Russia Ukraine Crisis: Ukraine President Zelenskyy received a standing ovation after his address at European Parliament
Russia Ukraine Crisis: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਰਪੀਅਨ ਯੂਨੀਅਨ (ਈਯੂ) ਦੀ ਸੰਸਦ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ "ਯੂਰਪੀ ਸੰਘ ਨੂੰ ਇਕਜੁੱਟ ਦੇਖ ਕੇ ਖੁਸ਼ੀ ਹੋਈ ਪਰ ਯੂਕਰੇਨ ਨੇ ਇਸ ਦੀ ਭਾਰੀ ਕੀਮਤ ਚੁਕਾਈ ਹੈ। ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਅਸੀਂ ਆਪਣੀ ਧਰਤੀ ਅਤੇ ਆਪਣੀ ਆਜ਼ਾਦੀ ਲਈ ਲੜ੍ਹ ਰਹੇ ਹਾਂ। ਰੂਸੀ ਮਿਜ਼ਾਈਲ ਨੇ ਖਾਰਕੀਵ ਸ਼ਹਿਰ ਦੇ ਕੇਂਦਰ ਵਿੱਚ ਚੌਕ ਵਿੱਚ ਦਾਗੀ, ਜਿਸ ਨੂੰ 'ਬਿਨਾਂ ਸ਼ੱਕ ਦਹਿਸ਼ਤ' ਕਿਹਾ ਜਾ ਸਕਦਾ ਹੈ। ਕੋਈ ਮਾਫ਼ ਨਹੀਂ ਕਰੇਗਾ। ਕੋਈ ਨਹੀਂ ਭੁੱਲੇਗਾ।"
ਸੰਬੋਧਨ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਬਾਕੀਆਂ ਨੇ ਖੜ੍ਹੇ ਹੋ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜ਼ਮੀਨ ਅਤੇ ਆਪਣੀ ਆਜ਼ਾਦੀ ਲਈ ਲੜ੍ਹ ਰਹੇ ਹਾਂ, ਇਸ ਤੱਥ ਦੇ ਬਾਵਜੂਦ ਕਿ ਸਾਡੇ ਸਾਰੇ ਸ਼ਹਿਰ ਹੁਣ ਬਲਾਕ ਹੋ ਗਏ ਹਨ। ਕੋਈ ਸਾਨੂੰ ਤੋੜ ਨਹੀਂ ਸਕਦਾ, ਅਸੀਂ ਮਜ਼ਬੂਤ ਹਾਂ, ਅਸੀਂ ਯੂਕਰੇਨੀਅਨ ਹਾਂ।"
ਜ਼ੇਲੇਨਸਕੀ ਨੇ ਈਯੂ ਨੂੰ ਇਹ ਸਾਬਤ ਕਰਨ ਲਈ ਕਿਹਾ ਕਿ ਉਹ ਯੂਕਰੇਨ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਬਿਨਾਂ ਯੂਕਰੇਨ ਇਕੱਲਾ ਹੋ ਜਾਵੇਗਾ। ਅਸੀਂ ਆਪਣੀ ਤਾਕਤ ਸਾਬਤ ਕਰ ਦਿੱਤੀ ਹੈ। ਅਸੀਂ ਸਾਬਤ ਕਰ ਦਿੱਤਾ ਹੈ ਕਿ ਘੱਟੋ-ਘੱਟ ਅਸੀਂ ਤੁਹਾਡੇ ਵਾਂਗ ਹੀ ਹਾਂ। ਇਸ ਲਈ ਸਾਬਤ ਕਰੋ ਕਿ ਤੁਸੀਂ ਸਾਡੇ ਨਾਲ ਹੋ, ਸਾਬਤ ਕਰੋ ਕਿ ਤੁਸੀਂ ਸਾਨੂੰ ਜਾਣ ਨਹੀਂ ਦੇਵੋਗੇ।
ਇਹ ਵੀ ਪੜ੍ਹੋ: Punjab University 'ਚ 4 ਮਾਰਚ ਤੋਂ ਸ਼ੁਰੂ ਹੋਣਗੀਆਂ ਆਫਲਾਈਨ ਕਲਾਸਾਂ, ਵਿੱਦਿਅਕ ਵਰ੍ਹੇ 'ਚ ਕੀਤੇ ਗਏ ਵੱਡੇ ਬਦਲਾਅ ਇੱਥੇ ਜਾਣੋ