ਪੜਚੋਲ ਕਰੋ

ਵੱਡੀ ਖ਼ਬਰ! ਫੌਜੀ ਟਰਾਂਸਪੋਰਟ ਜਹਾਜ਼ ਹੋਇਆ ਕ੍ਰੈਸ਼, ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ; ਮੱਚੀ ਹਫੜਾ-ਦਫੜੀ

World News: ਦੱਖਣੀ ਰੂਸ ਦੇ ਕੇਮੇਰੋਵੋ ਇਲਾਕੇ 'ਚ ਮੰਗਲਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਰੂਸ ਦਾ ਫ਼ੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ।

World News: ਦੱਖਣੀ ਰੂਸ ਦੇ ਕੇਮੇਰੋਵੋ ਇਲਾਕੇ 'ਚ ਮੰਗਲਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਰੂਸ ਦਾ ਫ਼ੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 17 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਆਖਿਰ ਇਹ ਹਾਦਸਾ ਕਿਵੇਂ ਵਾਪਰਿਆ।

ਜਾਣਕਾਰੀ ਮੁਤਾਬਕ ਇਹ ਹਾਦਸਾ ਦੱਖਣ-ਪੱਛਮੀ ਸਾਇਬੇਰੀਆ ਦੇ ਯਾਗੁਨੋਵੋ ਪਿੰਡ ਨੇੜੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ 'ਐਂਟੋਨੋਵ ਏ.ਐਨ.-12' ਦੱਸਿਆ ਜਾ ਰਿਹਾ ਹੈ। ਇੱਕ ਚਸ਼ਮਦੀਦ ਗਵਾਹ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਹਵਾ ਵਿੱਚ ਹੀ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਤੇਜ਼ੀ ਨਾਲ ਥੱਲ੍ਹੇ ਆਇਆ ਅਤੇ ਜ਼ਮੀਨ ਨਾਲ ਟਕਰਾਉਂਦਿਆਂ ਹੀ ਉਸ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ।

ਕੇਮੇਰੋਵੋ ਦੇ ਗਵਰਨਰ ਇਲਿਆ ਸੇਰੇਡਿਊਕ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਹਾਜ਼ ਇਸ ਇਲਾਕੇ ਤੋਂ ਗੁਜ਼ਰ ਰਿਹਾ ਸੀ ਕਿ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ। ਗਵਰਨਰ ਨੇ ਕਿਹਾ ਕਿ ਖੇਤਰੀ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਸਬੰਧਤ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਹਾਲਾਂਕਿ, ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਇਸ ਘਟਨਾ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਦੂਜੇ ਪਾਸੇ, ਮੰਗਲਵਾਰ ਸਵੇਰੇ ਯੂਰਪੀ ਦੇਸ਼ ਸਰਬੀਆ ਦੇ ਉੱਤਰੀ ਹਿੱਸੇ ਵਿੱਚ ਵੀ ਇੱਕ ਮਿਗ-29 (MiG-29) ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ। ਸਰਬੀਆਈ ਰੱਖਿਆ ਮੰਤਰਾਲੇ ਅਨੁਸਾਰ ਇਹ ਹਾਦਸਾ ਰਾਜਧਾਨੀ ਬੇਲਗ੍ਰੇਡ ਤੋਂ ਕਰੀਬ 45 ਕਿਲੋਮੀਟਰ ਦੂਰ ਤਾਰਾ ਪਾਜ਼ੋਵਾ (Stara Pazova) ਸ਼ਹਿਰ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 8:45 ਵਜੇ ਵਾਪਰਿਆ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Canada Firing: ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਨੌਜਵਾਨ ਸਣੇ ਗਰਲਫ੍ਰੈਂਡ ਦਾ ਗੋਲੀ ਮਾਰ ਕੇ ਕਤਲ, ਕਾਰ 'ਚ ਬੈਠਿਆਂ ਨੂੰ ਗੋਲੀਆਂ ਨਾਲ ਭੁੰਨਿਆ...
ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਨੌਜਵਾਨ ਸਣੇ ਗਰਲਫ੍ਰੈਂਡ ਦਾ ਗੋਲੀ ਮਾਰ ਕੇ ਕਤਲ, ਕਾਰ 'ਚ ਬੈਠਿਆਂ ਨੂੰ ਗੋਲੀਆਂ ਨਾਲ ਭੁੰਨਿਆ...
ਮੁਲਾਜ਼ਮਾਂ ਲਈ ਖੁਸ਼ਖ਼ਬਰੀ! 2 ਅਤੇ 3 ਦਸੰਬਰ ਨੂੰ ਰਹੇਗੀ ਛੁੱਟੀ, ਕਿਉਂ ਲਿਆ ਗਿਆ ਫੈਸਲਾ?
ਮੁਲਾਜ਼ਮਾਂ ਲਈ ਖੁਸ਼ਖ਼ਬਰੀ! 2 ਅਤੇ 3 ਦਸੰਬਰ ਨੂੰ ਰਹੇਗੀ ਛੁੱਟੀ, ਕਿਉਂ ਲਿਆ ਗਿਆ ਫੈਸਲਾ?
Holiday 2026 : ਪ੍ਰਾਈਵੇਟ ਮੁਲਾਜ਼ਮਾਂ ਨੂੰ 2 ਦਿਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ 3 ਦਿਨ ਦੀ ਮਿਲੇਗੀ ਛੁੱਟੀ , ਜਾਣੋ ਕਿਉਂ ?
Holiday 2026 : ਪ੍ਰਾਈਵੇਟ ਮੁਲਾਜ਼ਮਾਂ ਨੂੰ 2 ਦਿਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ 3 ਦਿਨ ਦੀ ਮਿਲੇਗੀ ਛੁੱਟੀ , ਜਾਣੋ ਕਿਉਂ ?
Two Planes Collided on The Airport: ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
ਸਰਦੀਆਂ 'ਚ ਰੋਜ਼ ਖਾਓ ਅਲਸੀ ਦੀ ਪਿੰਨੀ? ਜਾਣੋ ਸਿਹਤ ਨੂੰ ਕੀ ਮਿਲਦੇ ਹਨ ਫਾਇਦੇ!
ਸਰਦੀਆਂ 'ਚ ਰੋਜ਼ ਖਾਓ ਅਲਸੀ ਦੀ ਪਿੰਨੀ? ਜਾਣੋ ਸਿਹਤ ਨੂੰ ਕੀ ਮਿਲਦੇ ਹਨ ਫਾਇਦੇ!
Patiala 'ਚ ਪ੍ਰਾਪਰਟੀ ਡੀਲਰ 'ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ
Patiala 'ਚ ਪ੍ਰਾਪਰਟੀ ਡੀਲਰ 'ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ
Child Health : 5 ਸਾਲ ਦਾ ਬੱਚਾ ਨਹੀਂ ਬੋਲ ਰਿਹਾ? ਮਾਪੇ ਨਾ ਕਰਨ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਸਮੱਸਿਆ
Child Health : 5 ਸਾਲ ਦਾ ਬੱਚਾ ਨਹੀਂ ਬੋਲ ਰਿਹਾ? ਮਾਪੇ ਨਾ ਕਰਨ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਸਮੱਸਿਆ
Phone Safety Tips : ਫੋਨ ਪਾਣੀ 'ਚ ਡਿੱਗ ਜਾਵੇ ਤਾਂ ਚੌਲਾਂ 'ਚ ਪਾਉਣ ਦੀ ਨਾ ਕਰੋ ਗਲਤੀ, ਜਾਣੋ ਸਹੀ ਤਰੀਕਾ
Phone Safety Tips : ਫੋਨ ਪਾਣੀ 'ਚ ਡਿੱਗ ਜਾਵੇ ਤਾਂ ਚੌਲਾਂ 'ਚ ਪਾਉਣ ਦੀ ਨਾ ਕਰੋ ਗਲਤੀ, ਜਾਣੋ ਸਹੀ ਤਰੀਕਾ
Embed widget