਾਂ ਦੀ ਨਵੀਂ ਤਕਨੀਕ ਨੂੰ ਲੈ ਕੇ ਦੁਨੀਆ ਭਰ 'ਚ ਚਰਚਾ ਚੱਲ ਰਹੀ ਹੈ। ਇਸ ਦੌਰਾਨ ਰੂਸ ਦਾ ਦਾਅਵਾ ਹੈ ਕਿ ਉਹ ਹਾਈਪਰਸੋਨਿਕ ਮਿਜ਼ਾਈਲ ਤਕਨੀਕ ਦੇ ਮਾਮਲੇ 'ਚ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਵਿਸ਼ਵ ਵਿਚ ਹਾਈਪਰਸੋਨਿਕ ਮਿਜ਼ਾਈਲ ਤਕਨੀਕ ਵਿਚ ਸਭ ਤੋਂ ਅੱਗੇ ਹੈ। ਉਸ ਦਾ ਮੰਨਣਾ ਹੈ ਕਿ ਰੂਸ ਨੇ ਨਵੇਂ ਹਥਿਆਰਾਂ ਦੀ ਤਕਨਾਲੋਜੀ ਵਿੱਚ ਆਪਣੇ ਆਪ ਨੂੰ ਇਕ ਗਲੋਬਲ ਲੀਡਰ ਵਜੋਂ ਸਥਾਪਿਤ ਕੀਤਾ ਹੈ।


ਹਾਈਪਰਸੋਨਿਕ ਮਿਜ਼ਾਈਲ ਤਕਨੀਕ 'ਚ ਸਭ ਤੋਂ ਅੱਗੇ ਰੂਸ!


ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਦਾਅਵਾ ਹੈ ਕਿ ਹਾਈਪਰਸੋਨਿਕ ਤਕਨੀਕ ਵਿਚ ਕੋਈ ਵੀ ਦੇਸ਼ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਹਾਲਾਂਕਿ ਰਾਸ਼ਟਰਪਤੀ ਪੁਤਿਨ ਨੇ ਇਹ ਵੀ ਕਿਹਾ ਕਿ ਰੂਸ ਤੇ ਅਮਰੀਕਾ ਵਿਚ ਲਗਭਗ ਸਮਾਨਤਾਵਾਂ ਹਨ ਪਰ ਰੂਸ ਅਜੇ ਵੀ ਉੱਨਤ ਵਿਕਾਸ ਵਿੱਚ ਇੱਕ ਗਲੋਬਲ ਲੀਡਰ ਹੈ। ਰੂਸ ਨਿਊ ਹਿਸਟਰੀ ਨਾਮਕ ਦਸਤਾਵੇਜ਼ੀ ਦੇ ਇਕ ਹਿੱਸੇ ਵਿਚ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਰੂਸ ਆਪਣੇ ਰਵਾਇਤੀ ਹਥਿਆਰਾਂ ਨੂੰ ਅਪਗ੍ਰੇਡ ਕਰਨ ' ਵੀ ਪਹਿਲੇ ਨੰਬਰ 'ਤੇ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਵਿੱਖ ਵਿਚ ਹੋਰ ਵਿਸ਼ਵ ਸ਼ਕਤੀਆਂ ਕੋਲ ਵੀ ਇਸੇ ਤਰ੍ਹਾਂ ਦੀ ਹਾਈਪਰਸੋਨਿਕ ਹਥਿਆਰਾਂ ਦੀ ਤਕਨੀਕ ਹੋਵੇਗੀ।


ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਦੀ ਸ਼ਕਤੀ


ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰੂਸ ਦੀ ਜ਼ੀਰਕੋਨ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਪੂਰਾ ਹੋਣ ਦੇ ਨੇੜੇ ਹੈ ਅਤੇ ਜਲ ਸੈਨਾ ਨੂੰ ਸਪੁਰਦਗੀ 2022 ਵਿਚ ਸ਼ੁਰੂ ਹੋਵੇਗੀ। ਹਾਈਪਰਸੋਨਿਕ ਮਿਜ਼ਾਈਲਾਂ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਉਹ ਉੱਪਰਲੇ ਵਾਯੂਮੰਡਲ ਵਿਚ ਆਵਾਜ਼ ਦੀ ਗਤੀ ਤੋਂ ਪੰਜ ਗੁਣਾ ਵੱਧ ਜਾਂ ਲਗਭਗ 6,200 ਕਿਲੋਮੀਟਰ ਪ੍ਰਤੀ ਘੰਟਾ (3,850 ਮੀਲ ਪ੍ਰਤੀ ਘੰਟਾ) ਯਾਤਰਾ ਕਰ ਸਕਦੇ ਹਨ। ਅਜਿਹੀ ਸਥਿਤੀ ‘ ਉਨ੍ਹਾਂ ਨੂੰ ਟਰੈਕ ਕਰਨਾ ਅਤੇ ਰੋਕਣਾ ਬਹੁਤ ਮੁਸ਼ਕਲ ਹੈ।


ਰੂਸ ਤੇ ਅਮਰੀਕਾ ਦੇ ਫੌਜੀ ਖਰਚ


ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦਾ ਫੌਜੀ ਖਰਚ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ, ਰੂਸ ਨੇ 2020 ਵਿਚ ਫੌਜੀ ਖਰਚਿਆਂ 'ਤੇ $ 62 ਬਿਲੀਅਨ ਖਰਚ ਕੀਤੇ, ਜਦੋਂ ਕਿ ਸੰਯੁਕਤ ਰਾਜ ਨੇ $ 778 ਬਿਲੀਅਨ ਖਰਚ ਕੀਤੇ। ਅਮਰੀਕੀ ਹਵਾਈ ਸੈਨਾ ਦੇ ਸਕੱਤਰ ਫਰੈਂਕ ਕੇਂਡਲ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਅਤੇ ਚੀਨ ਸਭ ਤੋਂ ਘਾਤਕ ਹਾਈਪਰਸੋਨਿਕ ਹਥਿਆਰ ਵਿਕਸਿਤ ਕਰਨ ਲਈ ਹਥਿਆਰਾਂ ਦੀ ਦੌੜ ਵਿਚ ਹਨ।



 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ