ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਤਰੇ ਦੇ ਦਰਮਿਆਨ ਇੱਕ ਹੋਰ ਚੇਤਾਵਨੀ ਜਾਰੀ ਹੋਈ ਹੈ। ਅਗਲੀ ਮਹਾਮਾਰੀ ਅਮੇਜਨ ਦੇ ਜੰਗਲਾਂ ਤੋਂ ਆ ਸਕਦੀ ਹੈ। ਵਿਗਿਆਨੀਆਂ ਨੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨੂੰ ਲੈ ਕੇ ਇਹ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਮੰਨਣਾ ਕਿ ਇਸ ਨਾਲ ਜੰਗਲੀ ਜਾਨਵਰਾਂ ਦੇ ਰਹਿਣ ਦੀ ਜਗ੍ਹਾ ਤਬਾਹ ਹੋ ਰਹੀ ਹੈ ਜਿਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲ ਸਕਦਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਸ਼ਹਿਰੀਕਰਨ ਨਾਲ ਜੂਨੋਟਿਕ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਜੂਨੋਟਿਕ ਬਿਮਾਰੀ 'ਚ ਜਾਨਵਰ ਬਿਮਾਰ ਨਹੀਂ ਹੁੰਦੇ ਸਗੋਂ ਇਨਸਾਨਾਂ ਨੂੰ ਮਰੀਜ਼ ਬਣਾਉਣ ਦੇ ਸਮਰੱਥ ਹੁੰਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਵਾਇਰਸ ਜਾਨਵਰਾਂ ਤੋਂ ਇਨਸਾਨਾਂ 'ਚ ਫੈਲੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ 'ਚ ਕੋਰੋਨਾ ਵਾਇਰਸ ਵੀ ਸ਼ਾਮਲ ਹੈ।
ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਅਸਲ 'ਚ ਇਹ ਇਨਸਾਨਾਂ ਤੋਂ ਪਹਿਲਾਂ ਚਮਗਿੱਦੜਾਂ 'ਚ ਫੈਲਿਆ। ਉਸ ਤੋਂ ਬਾਅਦ ਚੀਨ ਦੇ ਵੁਹਾਨ 'ਚ ਵਾਇਰਸ ਨੇ ਭਿਆਨਕ ਰੂਪ ਧਾਰ ਲਿਆ ਮਨੁੱਖੀ ਗਤੀਵਿਧੀਆਂ 'ਤੇ ਅਧਿਐਨ ਕਰਨ ਵਾਲੇ ਬ੍ਰਾਜ਼ੀਲ ਦੇ ਵਿਗਿਆਨਕ ਡੇਵਿਡ ਲਪੋਲਾ ਮੁਤਾਬਕ ਇਸ ਨਾਲ ਟਰੌਪੀਕਲ ਜੰਗਲਾਂ 'ਚ ਅਸੰਤੁਲਨ ਦਾ ਖਤਰਾ ਵਧ ਗਿਆ ਹੈ ਜਿਸ ਦਾ ਅਸਰ ਆਉਣ ਅਮੇਜਨ ਜੰਗਲਾਂ 'ਚ ਨਜ਼ਰ ਆ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਅਮੇਜਨ ਜੰਗਲ ਵਾਇਰਸ ਦਾ ਭੰਡਾਰ ਹੈ। ਦੁਨੀਆਂ 'ਚ ਬਰਸਾਤੀ ਜੰਗਲ ਵੱਡੇ ਪੱਧਰ 'ਤੇ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਪਿਛਲੇ ਸਾਲ ਬ੍ਰਾਜ਼ੀਲ 'ਚ ਦਸ ਹਜ਼ਾਰ ਸਕੁਏਅਰ ਕਿਮੀ ਤੋਂ ਜ਼ਿਆਦਾ ਅਮੇਜਨ ਦੇ ਜੰਗਲਾਂ 'ਚ ਕਟਾਈ ਦਰਜ ਕੀਤੀ ਗਈ। ਇਸ ਸਾਲ ਵੀ ਇਹ ਰੁਝਾਨ ਜਾਰੀ ਹੈ।
ਇਹ ਵੀ ਪੜ੍ਹੋ: ਆਉਂਦੇ ਦੋ ਦਿਨਾਂ 'ਚ ਮੌਨਸੂਨ ਦੇਵੇਗਾ ਦਸਤਕ, ਇਨ੍ਹਾਂ ਥਾਵਾਂ 'ਤੇ ਮੌਸਮ ਲਵੇਗਾ ਵੱਡੀ ਕਰਵਟ
ਵਿਗਿਆਨੀਆਂ ਮੁਤਾਬਕ ਬ੍ਰਾਜ਼ੀਲ ਜੰਗਲਾਂ ਦੀ ਕਟਾਈ ਨਾ ਸਿਰਫ਼ ਧਰਤੀ ਲਈ ਖਤਰਨਾਕ ਹੈ ਬਲਕਿ ਇਨਸਾਨੀ ਸਿਹਤ ਲਈ ਵੀ ਨੁਕਸਾਨਦਾਇਕ ਹੈ। ਬ੍ਰਾਜ਼ੀਲ ਯੂਨੀਵਰਿਸਿਟੀ 'ਚ ਪੜਾਉਣ ਵਾਲੇ ਲਪੋਲਾ ਦਾ ਮੰਨਣਾ ਹੈ ਕਿ ਜਦੋਂ ਹਾਲਾਤ ਇਕਸਾਰ ਨਾ ਹੋਣ ਤਾਂ ਕੋਈ ਵਾਇਰਸ ਜਾਨਵਰਾਂ ਤੋਂ ਇਨਸਾਨਾਂ 'ਚ ਫੈਲਣ ਦਾ ਖਤਰਾ ਵੱਧ ਹੁੰਦਾ ਹੈ। ਅਜਿਹਾ HIV, ਇਬੋਲਾ ਅਤੇ ਡੈਂਗੂ ਦੇ ਮਾਮਲਿਆਂ 'ਚ ਦੇਖਿਆ ਜਾ ਚੁੱਕਾ ਹੈ। (ਸ੍ਰੋਤ-ਕੌਮਾਂਤਰੀ ਮੀਡੀਆ ਰਿਪੋਰਟ)
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ