ਪੜਚੋਲ ਕਰੋ

ਮੌਸਮ ਨੇ ਲਾਈ ਜ਼ਿੰਦਗੀ ਨੂੰ ਬ੍ਰੇਕ, ਸਕੂਲ-ਕਾਲਜ ਵੀ ਬੰਦ

ਵੈਨਕੂਵਰ: ਮੈਟਰੋ ਵੈਨਕੂਵਰ ਤੇ ਲੋਅਰ ਮੇਨਲੈਂਡ ਇਲਾਕੇ ਵਿੱਚ ਭਾਰੀ ਬਰਫਬਾਰੀ ਨੇ ਕੁਝ ਸਕੂਲਾਂ ਨੂੰ ਬੰਦ ਕਰਵਾ ਦਿੱਤਾ। ਲੋਅਰ ਮੇਨਲੈਂਡ ਦੇ ਸਾਰੇ ਹੀ ਪਬਲਿਕ ਸਕੂਲ ਮੰਗਲਵਾਰ ਨੂੰ ਬੰਦ ਰੱਖੇ ਗਏ। ਇਲਾਕੇ ਦੇ ਜ਼ਿਆਦਾ ਪੋਸਟ ਸੈਕੰਡਰੀ ਸਕੂਲ ਵੀ ਬੰਦ ਰੱਖੇ ਗਏ। ਬਰਫਬਾਰੀ ਕਾਰਨ ਸਾਵਧਾਨੀ ਵਰਤਦੇ ਹੋਏ ਸਕੂਲਾਂ ਨੂੰ ਬੰਦ ਰੱਖਿਆ ਗਿਆ। ਬੰਦ ਕੀਤੇ ਗਏ ਪੋਸਟ ਸੈਕੰਡਰੀ ਕੈਂਪਸ ਵਿੱਚ ਬੀਸੀਆਈਟੀ ਤੇ ਡਗਲਸ ਕਾਲਜ ਤੇ ਕੈਪੀਲਾਨੋ ਯੂਨੀਵਰਸਿਟੀ ਵਰਗੇ ਕੈਂਪਸ ਵੀ ਸ਼ਾਮਲ ਸਨ। ਐਸਐਫਯੂ ਦੇ ਕੈਂਪਸ ਤਾਂ ਖੁੱਲ੍ਹੇ ਸਨ, ਪਰ ਕਲਾਸਾਂ ਤੇ ਟੈਸਟ ਰੱਦ ਕਰ ਦਿੱਤੇ ਗਏ ਸੀ। ਇਲਾਕੇ ਵਿੱਚ ਬਰਫਬਾਰੀ ਨੇ ਜ਼ਬਰਦਸਤ ਦਸਤਕ ਦਿੱਤੀ ਹੈ। ਬਰਫਬਾਰੀ ਨੇ ਆਵਾਜਾਈ ਦੀ ਰਫਤਾਰ 'ਤੇ ਵੀ ਬ੍ਰੇਕ ਲਾ ਦਿੱਤੀ ਹੈ। ਐਤਵਾਰ ਰਾਤ ਕਈ ਮੋੜਾਂ 'ਤੇ ਗੱਡੀਆਂ ਨੂੰ ਫਿਸਲਦੇ ਹੋਏ, ਜਾਂ ਮੁਸ਼ਕਲ ਤੋਂ ਸੜਕ 'ਤੇ ਗ੍ਰਿਪ ਬਣਾ ਕੇ ਅੱਗੇ ਵਧਦਾ ਵੇਖਿਆ ਜਾ ਸਕਦਾ ਸੀ। ਅਜਿਹੇ ਹੀ ਹਾਲਾਤ ਮੰਗਲਵਾਰ ਨੂੰ ਵੀ ਵੇਖੇ ਗਏ। ਸੋਮਵਾਰ ਸਵੇਰ ਦੇ ਹਾਲਾਤ ਕੁਝ ਬੇਹਤਰ ਸੀ, ਪਰ ਆਵਾਜਾਈ ਦੀ ਰਫਤਾਰ ਬੇਹੱਦ ਘਟ ਗਈ ਸੀ। ਬੀਤੇ ਦੋ ਦਿਨਾਂ ਨੂੰ ਇਸ ਰੁੱਤ ਦੇ ਸਭ ਤੋਂ ਮੱਠੇ ਦਿਨ ਵੀ ਆਖਿਆ ਜਾ ਸਕਦਾ ਹੈ। ਹਾਲਾਂਕਿ ਕਾਮਿਆਂ ਨੇ ਸੜਕਾਂ ਤੋਂ ਬਰਫ ਹਟਾਉਣ ਲਈ ਐਤਵਾਰ ਰਾਤ ਤੋਂ ਹੀ ਕੰਮ ਸ਼ੁਰੂ ਕਰ ਦਿੱਤੇ ਸਨ, ਪਰ ਫੇਰ ਵੀ ਕਈ ਰਸਤਿਆਂ 'ਤੇ ਕਾਫੀ ਬਰਫ ਪਈ ਸੀ। ਕਈ ਜਗ੍ਹਾ ਲੇਨ ਮਾਰਕਿੰਗਸ ਨੂੰ ਵੇਖਣ ਵਿੱਚ ਵੀ ਕਾਫੀ ਮੁਸ਼ਕਲ ਹੋ ਰਹੀ ਸੀ। ਮੰਗਲਵਾਰ ਤਕ ਸੜਕਾਂ 'ਤੇ ਪਈ ਬਰਫ ਵੀ ਕਈ ਜਗ੍ਹਾ, ਗਾਰੇ ਵਰਗੀ ਬਣ ਗਈ ਸੀ, ਜਿਸ ਕਾਰਨ ਗੱਡੀਆਂ ਦੀ ਮੋੜ-ਮੁੜਾਈ ਵਿੱਚ ਜਾਂ ਚਲਾਈ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸਨ। ਕਈ ਮੁੱਖ ਰਸਤਿਆਂ ਤੇ ਕੁਝ ਕ੍ਰੈਸ਼ ਵਾਪਰੇ, ਜਦਕਿ ਕਈ ਜਗ੍ਹਾ ਬਰਫ ਵਿੱਚ ਤਿਲਕਣ ਕਾਰਨ ਗੱਡੀਆਂ ਦੇ ਖੜ੍ਹਨ ਜਾਂ ਪਾਸੇ ਖਿਸਕਣ ਬਾਰੇ ਵੀ ਖਬਰਾਂ ਸਨ। ਕੁਝ ਚਾਲਕਾਂ ਦੇ ਪਿਛਲੇ ਸ਼ੀਸ਼ੇ ਪੂਰੀ ਤਰ੍ਹਾਂ ਬਰਫ ਨਾਲ ਢੱਕੇ ਵੇਖੇ ਜਾ ਸਕਦੇ ਸਨ। ਯਾਦ ਰਹੇ ਇਸ 'ਤੇ 109 ਡਾਲਰ ਦਾ ਜੁਰਮਾਨਾ ਹੈ। ਪੈਦਲ ਯਾਤਰੀਆਂ ਲਈ ਵੀ ਪ੍ਰੇਸ਼ਾਨੀ ਵਧੀ ਹੋਈ ਸੀ, ਕਿਉਂਕਿ ਸੜਕਾਂ ਦੇ ਪਾਸਿਆਂ 'ਤੇ ਕਾਫੀ ਬਰਫ ਸੀ ਤੇ ਬੱਸਾਂ ਤੇ ਚੜ੍ਹਣਾ-ਉਤਰਨਾ ਵੀ ਮੁਸ਼ਕਲ ਸਾਬਤ ਹੋ ਰਿਹਾ ਸੀ।

ਟਾਪ ਹੈਡਲਾਈਨ

Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
Big News: ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਸ਼ਹਿਰ, ਲੋਕਾਂ ਵਿਚਾਲੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ ਚਿਹਾੜਾ, 2 ਬੱਚਿਆਂ ਸਣੇ 9 ਦੀ ਦਰਦਨਾਕ ਮੌਤ
ਵੱਡੀ ਵਾਰਦਾਤ ਨਾਲ ਕੰਬਿਆ ਇਹ ਸ਼ਹਿਰ, ਲੋਕਾਂ ਵਿਚਾਲੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ ਚਿਹਾੜਾ, 2 ਬੱਚਿਆਂ ਸਣੇ 9 ਦੀ ਦਰਦਨਾਕ ਮੌਤ
Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mad Sandhu Case: ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
Mad Sandhu Case: ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
Punjab News: ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
Punjab Transfer News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  
BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  
Mad Sandhu ਦੇ ਕਤਲ ਮਾਮਲੇ ’ਚ ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ਾਂ ’ਚ ਬੈਠੇ ਹੈਂਡਲਰਾਂ ਨਾਲ ਜੁੜੇ ਤਾਰ
Mad Sandhu ਦੇ ਕਤਲ ਮਾਮਲੇ ’ਚ ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ਾਂ ’ਚ ਬੈਠੇ ਹੈਂਡਲਰਾਂ ਨਾਲ ਜੁੜੇ ਤਾਰ
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Punjab News: ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
Embed widget