Russia-Ukraine War : ਯੂਕਰੇਨ ਯੁੱਧ ਵਿਚਾਲੇ ਤਣਾਅ ਹੋਰ ਵਧਦਾ ਨਜ਼ਰ ਆ ਰਿਹਾ ਹੈ। ਨਾਟੋ ਮੈਂਬਰ ਦੇਸ਼ ਪੋਲੈਂਡ 'ਚ ਰੂਸੀ ਮਿਜ਼ਾਈਲ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੋਲੈਂਡ ਦੀ ਫੌਜ ਹਾਈ ਅਲਰਟ 'ਤੇ ਹੈ। ਹਾਲਾਂਕਿ ਰੂਸ ਨੇ ਅਜਿਹੇ ਕਿਸੇ ਵੀ ਹਮਲੇ ਤੋਂ ਸਾਫ਼ ਇਨਕਾਰ ਕੀਤਾ ਹੈ। ਰੂਸ ਨੇ ਪੋਲਿਸ਼ ਮੀਡੀਆ 'ਤੇ ਭੜਕਾਉਣ ਦਾ ਦੋਸ਼ ਲਗਾਇਆ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਬਾਲੀ 'ਚ ਜੀ-7 ਅਤੇ ਨਾਟੋ ਦੀ ਹੰਗਾਮੀ ਬੈਠਕ ਬੁਲਾਈ ਹੈ। ਉੱਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੋਸ਼ ਲਾਇਆ ਕਿ ਰੂਸ ਸੰਘਰਸ਼ ਨੂੰ ਵਧਾਉਣਾ ਚਾਹੁੰਦਾ ਹੈ।
ਬਿਡੇਨ ਬੋਲੇ - ਰੂਸ ਤੋਂ ਨਹੀਂ ਹੋਇਆ ਕੋਈ ਹਮਲਾ
ਰਾਸ਼ਟਰਪਤੀ ਜੋਅ ਬਿਡੇਨ ਨੇ ਸਹਿਯੋਗੀਆਂ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਪੋਲੈਂਡ ਖੇਤਰ 'ਚ ਮਿਜ਼ਾਈਲ ਹਮਲੇ ਤੋਂ ਬਾਅਦ ਕੀ ਹੋਇਆ, ਇਸ ਦੀ ਜਾਂਚ 'ਚ ਮਦਦ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਾ ਹੈ ਕਿ ਇਹ ਮਿਜ਼ਾਈਲ ਰੂਸੀ ਪਾਸਿਓਂ ਨਹੀਂ ਦਾਗੀ ਗਈ ਸੀ। ਬਿਡੇਨ ਨੇ ਕਿਹਾ ਕਿ ਪ੍ਰੇਜਵੇਡੋਵ 'ਚ ਰੂਸੀ ਰਾਕੇਟ ਦੇ ਕਥਿਤ ਡਿੱਗਣ 'ਤੇ ਪੋਲਿਸ਼ ਮੀਡੀਆ ਅਤੇ ਅਧਿਕਾਰੀਆਂ ਦੇ ਬਿਆਨ ਨਾਲ ਜਾਣਬੁੱਝ ਕੇ ਭੜਕਾਇਆ ਜਾ ਰਿਹਾ ਹੈ।
NATO
ਦੇਸ਼ ਪੋਲੈਂਡ ਵਿੱਚ ਡਿੱਗੀ ਰੂਸੀ ਮਿਜ਼ਾਈਲ
ਮੰਗਲਵਾਰ ਨੂੰ ਰੂਸੀ ਫੌਜ ਨੇ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲਾ ਕੀਤਾ। ਇਸ 'ਚ ਯੂਕਰੇਨ ਦੀ ਰਾਜਧਾਨੀ ਕੀਵ, ਖਾਰਕਿਵ, ਲਿਵ ਅਤੇ ਪੋਲਤੇਵਾ ਸ਼ਹਿਰਾਂ 'ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ। ਏਪੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਸ ਹਮਲੇ 'ਚ ਕੁਝ ਰੂਸੀ ਮਿਜ਼ਾਈਲਾਂ ਯੂਕਰੇਨ ਦੀ ਸਰਹੱਦ ਨੇੜੇ ਪੋਲੈਂਡ 'ਚ ਡਿੱਗੀਆਂ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ। ਪੋਲਿਸ਼ ਮੀਡੀਆ ਮੁਤਾਬਕ ਇਹ ਮਿਜ਼ਾਈਲਾਂ ਪੋਲਿਸ਼ ਪਿੰਡ ਪ੍ਰੋਜੇਵੋਡੋ 'ਚ ਡਿੱਗੀਆਂ ਹਨ।
ਇਹ ਵੀ ਪੜ੍ਹੋ : Sidhu Moose Wala: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ, ਮੰਤਰੀ ਜੌੜਾਮਾਜਰਾ ਕੋਲ ਰੱਖੀ ਇਹ ਮੰਗ
ਪੋਲੈਂਡ ਨੇ ਰਾਤ ਨੂੰ ਹੀ ਬੁਲਾਈ ਐਮਰਜੈਂਸੀ ਮੀਟਿੰਗ
ਪੋਲੈਂਡ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਰੂਸੀ ਮਿਜ਼ਾਈਲ ਦੇ ਡਿੱਗਣ ਤੋਂ ਬਾਅਦ ਪੋਲੈਂਡ ਦੀ ਸਰਕਾਰ ਨੇ ਰਾਤ ਨੂੰ ਹੀ ਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਬੁਲਾਈ। ਹਾਲਾਂਕਿ ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ। ਰੂਸੀ ਸਰਕਾਰ ਦਾ ਕਹਿਣਾ ਹੈ ਕਿ ਇਹ ਖਬਰ ਪੂਰੀ ਤਰ੍ਹਾਂ ਗਲਤ ਹੈ। ਰੂਸ ਨੇ ਕਿਹਾ ਕਿ ਮਾਮਲੇ ਨੂੰ ਤੂਲ ਦੇਣ ਲਈ ਅਜਿਹੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ।
ਜ਼ੇਲੇਂਸਕੀ ਨੇ NATO ਤੋਂ ਐਕਸ਼ਨ ਲੈਣ ਦੀ ਕੀਤੀ ਮੰਗ
ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਨਾਟੋ ਦੇਸ਼ਾਂ ਤੋਂ ਰੂਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦਾ ਆਤੰਕ ਹੁਣ ਸਿਰਫ਼ ਸਾਡੇ ਦੇਸ਼ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਟੋ ਦੇਸ਼ 'ਤੇ ਹਮਲਾ ਗੰਭੀਰ ਮਾਮਲਾ ਹੈ। ਉਸ ਨੇ ਨਾਟੋ ਤੋਂ ਇਸ ਮਾਮਲੇ 'ਤੇ ਰੂਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ੇਲੇਂਸਕੀ ਨੇ ਪੋਲਿਸ਼ ਰਾਸ਼ਟਰਪਤੀ ਆਂਦਰੇਜ ਡੂਡਾ ਨਾਲ ਗੱਲ ਕੀਤੀ ਅਤੇ ਰੂਸੀ ਮਿਜ਼ਾਈਲਾਂ ਨਾਲ ਮਾਰੇ ਗਏ ਪੋਲਿਸ਼ ਨਾਗਰਿਕਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਡੂਡਾ ਨਾਲ ਗੱਲ ਕਰਨ ਤੋਂ ਬਾਅਦ ਜ਼ੇਲੇਨਸਕੀ ਨੇ ਕਿਹਾ ਕਿ ਅਸੀਂ ਉਪਲਬਧ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ ਹੈ ਅਤੇ ਸਾਰੇ ਤੱਥਾਂ ਨੂੰ ਸਪੱਸ਼ਟ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਯੂਕਰੇਨ, ਪੋਲੈਂਡ, ਪੂਰੇ ਯੂਰਪ ਅਤੇ ਦੁਨੀਆ ਨੂੰ ਅੱਤਵਾਦੀ ਰੂਸ ਤੋਂ ਪੂਰੀ ਤਰ੍ਹਾਂ ਬਚਾਉਣਾ ਹੋਵੇਗਾ।
ਬਿਡੇਨ ਨੇ NATO ਦੀ ਬੁਲਾਈ ਐਮਰਜੈਂਸੀ ਮੀਟਿੰਗ
ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਘਟਨਾ ਤੋਂ ਬਾਅਦ ਨਾਟੋ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਬਿਡੇਨ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਡਰੇਜ ਡੂਡਾ ਨਾਲ ਫੋਨ 'ਤੇ ਗੱਲ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਪੋਲੈਂਡ ਨੇ ਵੀ ਆਰਟੀਕਲ-4 ਦੀ ਵਰਤੋਂ ਕਰਦੇ ਹੋਏ ਨਾਟੋ ਦੇਸ਼ਾਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਦੱਸ ਦੇਈਏ ਕਿ ਨਾਟੋ 'ਚ ਸ਼ਾਮਲ ਮੈਂਬਰ ਦੇਸ਼ ਆਰਟੀਕਲ-4 ਦੀ ਵਰਤੋਂ ਕਰਕੇ ਆਪਣੀ ਸੁਰੱਖਿਆ ਨਾਲ ਜੁੜੇ ਮੁੱਦੇ 'ਤੇ ਐਮਰਜੈਂਸੀ ਮੀਟਿੰਗ ਬੁਲਾ ਸਕਦੇ ਹਨ।