Russia Ukraine War memes gone viral on social media know why Russia Ukraine are fighting


ਰੂਸ ਤੇ ਯੂਕਰੇਨ ਵਿਚਾਲੇ ਕਈ ਮਹੀਨਿਆਂ ਤੋਂ ਚੱਲਿਆ ਤਣਾਅ ਆਖਰਕਾਰ ਵੀਰਵਾਰ ਨੂੰ ਜੰਗ ਵਿੱਚ ਬਦਲ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਕੇ ਵਾਪਸ ਚਲੇ ਜਾਣ ਲਈ ਕਿਹਾ ਹੈ।


ਇਸ ਬਿਆਨ ਤੋਂ ਤੁਰੰਤ ਬਾਅਦ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਤੇ ਰਾਜਧਾਨੀ ਕੀਵ ਵਿੱਚ ਵੱਡੇ ਧਮਾਕੇ ਹੋਣ ਦੀ ਖ਼ਬਰ ਇਆ। ਰਿਪੋਰਟਾਂ ਮੁਤਾਬਕ ਕ੍ਰਮਾਤੋਸਕ 'ਚ ਦੋ ਧਮਾਕੇ ਹੋਏ। ਰੂਸੀ ਸੈਨਿਕ ਕ੍ਰੀਮੀਆ ਰਾਹੀਂ ਯੂਕਰੇਨ ਵਿੱਚ ਦਾਖਲ ਹੋ ਰਹੇ ਹਨ।


ਦੱਸ ਦੇਈਏ ਕਿ ਪਿਛਲੇ ਨਵੰਬਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਟਵਿਟਰ 'ਤੇ ਯੂਜ਼ਰਸ ਮੀਮਜ਼ ਰਾਹੀਂ ਦੋਵਾਂ ਦੇਸ਼ਾਂ 'ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਕੁਝ ਫਨੀ ਮੀਮਜ਼ ਵੀ ਸ਼ੇਅਰ ਕੀਤੇ ਜਾ ਰਹੇ ਹਨ। ਇਹ ਮੀਮਜ਼ ਇੰਨੇ ਜ਼ਬਰਦਸਤ ਹਨ ਕਿ ਕਈ ਦੇਸ਼ਾਂ ਦੇ ਲੋਕ ਇਸ ਨੂੰ ਆਪਣੇ-ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕਰ ਰਹੇ ਹਨ।






ਟਵੀਟ 'ਚ ਲਿਖਿਆ ਹੈ, ਦੁਨੀਆ 'ਚ ਹਰ ਤਰ੍ਹਾਂ ਦੇ ਸਿਰਦਰਦ ਹਨ ਪਰ ਸਭ ਤੋਂ ਵੱਡੀ ਸਿਰਦਰਦੀ ਰੂਸ ਦਾ ਗੁਆਂਢੀ ਦੇਸ਼ ਹੋਣਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਈ ਜ਼ਬਰਦਸਤ ਮੀਮਜ਼ ਵੀ ਵਾਇਰਲ ਹੋ ਰਹੇ ਹਨ।


ਇੱਥੇ ਵਾਇਰਲ ਹੋ ਰਹੇ ਕੁਝ ਮੀਮਜ਼ 'ਤੇ ਇੱਕ ਨਜ਼ਰ ਹੈ:






















ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਨਵੰਬਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਹੈ। ਇਸ ਦੇ ਨਾਲ ਹੀ ਤਾਜ਼ਾ ਸਥਿਤੀ ਇਹ ਹੈ ਕਿ ਯੂਕਰੇਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੂਸ ਦੇ ਹਮਲੇ ਕਾਰਨ ਦੇਸ਼ ਦੀ ਜਲ ਸੈਨਾ ਨੂੰ ਕਾਫੀ ਨੁਕਸਾਨ ਹੋਇਆ ਹੈ।


ਮਿਜ਼ਾਈਲ ਅਤੇ ਰਾਕੇਟ ਹਮਲਿਆਂ ਨਾਲ ਕੀਵ ਤੇ ਖਾਰਕੀਵ ਵਿੱਚ ਯੂਕਰੇਨੀ ਫੌਜੀ ਕਮਾਂਡ ਪੋਸਟਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਹਮਲਿਆਂ 'ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।