ਪੜਚੋਲ ਕਰੋ
ਸਕੂਲਾਂ ਦੀ ਬਜਾਏ ਜੰਗਲ 'ਚ ਹੋਏਗੀ ਪੜ੍ਹਾਈ

ਵੇਲਿੰਗਟਨ: ਨਿਊਜ਼ੀਲੈਂਡ 'ਚ ਸਾਲ 2017 ਤੋਂ ਜੰਗਲ 'ਚ ਪੜ੍ਹਾਈ ਕਰਵਾਈ ਜਾਵੇਗੀ। ਆਕਲੈਂਡ ਦੇ ਕਲੇਵੇਡਨ 'ਚ 'ਦ ਡੀਪ ਗ੍ਰੀਨ ਬੁਸ਼ ਸਕੂਲ' ਦੁਨੀਆ ਦਾ ਐਸਾ ਸਕੂਲ ਹੋਵੇਗਾ ਜਿੱਥੇ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਹਕੀਕਤ 'ਚ ਜੰਗਲਾਂ 'ਚ ਭੇਜਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦਾ ਕੁਦਰਤ ਨਾਲ ਪਿਆਰ ਪਾਇਆ ਜਾਵੇਗਾ। ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਕਿ ਜੋ ਕੁਝ ਜੰਗਲ ਵਿੱਚ ਮਿਲਦਾ ਹੈ, ਉਸ ਦੀ ਸਹਾਇਤਾ ਨਾਲ ਕਿਸ ਤਰ੍ਹਾਂ ਜਿਊਂਦੇ ਰਹਿਣ ਵਿੱਚ ਮਦਦ ਮਿਲ ਸਕਦੀ ਹੈ। ਇਹ ਸਭ ਵਿਦਿਆਰਥੀ ਦੀ ਮਰਜ਼ੀ ਨਾਲ ਹੋਵੇਗਾ। ਸਕੂਲ ਪ੍ਰਬੰਧਕ ਜੋਏ ਮੋਨੋਕਾਰਜ ਦਾ ਕਹਿਣਾ ਹੈ ਕਿ ਅੱਜਕੱਲ੍ਹ ਪੂਰੀ ਦਨੀਆ ਤਕਨਾਲੋਜੀ ਨਾਲ ਪੂਰੀ ਤਰ੍ਹਾਂ ਨਾਲ ਜੁੜੀ ਹੋਈ ਹੈ। ਵਿਦਿਆਰਥੀ ਵੀ ਪਿੱਛੇ ਨਹੀਂ ਰਹੇ। ਇਹੀ ਵਜ੍ਹਾ ਹੈ ਕਿ ਕੁਦਰਤ ਨਾਲੋਂ ਮਨੁੱਖ ਤਾਂ ਟੁੱਟ ਰਹੇ ਹਨ ਪਰ ਬੱਚੇ ਜੁੜ ਹੀ ਨਹੀਂ ਰਹੇ। ਦੂਜੇ ਪਾਸੇ ਗਲੋਬਲਾਈਜ਼ੇਸ਼ਨ ਦੇ ਚੱਲਦਿਆਂ ਕੁਦਰਤ ਨੂੰ ਬਚਾਉਣਾ ਅੱਜ ਸਮੇਂ ਦੀ ਲੋੜ ਹੈ ਤੇ ਸਭ ਦਾ ਫਰਜ਼ ਵੀ। ਮੋਨੋਕਾਰਜ ਦੇ ਇਸ ਕਦਮ ਨੂੰ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ, ਪਰ ਕਲਾਸਰੂਮ ਦੇ ਬਦਲੇ ਜੰਗਲ 'ਚ ਜਾ ਕੇ ਪੜ੍ਹਨ ਲਈ ਕਿੰਨੇ ਵਿਦਿਆਰਥੀ ਤਿਆਰ ਹੋਣਗੇ, ਇਹ ਖਾਸੀ ਉਤਸੁਕਤਾ ਭਰਿਆ ਰਹੇਗਾ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















