ਪੜਚੋਲ ਕਰੋ
Advertisement
ਪਾਕਿ ਨੂੰ 20 ਬਿਲੀਅਨ ਡਾਲਰ ਦੇਣ ਮਗਰੋਂ ਸਾਊਦੀ ਵੱਲੋਂ ਭਾਰਤ 'ਚ 71,04,50,00,00,000 ਰੁਪਏ ਨਿਵੇਸ਼ ਦਾ ਐਲਾਨ
ਨਵੀਂ ਦਿੱਲੀ: ਪਾਕਿਸਤਾਨ ਵਿੱਚ 20 ਬਿਲੀਅਨ ਡਾਲਰ ਦੇ ਨਿਵੇਸ਼ ਦੇ ਐਲਾਨ ਮਗਰੋਂ ਸਾਊਦੀ ਅਰਬ ਨੇ ਭਾਰਤ ਨੂੰ ਪੰਜ ਗੁਣਾ ਵੱਧ ਨਿਵੇਸ਼ ਦਾ ਐਲਾਨ ਕੀਤਾ ਹੈ। ਵੱਡਾ ਨਿਵੇਸ਼ ਪਾ ਕੇ ਭਾਰਤ ਵੀ ਬਾਗ਼ੋਬਾਗ਼ ਹੈ।
ਬੁੱਧਵਾਰ ਨੂੰ ਆਪਣੇ ਦੋ ਦਿਨਾਂ ਭਾਰਤ ਦੌਰੇ 'ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸੁਲਤਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਕਾਤ ਕੀਤੀ। ਦੋਵਾਂ ਲੀਡਰਾਂ ਨੇ ਸਾਂਝੀ ਪ੍ਰੈਸ ਵਾਰਤਾ ਵੀ ਕੀਤੀ, ਜਿਸ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਸਾਊਦੀ ਅਰਬ ਨੇ ਭਾਰਤ ਵਿੱਚ 100 ਬਿਲੀਅਨ ਡਾਲਰ ਯਾਨੀ ਤਕਰੀਬਨ 71,04,50,00,00,000 ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਮੰਤਰਾਲੇ ਨੇ ਸਾਊਦੀ ਦੇ ਇਸ ਕਦਮ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਧਦੀ ਭਰੋਸੇਯੋਗਤਾ ਨੂੰ ਹੋਰ ਵੀ ਗੂੜ੍ਹਾ ਕਰਨ ਵਾਲਾ ਦੱਸਿਆ। ਸਾਊਦੀ ਵੱਲੋਂ ਐਲਾਨਿਆ ਇਹ ਧਨ ਊਰਜਾ ਤੇ ਬੁਨਿਆਦੀ ਢਾਂਚਾ ਵਿਕਸਤ ਕਰਨ ਹਿੱਤੂ ਵਰਤਿਆ ਜਾਵੇਗਾ। ਇਸ ਮੌਕੇ ਦੋਵਾਂ ਦੇਸ਼ਾਂ ਦੇ ਸਿਖਰਲੇ ਆਗੂਆਂ ਨੇ ਪੁਲਵਾਮਾ ਹਮਲੇ ਦੀ ਸਖ਼ਤ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਪ੍ਰਿੰਸ ਪਾਕਿਸਤਾਨ ਦਾ ਦੌਰੇ ਵੀ ਕਰ ਚੁੱਕੇ ਹਨ ਤੇ ਭਾਰਤ ਆਉਣ 'ਤੇ ਮੋਦੀ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।MEA: Saudi Arabia to invest $100 billion in India - a huge vote of confidence in the Indian economy. PM Modi welcomed the announcement by #SaudiCrownPrince to invest in areas like energy, refining, petrochemicals, infrastructure, agriculture, manufacturing, etc. pic.twitter.com/xr4Myl2xDQ
— ANI (@ANI) February 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement