ਮਾਸਕੋ: ਰੂਸ ਕੋਰੋਨਾ ਵੈਕਸੀਨ ਨੂੰ ਮਨਜੂਰੀ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ। ਰੂਸ ਦੇ ਉਪ ਸਿਹਤ ਮੰਤਰੀ ਓਲੇਗ ਗ੍ਰਿਡਨੇਵ ਨੇ ਕਿਹਾ ਦੇਸ਼ 12 ਅਗਸਤ ਨੂੰ ਕੋਰੋਨਾ ਵਾਇਰਸ ਖਿਲਾਫ ਬਣਾਈ ਪਹਿਲੀ ਵੈਕਸੀਨ ਰਜਿਸਟਰ ਕਰੇਗਾ।
ਇਹ ਵੈਕਸੀਨ ਮਾਸਕੋ ਸਥਿਤ ਗਮਲੇਆ ਇੰਸਟੀਟਿਊਟ ਅਤੇ ਰੂਸੀ ਰੱਖਿਆ ਮੰਤਰਾਲੇ ਨੇ ਸਯੁਕਤ ਰੂਪ ਨਾਲ ਮਿਲ ਕੇ ਬਣਾਈ ਹੈ। ਖ਼ਾਸ ਗੱਲ ਇਹ ਹੈ ਕਿ ਵੈਕਸੀਨ ਦੇ ਤੀਜੇ ਗੇੜ ਦਾ ਕਲੀਨੀਕਲ ਟ੍ਰਾਇਲ ਅਜੇ ਜਾਰੀ ਹੈ।
ਰੂਸ ਸਰਕਾਰ ਦਾ ਦਾਅਵਾ ਹੈ ਕਿ Gam-Covid-Vac Lyo ਨਾਂਅ ਦੀ ਇਹ ਵੈਕਸੀਨ 12 ਅਗਸਤ ਨੂੰ ਰਜਿਸਟਰ ਹੋ ਜਾਵੇਗੀ। ਸਤੰਬਰ 'ਚ ਇਸ ਦੀ ਮਾਸ-ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ। ਅਤਕੂਬਰ 'ਚ ਦੇਸ਼ ਭਰ 'ਚ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।
ਕੇਰਲ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧੀ, ਬਚਾਅ ਕਾਰਜ ਮੁਕੰਮਲ
ਵੈਕਸੀਨ ਲਿਆਉਣ ਦੀ ਕਾਹਲੀ 'ਚ ਰੂਸ:
ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨੂੰ ਚਿੰਤਾ ਹੈ ਕਿ ਕਿਤੇ ਪਹਿਲੇ ਨੰਬਰ 'ਤੇ ਆਉਣ ਦੀ ਦੌੜ ਉਲਟੀ ਨਾ ਸਾਬਤ ਹੋਵੇ। ਰੂਸ ਦੇ ਦਾਅਵੇ ਨੂੰ ਸਮਰਥਨ ਦੇਣ ਲਈ ਹੁਣ ਤਕ ਕੋਈ ਵਿਗਿਆਨੀ ਸਾਹਮਣੇ ਨਹੀਂ ਆਇਆ।
ਕੇਰਲ 'ਚ ਵਾਪਰੇ ਜਹਾਜ਼ ਹਾਦਸੇ ਦਾ ਦੁਖਦਾਈ ਬਿਰਤਾਂਤ, ਇਸ ਤਰ੍ਹਾਂ ਦਾ ਸੀ ਮਾਹੌਲ
ਓਧਰ ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦ ਤਿਆਰ ਕਰ ਲਈ ਗਈ ਹੈ। ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਨਾਲ ਲੜਨ 'ਚ ਸਮਰੱਥ ਹੈ। ਇਹੀ ਦ੍ਰਿਸ਼ਟੀਕੋਣ ਕਈ ਹੋਰ ਦੇਸ਼ਾਂ ਅਤੇ ਕੰਪਨੀਆਂ ਦਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫੌਜੀਆਂ ਨੇ ਹਿਊਮਨ ਟ੍ਰਾਇਲ 'ਚ ਵਾਲੰਟੀਅਰਸ ਦੇ ਤੌਰ 'ਤੇ ਕੰਮ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ