ਪੜਚੋਲ ਕਰੋ

ਯੂਕੇ 'ਚ ਸਿੱਖਾਂ ਲਈ ਇਤਿਹਾਸਕ ਕਦਮ, ਵੱਖਰੀ ਕੌਮ ਦਾ ਦਰਜਾ

ਲੰਦਨ: ਯੂਕੇ ਦੇ 'ਤਾਕਤਵਰ' ਸਿੱਖ ਭਾਈਚਾਰੇ ਨੂੰ 2021 ਦੀ ਮਰਦਮੁਸ਼ਮਾਰੀ ਵਿੱਚ ਵੱਖਰੀ ਕੌਮ ਦਾ ਦਰਜਾ ਮਿਲਣ ਵਾਲਾ ਹੈ। ਯੂਕੇ ਅੰਕੜਾ ਅਥਾਰਟੀ ਨੇ ਕਿਹਾ ਕਿ ਇਸ ਕਦਮ ਨਾਲ ਸਿੱਖ ਭਾਈਚਾਰਾ ਸਰਕਾਰ ਤੋਂ ਮਿਲਦੀਆਂ ਕਈ ਜਨਤਕ ਸੇਵਾਵਾਂ ਦਾ ਪੂਰਨ ਲਾਹਾ ਵੀ ਚੁੱਕ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਵੱਖਰੀ ਕੌਮ ਨਹੀਂ ਸਮਝਿਆ ਜਾਂਦਾ। ਪਿਛਲੇ ਸਾਲ, ਭਾਰਤੀ ਮੂਲ ਦੇ ਸੰਸਦ ਮੈਂਬਰਾਂ ਸਮੇਤ ਕੁੱਲ 100 ਬਰਤਾਨਵੀਂ ਐਮਪੀਜ਼ ਨੇ ਅਥਾਰਟੀ ਨੂੰ ਸਾਲ 2021 ਵਿੱਚ ਹੋਣ ਵਾਲੀ ਮਦਰਮੁਸ਼ਮਾਰੀ ਦੇ ਪ੍ਰੋਫਾਰਮੇ ਵਿੱਚ ਸਿੱਖਾਂ ਲਈ ਵੱਖਰੀ ਕੌਮ ਦਾ ਵਿਕਲਪ ਮੁਹੱਈਆ ਕਰਵਾਉਣ ਲਈ ਪੁੱਛਿਆ ਸੀ। ਸੰਡੇ ਟਾਈਮ ਦੀ ਰਿਪੋਰਟ ਮੁਤਾਬਕ ਇਸ ਸਮੇਂ ਦੇਸ਼ ਵਿੱਚ ਸਿੱਖਾਂ ਨੂੰ ਸਿਰਫ ਵੱਖਰੇ ਧਰਮ ਵਾਲੇ ਲੋਕ ਸਮਝਿਆ ਜਾਂਦਾ ਹੈ ਨਾ ਕਿ ਵੱਖਰੀ ਕੌਮ। ਦੇਸ਼ ਦੀ ਸਭ ਤੋਂ ਤਾਜ਼ਾ ਮਰਦਮੁਸ਼ਮਾਰੀ ਸਾਲ 2011 ਦੌਰਾਨ 83,000 ਸਿੱਖਾਂ ਨੇ ਕੌਮ ਵਾਲੇ ਕਿਸੇ ਵੀ ਕੌਮ ਵਿਕਲਪ ਨੂੰ ਨਹੀਂ ਚੁਣਿਆ ਸੀ। ਇਸ ਲਈ ਕੌਮੀ ਅੰਕੜਾ ਦਫ਼ਤਰ (ONS) ਸਾਲ 2021 ਦੀ ਮਰਦਮੁਸ਼ਮਾਰੀ ਦੌਰਾਨ ਬਰਤਾਨੀਆ ਦੇ 4,30,000 ਤੋਂ ਵੱਧ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇਣ ਜਾ ਰਿਹਾ ਹੈ। ਹੁਣ ਯੂਕੇ ਦੇ ਨਸਲ ਸਬੰਧੀ ਐਕਟ, 1976 ਤਹਿਤ ਸਿੱਖ ਖ਼ੁਦ ਨੂੰ ਕਾਨੂੰਨੀ ਤੌਰ 'ਤੇ ਭਾਰਤੀ ਜਾਂ ਬਰਤਾਨਵੀ ਭਾਰਤੀ ਦਰਸਾਉਂਦੇ ਹਨ। ਸਾਲ 2001 ਦੀ ਮਰਦਮੁਸ਼ਮਾਰੀ ਤੋਂ ਹੀ ਸਿੱਖ ਧਰਮ ਨੂੰ ਵੱਖਰਾ ਧਰਮ ਮੰਨਿਆ ਜਾ ਰਿਹਾ ਹੈ। ਸਾਲ 2017 ਵਿੱਚ ਓਐਨਐਸ ਨੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਲਈ ਇੰਗਲੈਂਡ ਦੇ ਸੰਘਣੀ ਸਿੱਖ ਵਸੋਂ ਵਾਲੇ ਖਿੱਤਿਆਂ ਵਿੱਚ ਆਨਲਾਈਨ ਸਰਵੇਖਣ ਕਰਵਾਇਆ ਸੀ ਤਾਂ ਉਨ੍ਹਾਂ ਵਿੱਚੋਂ ਤਿੰਨ ਚੌਥਾਈ ਨੇ ਆਪਣਾ ਧਰਮ ਤੇ ਕੌਮ ਨੂੰ ਵੱਖੋ-ਵੱਖ ਤੌਰ 'ਤੇ ਸਿੱਖ ਹੀ ਦੱਸਿਆ ਸੀ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget