Russia-Ukraine War: ਰੂਸ ਨਾਲ ਜੰਗ ਵਿੱਚ ਯੂਕਰੇਨ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਹੁਣ ਬੇਲਾਰੂਸ ਵੀ ਯੂਕਰੇਨ ਖਿਲਾਫ ਜੰਗ ਵਿੱਚ ਉੱਤਰ ਆਇਆ ਹੈ। ਖੌਨਿਕੀ ਦੇ ਉੱਪਰ ਇੱਕ ਲੜਾਕੂ ਜਹਾਜ਼ ਉੱਡਦਾ ਦੇਖਿਆ ਗਿਆ, ਜੋ ਬਹੁਤ ਘੱਟ ਉਚਾਈ 'ਤੇ ਸਰਹੱਦ ਵੱਲ ਜਾ ਰਿਹਾ ਸੀ। ਇਸ ਤੋਂ ਇਲਾਵਾ 10.30 ਵਜੇ ਦੱਖਣ ਵੱਲ ਜਾਂਦਾ ਹੈਲੀਕਾਪਟਰ ਦੇਖਿਆ ਗਿਆ ਸੀ। ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਗੋਮੇਲ ਤੋਂ ਯੂਕਰੇਨ ਵੱਲ ਤੇ Ka-52 "ਐਲੀਗੇਟਰ" ਹੈਲੀਕਾਪਟਰਾਂ ਨੇ ਲਈ ਉਡਾਣ ਭਰੀ ਸੀ।



ਰੂਸੀ ਸੈਨਿਕਾਂ ਨੇ ਸੋਮਵਾਰ ਨੂੰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ 'ਤੇ ਬੰਬਬਾਰੀ ਕੀਤੀ। ਇਸ ਦੇ ਨਾਲ ਹੀ ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਗਈ ਹੈ ਤੇ ਰੂਸੀ ਟੈਂਕ ਤੇ ਹੋਰ ਫੌਜੀ ਵਾਹਨ ਲਗਭਗ 40 ਮੀਲ ਦੇ ਕਾਫਲੇ ਵਿੱਚ ਕੂਚ ਕਰ ਰਹੇ ਹਨ। ਇਸ ਦੇ ਨਾਲ ਹੀ ਜੰਗ ਨੂੰ ਰੋਕਣ ਲਈ ਚੱਲ ਰਹੀ ਗੱਲਬਾਤ ਦੇ ਅਗਲੇ ਦੌਰ ਦੀ ਸਹਿਮਤੀ ਬਣਨ ਨਾਲ ਹੀ ਖਤਮ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਬੰਬ ਧਮਾਕਿਆਂ ਵਿਚ ਵਾਧਾ ਸਿਰਫ ਉਸ 'ਤੇ ਦਬਾਅ ਪਾਉਣ ਲਈ ਸੀ।

ਸੋਮਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ, "ਰੂਸ ਇਹਨਾਂ ਆਸਾਨ ਤਰੀਕਿਆਂ ਨਾਲ (ਯੂਕਰੇਨ) 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਜ਼ੇਲੇਨਸਕੀ ਨੇ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਕਾਰ ਲੰਮੀ ਗੱਲਬਾਤ ਦਾ ਵੇਰਵਾ ਨਹੀਂ ਦਿੱਤਾ ਪਰ ਉਨ੍ਹਾਂ ਕਿਹਾ ਕਿ ਕੀਵ ਕੋਈ ਰਿਆਇਤ ਦੇਣ ਲਈ ਤਿਆਰ ਨਹੀਂ ਹੈ, ਉਹ ਵੀ ਉਦੋਂ ਜਦੋਂ ਇੱਕ ਪਾਸੇ ਰਾਕੇਟ ਅਤੇ ਤੋਪਾਂ ਦੇ ਹਮਲੇ ਕੀਤੇ ਜਾ ਰਹੇ ਸਨ। 6 ਦਿਨਾਂ ਦੀ ਜੰਗ ਤੋਂ ਰੂਸ ਅਲੱਗ-ਥਲੱਗ ਹੁੰਦਾ ਜਾ ਰਿਹਾ ਹੈ, ਜਦਕਿ ਉਸ ਨੂੰ ਯੂਕਰੇਨ ਦੇ ਅਣਕਿਆਸੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। ਘਰੇਲੂ ਪੱਧਰ 'ਤੇ ਵੀ ਰੂਸ ਨੂੰ ਆਰਥਿਕ ਤੌਰ 'ਤੇ ਨੁਕਸਾਨ ਹੋਇਆ ਹੈ।

 
ਬੇਲਾਰੂਸ ਦੀ ਸਰਹੱਦ 'ਤੇ ਸੋਮਵਾਰ ਨੂੰ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਚੱਲ ਰਹੀ ਸੀ ਤਾਂ ਕੀਵ ਵਿੱਚ ਧਮਾਕੇ ਸੁਣਾਈ ਦੇ ਰਹੇ ਸੀ ਅਤੇ ਰੂਸੀ ਫੌਜਾਂ 30 ਲੱਖ ਦੀ ਆਬਾਦੀ ਵਾਲੇ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵਧ ਰਹੀਆਂ ਸਨ। ਮੈਕਸਰ ਟੈਕਨਾਲੋਜੀ ਦੁਆਰਾ ਪ੍ਰਦਾਨ ਕੀਤੇ ਗਏ ਉਪਗ੍ਰਹਿ ਚਿੱਤਰਾਂ ਦੇ ਅਨੁਸਾਰ ਬਖਤਰਬੰਦ ਵਾਹਨਾਂ, ਟੈਂਕਾਂ, ਤੋਪਾਂ ਤੇ ਹੋਰ ਸਹਾਇਕ ਵਾਹਨਾਂ ਦਾ ਕਾਫਲਾ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੂਰ ਹੈ ਤੇ ਇਸ ਦੀ ਲੰਬਾਈ ਲਗਪਗ 40 ਮੀਲ ਹੈ।

ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਅਤੇ ਲਗਪਗ 1.5 ਮਿਲੀਅਨ ਦੀ ਆਬਾਦੀ ਵਾਲੇ ਸ਼ਹਿਰ ਖਾਰਕੀਵ ਦੇ ਵਿਡੀਓਜ਼ ਵਿੱਚ ਦਿਖਾਈ ਦੇ ਰਿਹਾ ਹੈ ਕਿ ਰਿਹਾਇਸ਼ੀ ਖੇਤਰਾਂ ਬੰਬਬਾਰੀ ਹੋ ਰਹੀ ਹੈ। ਜ਼ੋਰਦਾਰ ਧਮਾਕਿਆਂ ਨਾਲ ਅਪਾਰਟਮੈਂਟ ਦੀਆਂ ਇਮਾਰਤਾਂ ਵਿੱਚ ਕੰਬਨ ਤੇ ਅਸਮਾਨ ਵਿੱਚ ਅੱਗ ਅਤੇ ਧੂੰਏਂ ਦਾ ਇੱਕ ਗੁਬਾਰ ਦਿਖਾਈ ਦੇ ਰਿਹਾ ਹੈ।

ਦੱਸ ਦੇਈਏ ਕਿ ਯੂਕਰੇਨ ਦੇ ਹੋਰ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਲੜਾਈ ਚੱਲ ਰਹੀ ਹੈ। ਜ਼ੇਲੇਨਸਕੀ ਦੇ ਸਲਾਹਕਾਰ ਓਲੇਕਸੀ ਅਰੈਸਟੋਵਿਚ ਨੇ ਕਿਹਾ ਕਿ ਰਣਨੀਤਕ ਤੌਰ 'ਤੇ ਅਹਿਮ ਅਤੇ ਅਜ਼ੋਵ ਸਾਗਰ ਦੇ ਕਿਨਾਰੇ ਸਥਿਤ ਬੰਦਰਗਾਹ ਮਾਰੀਉਪੋਲ ਦੀ ਸਥਿਤੀ "ਅੜਿੱਕੇ ਵਿੱਚ ਸੀ। ਪੂਰਬੀ ਸ਼ਹਿਰ ਸਾਮੀ ਵਿੱਚ ਇੱਕ ਤੇਲ ਡਿਪੂ ਵਿੱਚ ਬੰਬ ਧਮਾਕਾ ਹੋਣ ਦੀ ਵੀ ਖ਼ਬਰ ਹੈ।


 


ਇਹ ਵੀ ਪੜ੍ਹੋ : Russia Ukraine War: ਯੂਕਰੇਨ ਛੱਡ ਕੇ ਜਾ ਚੁੱਕੇ 5 ਲੱਖ ਤੋਂ ਵੱਧ ਲੋਕ, ਇਨ੍ਹਾਂ ਦੇਸ਼ਾਂ 'ਚ ਲੈ ਰਹੇ ਸ਼ਰਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490