Russia-Ukraine War: Chernobyl radiation levels rise, says Ukraine monitor
ਕੀਵ: ਨਾਟੋ ਦੇ ਮੁੱਦੇ 'ਤੇ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ 'ਚ ਡਰਾਉਣੀ ਖ਼ਬਰ ਸਾਹਮਣੇ ਆਈ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸੀ ਕਬਜ਼ੇ ਤੋਂ ਬਾਅਦ ਚਰਨੋਬਲ ਨਿਊਕਲੀਅਰ ਪਾਵਰ ਪਲਾਂਟ 'ਤੇ ਰੇਡੀਏਸ਼ਨ ਦਾ ਪੱਧਰ 100 ਗੁਣਾ ਵੱਧ ਗਿਆ ਹੈ। ਜਿਸ ਕਾਰਨ ਯੂਕਰੇਨ, ਬੇਲਾਰੂਸ, ਰੂਸ, ਪੋਲੈਂਡ ਸਮੇਤ ਆਸਪਾਸ ਦੇ ਦੇਸ਼ਾਂ ਦੀ ਆਬਾਦੀ ਲਈ ਵੱਡਾ ਖ਼ਤਰਾ ਬਣ ਗਿਆ ਹੈ।
ਇਸ ਦੇ ਨਾਲ ਹੀ ਸਟੇਟ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਰਨੋਬਿਲ ਜ਼ੋਨ ਵਿੱਚ ਗਾਮਾ ਰੇਡੀਏਸ਼ਨ ਦੇ ਉੱਚ ਪੱਧਰਾਂ ਦਾ ਪਤਾ ਲਗਾਇਆ ਗਿਆ ਹੈ, ਪਰ ਵਾਧੇ ਦਾ ਵੇਰਵਾ ਨਹੀਂ ਦਿੱਤਾ ਗਿਆ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਵੀਰਵਾਰ ਨੂੰ ਭਿਆਨਕ ਲੜਾਈ ਤੋਂ ਬਾਅਦ ਪਲਾਂਟ ਅਤੇ ਇਸਦੇ ਆਲੇ-ਦੁਆਲੇ ਦੇ ਬੇਦਖਲੀ ਜ਼ੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਉਧਰ ਯੂਕਰੇਨ ਦੀ ਨਿਊਕਲੀਅਰ ਐਨਰਜੀ ਰੈਗੂਲੇਟਰੀ ਏਜੰਸੀ ਨੇ ਦਾਅਵਾ ਕੀਤਾ ਕਿ ਚਰਨੋਬਲ ਨਿਊਕਲੀਅਰ ਪਾਵਰ ਪਲਾਂਟ 'ਤੇ ਰੇਡੀਏਸ਼ਨ ਦਾ ਆਮ ਪੱਧਰ 3,150 ਹੈ। ਪਰ ਰੂਸੀ ਫੌਜ ਦੇ ਕਬਜ਼ੇ ਤੋਂ ਬਾਅਦ ਇਸ ਪਲਾਂਟ ਵਿੱਚ ਰੇਡੀਏਸ਼ਨ ਦਾ ਪੱਧਰ ਵੱਧ ਕੇ 92,700 ਹੋ ਗਿਆ ਹੈ। ਏਜੰਸੀ ਨੇ ਕਿਹਾ ਕਿ ਰੇਡੀਏਸ਼ਨ ਦਾ ਵਧਦਾ ਪੱਧਰ ਯੂਕਰੇਨ ਸਮੇਤ ਗੁਆਂਢੀ ਦੇਸ਼ਾਂ ਦੀ ਆਬਾਦੀ ਲਈ ਵੱਡਾ ਖ਼ਤਰਾ ਹੈ ਅਤੇ ਇਸ ਲਈ ਸਿਰਫ਼ ਰੂਸ ਹੀ ਜ਼ਿੰਮੇਵਾਰ ਹੈ।
ਜਾਣੋ ਕੀ ਹੈ ਚਰਨੋਬਲ ਨਿਊਕਲੀਅਰ ਪਾਵਰ ਪਲਾਂਟ ਕੇਸ
ਦੱਸ ਦੇਈਏ ਕਿ ਚਰਨੋਬਿਲ ਨਿਊਕਲੀਅਰ ਪਲਾਂਟ ਯੂਕਰੇਨ ਦੇ Pripyat ਸ਼ਹਿਰ ਵਿੱਚ ਸਥਿਤ ਹੈ। ਇਹ ਸ਼ਹਿਰ 1970 ਵਿੱਚ ਸੋਵੀਅਤ ਯੂਨੀਅਨ ਦੇ ਸਮੇਂ ਵਿੱਚ ਵਸਿਆ ਸੀ। ਚਰਨੋਬਲ ਨਿਊਕਲੀਅਰ ਪਾਵਰ ਪਲਾਂਟ ਰਾਜਧਾਨੀ ਕੀਵ ਤੋਂ 108 ਕਿਲੋਮੀਟਰ ਉੱਤਰ ਵੱਲ ਹੈ। ਜਦੋਂ ਕਿ ਬੇਲਾਰੂਸ ਦੀ ਸਰਹੱਦ ਤੋਂ ਇਸ ਦੀ ਦੂਰੀ ਸਿਰਫ਼ 20 ਕਿਲੋਮੀਟਰ ਹੈ।
1986 ਵਿੱਚ ਪਲਾਂਟ ਵਿੱਚ ਹੋਇਆ ਸੀ ਧਮਾਕਾ
ਸੋਵੀਅਤ ਸੰਘ ਨੇ ਚਰਨੋਬਲ ਵਿੱਚ ਨਿਊਕਲੀਅਰ ਪਲਾਂਟ (Chernobyl Nuclear Power Plant) ਸਥਾਪਿਤ ਕੀਤਾ ਸੀ। ਅਪ੍ਰੈਲ 1986 ਵਿਚ ਇਸ ਪਲਾਂਟ ਦਾ ਚੌਥਾ ਰਿਐਕਟਰ ਫਟ ਗਿਆ ਅਤੇ ਛੱਤ ਉੱਡ ਗਈ। ਇਸ ਨਾਲ ਪੂਰੇ ਸ਼ਹਿਰ ਵਿਚ ਰੇਡੀਏਸ਼ਨ ਤੇਜ਼ੀ ਨਾਲ ਫੈਲੀ। ਪਹਿਲਾਂ ਤਾਂ ਅਧਿਕਾਰੀਆਂ ਨੇ ਘਟਨਾ ਨੂੰ ਗੁਪਤ ਰੱਖਿਆ। ਕਰੀਬ ਡੇਢ ਦਿਨ ਬਾਅਦ ਅਧਿਕਾਰੀਆਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਸ਼ਹਿਰ ਵਿੱਚ ਰਹਿ ਰਹੇ 50 ਹਜ਼ਾਰ ਲੋਕਾਂ ਨੂੰ ਤੁਰੰਤ ਆਪਣੇ ਘਰ ਛੱਡ ਕੇ ਦੂਜੇ ਸ਼ਹਿਰਾਂ ਵਿੱਚ ਜਾਣ ਦੇ ਆਦੇਸ਼ ਦਿੱਤੇ ਸੀ।
ਇਹ ਵੀ ਪੜ੍ਹੋ: ਸੜਦੇ ਘਰ, ਮਰ ਰਹੇ ਲੋਕ, ਹਰ ਪਾਸੇ ਧੂੰਆਂ... ਯੂਕਰੇਨ ਵਿੱਚ ਜ਼ਮੀਨ ਤੋਂ ਅਸਮਾਨ ਤੱਕ ਬਰਸ ਰਹੀ ਮੌਤ