ਪੜਚੋਲ ਕਰੋ
Advertisement
ਸੋਸ਼ਲ ਮੀਡੀਆ ਖਾਤੇ ਬਲੌਕ ਹੋਣ ਮਗਰੋਂ ਐਸਐਫਜੇ ਦੀ ਕੈਪਟਨ ਤੇ ਰਾਜਨਾਥ ਨੂੰ ਧਮਕੀ
ਚੰਡੀਗੜ੍ਹ: ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਆਪਣਾ ਸੋਸ਼ਲ ਮੀਡੀਆ ਖਾਤਾ ਬੰਦ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਹੈ। ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਤੇ ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਬੀਤੇ ਦਿਨ ਪੰਨੂੰ ਦਾ ਅਕਾਊਂਟਸ ਬਲੌਕ ਕਰ ਦਿੱਤਾ ਸੀ।
ਆਪਣੇ ਵਿਰੁੱਧ ਹੋਈ ਇਸ ਕਾਰਵਾਈ ਤੋਂ ਬਾਅਦ ਪੰਨੂੰ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੀ ਹੈ। ਪੰਨੂੰ ਨੇ ਕਿਹਾ ਕਿ ਇਹ ਦੋਵੇਂ ਲੀਡਰਾਂ ਨੂੰ ਐਸਐਫਜੇ ਨਾਲ ਕਾਨੂੰਨੀ ਲੜਾਈ ਲੜਨੀ ਪਵੇਗੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਰਾਜਨਾਥ ਤੇ ਕੈਪਟਨ ਕਿਸੇ ਵੀ ਦੇਸ਼ ਵਿੱਚ ਜਾਣਗੇ ਉੱਥੇ ਵਿਰੋਧ ਦਾ ਸਾਹਮਣਾ ਕਰਨਗੇ।
ਜ਼ਿਕਰਯੋਗ ਹੈ ਕਿ ਐਸਐਫਜੇ ਵੱਲੋਂ ਵ੍ਹੱਟਸਐਪ ਰਾਹੀਂ ਫੈਲਾਇਆ ਜਾ ਪ੍ਰਾਪੇਗੰਡਾ ਕਰਕੇ ਪੰਜਾਬ ਸਰਕਾਰ ਨੇ ਅਜਿਹੀ ਸਮੱਗਰੀ ਵਾਲੇ ਵ੍ਹੱਟਸਐਪ ਗਰੁੱਪਾਂ ਵਿਰੁੱਧ ਕੇਸ ਦਰਜ ਕਰਨ ਦਾ ਫੈਸਲਾ ਲਿਆ ਹੈ। ਇਸ 'ਤੇ ਪੰਨੂੰ ਨੇ ਖ਼ੁਦ ਨੂੰ ਅਜਿਹੇ ਵ੍ਹੱਟਐਪ ਗਰੁੱਪਾਂ ਦਾ ਐਡਮਿਨ ਬਣਾਉਣ ਲਈ ਕਿਹਾ ਹੈ ਤਾਂ ਜੋ ਉਹ ਵੀ ਕੇਸਾਂ ਦਾ ਸਾਹਮਣਾ ਕਰ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement