Viral News Of Shark: ਇਕ ਸ਼ਾਰਕ ਦੇ ਪੇਟ 'ਚੋਂ ਇਕ ਆਦਮੀ ਦੇ ਸਰੀਰ ਦੇ ਅੰਗ ਕੱਢੇ ਗਏ ਹਨ, ਜਿਸ ਨੂੰ ਇਸ ਮੱਛੀ ਨੇ ਜ਼ਿੰਦਾ ਖਾ ਲਿਆ ਸੀ। ਪਿਛਲੇ ਦਿਨੀਂ ਮਿਸਰ ਦੇ ਤੱਟ 'ਤੇ ਇਕ ਰੂਸੀ ਸੈਲਾਨੀ ਨੂੰ ਸ਼ਾਰਕ ਨੇ ਜ਼ਿੰਦਾ ਖਾ ਲਿਆ ਸੀ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਸ਼ਾਰਕ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਹੁਣ ਸ਼ਾਰਕ ਦੇ ਪੇਟ 'ਚੋਂ ਰੂਸੀ ਸੈਲਾਨੀ ਦੇ ਸਰੀਰ ਦੇ ਅੰਗਾਂ ਨੂੰ ਕੱਢਿਆ ਗਿਆ ਹੈ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਰੂਸੀ ਨਾਗਰਿਕ ਦੇ ਅਵਸ਼ੇਸ਼ ਸ਼ਾਰਕ ਦੀਆਂ ਅੰਤੜੀਆਂ 'ਚੋਂ ਮਿਲੇ ਹਨ। ਮ੍ਰਿਤਕ ਰੂਸੀ ਨਾਗਰਿਕ ਦੀ ਪਛਾਣ ਵਲਾਦੀਮੀਰ ਪੋਪੋਵ ਵਜੋਂ ਹੋਈ ਹੈ, ਜਿਸ ਦੀ ਉਮਰ 24 ਸਾਲ ਸੀ। ਮਿਸਰ ਦੇ ਵਾਤਾਵਰਣ ਮੰਤਰਾਲੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਮਾਰੀ ਗਈ ਸ਼ਾਰਕ ਦੇ ਅੰਦਰ ਪੋਪੋਵ ਦੇ ਸਿਰ, ਹੱਥ ਅਤੇ ਹੋਰ ਅੰਗਾਂ ਸਮੇਤ ਉਸ ਦੇ ਅਵਸ਼ੇਸ਼ ਮਿਲੇ ਹਨ।
ਇਹ ਵੀ ਪੜ੍ਹੋ: ਡੇਲੀਹੰਟ, ਵਨਇੰਡੀਆ ਅਤੇ ਦਿੱਲੀ ਪੁਲਿਸ ਨਾਗਰਿਕਾਂ ਨੂੰ ਸਮਰੱਥ ਬਣਾਉਣ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਲਈ ਮਿਲ ਕੇ ਕਰਨਗੇ ਕੰਮ
ਰੂਸੀ ਨਾਗਰਿਕ ਨੂੰ ਜ਼ਿੰਦਾ ਖਾ ਗਈ ਸੀ ਸ਼ਾਰਕ
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮਿਸਰ ਦੇ ਹੁਰਘਾਡਾ ਬੀਚ 'ਤੇ ਤੈਰਾਕੀ ਕਰ ਰਹੇ ਵਲਾਦੀਮੀਰ ਪੋਪੋਵ ਨੂੰ ਸ਼ਾਰਕ ਨੇ ਜ਼ਿੰਦਾ ਖਾ ਲਿਆ ਸੀ। ਇਸ ਦੌਰਾਨ ਬੀਚ 'ਤੇ ਮੌਜੂਦ ਸੈਂਕੜੇ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਪਰ ਕੋਈ ਵੀ ਮਦਦ ਲਈ ਨਹੀਂ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ, ਜਿਸ 'ਚ ਰੂਸੀ ਨਾਗਰਿਕ ਸਮੁੰਦਰ 'ਚ ਸ਼ਾਰਕ ਤੋਂ ਬਚਣ ਲਈ ਜੱਦੋ-ਜਹਿਦ ਕਰਦਾ ਨਜ਼ਰ ਆ ਰਿਹਾ ਸੀ। ਹਾਲਾਂਕਿ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਟਾਈਗਰ ਸ਼ਾਰਕ ਪੌਪੋਵ ਦੇ ਸਰੀਰ ਨਾਲ ਦੋ ਘੰਟੇ ਤੱਕ ਖਿਲਵਾੜ ਕਰਦੀ ਰਹੀ।
ਸ਼ਾਰਕ ਨੂੰ ਫੜਿਆ ਗਿਆ
ਇਸ ਭਿਆਨਕ ਘਟਨਾ ਤੋਂ ਬਾਅਦ ਕਿਸ਼ਤੀਆਂ ਨੂੰ ਸਮੁੰਦਰ 'ਚੋਂ ਬਾਹਰ ਕੱਢਿਆ ਗਿਆ ਤਾਂ ਸ਼ਾਰਕ ਜਾਲ 'ਚ ਕੈਦ ਹੋ ਗਈ। ਮਿਸਰ ਦੇ ਵਾਤਾਵਰਣ ਮੰਤਰਾਲੇ ਨੇ ਸ਼ਾਰਕ ਨੂੰ ਫੜਨ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਸ਼ਾਰਕ ਨੂੰ ਜਾਂਚ ਲਈ ਫੜਨ ਦਾ ਦਾਅਵਾ ਕੀਤਾ, ਪਰ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹਾਲਾਂਕਿ, ਇਸ ਤੋਂ ਪਹਿਲਾਂ ਜਾਂਚ ਟੀਮ ਨੇ ਦੱਸਿਆ ਸੀ ਕਿ ਇਸ ਸ਼ਾਰਕ ਦਾ ਵਿਵਹਾਰ ਅਸਾਧਾਰਨ ਸੀ, ਇਸੇ ਲਈ ਇਸ ਨੇ ਮਨੁੱਖ 'ਤੇ ਹਮਲਾ ਕੀਤਾ।
ਇਹ ਵੀ ਪੜ੍ਹੋ: World Unemployment Rate: ਆ ਗਏ ਨੇ ਅੱਛੇ ਦਿਨ ! ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਭਾਰਤ ਨਾਲੋਂ ਘੱਟ ਬੇਰੁਜ਼ਗਾਰੀ!