Russia Ukraine Conflict: ਯੂਕਰੇਨ ਨੂੰ ਕੁਝ ਹੀ ਦਿਨਾਂ 'ਚ ਹਰਾਉਣ ਦਾ ਦਾਅਵਾ ਕਰਨ ਵਾਲੀ ਰੂਸੀ ਫੌਜ ਨੂੰ ਯੂਕਰੇਨ ਨਾਲ ਸਖ਼ਤ ਟੱਕਰ ਮਿਲ ਰਹੀ ਹੈ। ਯੁੱਧ 'ਚ ਹੁਣ ਤਕ ਰੂਸੀ ਫੌਜ ਨੂੰ ਕਾਫੀ ਨੁਕਸਾਨ ਪਹੁੰਚ ਚੁੱਕਾ ਹੈ। ਲਗਾਤਾਰਾ ਮਿਲਦੀ ਟੱਕਰ ਤੋਂ ਤਿਲਮਿਲਾਈ ਰੂਸੀ ਫੌਜ ਯੂਕਰੇਨ 'ਚ ਕਹਿਰ ਢਾਹ ਰਹੀ ਹੈ। ਬੂਚਾ ਕਤਲੇਆਮ ਤੋਂ ਲੈ ਕੇ ਕੀਵ 'ਚ ਆਮ ਲੋਕਾਂ 'ਤੇ ਬੰਬਾਰੀ ਵਰਗੇ ਮਾਮਲੇ ਆਏ ਦਿਨ ਆ ਰਹੇ ਹਨ।



ਇਸ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਰੂਸ ਦੀ ਅਲੋਚਨਾ ਵੀ ਹੋ ਰਹੀ ਹੈ ਪਰ ਰੂਸ ਇਨ੍ਹਾਂ ਨੂੰ ਪਿੱਛੇ ਛੱਡਣ ਲਈ ਨਹੀਂ ਹੈ। ਰੂਸੀ ਫੌਜ ਦੀ ਇਕ ਹੋਰ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਇਸ ਵਾਰ ਦੋਸ਼ ਹੈ ਕਿ ਮਾਸਕੋ ਫੌਜ ਨੇ 23 ਸਾਲ ਦੀ ਇਕ ਲੜਕੀ ਦਾ ਪਹਿਲਾਂ ਰੇਪ ਕੀਤਾ ਤੇ ਬਾਅਦ 'ਚ ਉਸ ਦੇ ਸਿਰ 'ਚ ਗੋਲੀ ਮਾਰ ਦਿੱਤੀ ਇਹ ਇਲਜ਼ਾਮ ਉਸ ਦੀ ਲੜਕੀ ਦੇ ਮਾਪਿਆਂ ਨੇ ਲਾਇਆ।

ਰਿਪੋਰਟ ਮੁਤਾਬਕ ਇਕ ਮਾਪਿਆਂ ਨੇ ਦੱਸਿਆ ਕਿ ਰੂਸੀ ਫੌਜੀਆਂ ਨੇ ਉਨ੍ਹਾਂ ਦੀ 23 ਸਾਲ ਦੀ ਬੇਟੀ ਨਾਲ ਪਹਿਲਾਂ ਰੇਪ ਕੀਤਾ ਤੇ ਫਿਰ ਉਸ ਦੇ ਸਿਰ 'ਚ ਗੋਲੀ ਮਾਰ ਕੇ ਉਸ ਦੀ ਜਾਨ ਲੈ ਲਈ। ਇਹੀਂ ਨਹੀਂ ਰੂਸੀ ਫੌਜੀਆਂ ਤੋਂ ਇਲਾਵਾ ਉਸ ਨਾਲ ਕਾਫੀ ਜ਼ੁਲਮ ਕੀਤਾ। ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਜ਼ਖ਼ਮ ਦੇ ਨਿਸ਼ਾਨ ਵੀ ਮਿਲੇ। ਉਸ ਦੇ ਨੂੰਹ ਤਕ ਪੁੱਟ ਦਿੱਤੇ ਗਏ। ਮਾਪਿਆਂ ਨੇ ਦੱਸਿਆ ਕਿ ਬੇਟੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਰੂਸੀ ਫੌਜੀਆਂ ਨੇ ਸੁੱਟ ਦਿੱਤਾ। 1-2 ਬਾਅਦ ਉਸ ਦੀ ਲਾਸ਼ ਬੂਚਾ ਸ਼ਹਿਰ 'ਚ ਇਕ ਘਰ ਦੇ ਪਿੱਛੇ ਮਿਲੀ।

ਸਰੀਰ 'ਤੇ ਕਈ ਥਾਈਂ ਜ਼ਖ਼ਮ ਦੇ ਨਿਸ਼ਾਨ
ਪਿਤਾ ਨੇ ਦਾ ਕਹਿਣਾ ਹੈ ਕਿ ਬੇਟੀ ਦੇ ਸਰੀਰ 'ਤੇ ਜਿਸ ਤਰ੍ਹਾਂ ਜ਼ਖ਼ਮ ਮਿਲੇ ਹਨ ਰੇਪ ਦਾ ਪੂਰੀ ਤਰ੍ਹਾਂ ਖਦਸ਼ਾ ਹੈ। ਹਾਲਾਂਕਿ ਅਸੀਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਦੁਸ਼ਮਣਾਂ ਨੇ ਉਸ ਦੇ ਹੱਥ ਬੁਰੀ ਤਰ੍ਹਾਂ ਸਾੜ ਦਿੱਤਾ ਸੀ। ਉਸ ਦੀ ਹੱਡੀਆਂ ਸਾਫ ਦਿਖ ਰਹੀਆਂ ਸੀ।