ਆਇਰਲੈਂਡ ਦੀ ਤਸਵੀਰ ਵੀ ਹੁਣ ਬਦਲ ਸਕਦੀ ਹੈ ਕਿਉਂਕਿ ਇੱਥੋਂ ਲਿਓ ਬਰਾਡਕਰ ਦੇ ਅਸਤੀਫੇ ਤੋਂ ਬਾਅਦ ਦੇਸ਼ ਦੀ ਕਮਾਨ ਨੌਜਵਾਨ ਹੱਥਾਂ ਵਿੱਚ ਸੌਂਪੀ ਜਾ ਰਹੀ ਹੈ। ਭਾਰਤੀ ਮੂਲ ਦੇ ਸਾਇਮਨ ਹੈਰਿਸ ਆਈਰਲੈਂਡ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹੋਣਗੇ। 


37 ਸਾਲਾਂ ਸਾਈਮਨ ਹੈਰਿਸ ਨੇ ਕਿਹਾ ਕਿ ਲਿਓ ਦੀ ਜਗ੍ਹਾ ਐਤਵਾਰ ਨੂੰ ਪਾਰਟੀ ਨੇਤਾ ਨਿਯੁਕਤ ਕੀਤਾ ਜਾਣਾ ਮੇਰੇ ਜੀਵਨ ਲਈ ਬਹੁਤ ਖ਼ਾਸ ਪਲ ਸੀ। ਦਰਅਸਲ, ਲਿਓ ਵਰਾਡਕਰ ਨੇ ਬੁੱਧਵਾਰ ਨੂੰ ਅਚਾਨਕ ਅਸਤੀਫਾ ਦੇ ਦਿੱਤਾ, ਇਹ ਕਹਿੰਦੇ ਹੋਏ ਕਿ ਪਾਰਟੀ ਨੂੰ ਕਿਸੇ ਹੋਰ ਨੇਤਾ ਦੇ ਅਧੀਨ ਚਲਾਉਣਾ ਬਿਹਤਰ ਹੋਵੇਗਾ।


ਜ਼ਿਕਰ ਕਰ ਦਈਏ ਕਿ ਪਾਇਨ ਗੇਲ ਦੇ ਗੱਠਜੋੜ ਸਹਿਯੋਗੀਆਂ ਦੇ ਸਮਰਥਨ ਦੇ ਕਾਰਨ ਹੈਰਿਸ ਨੂੰ ਆਇਰਲੈਂਡ ਗਣਰਾਜ ਦੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵੋਟ ਦਿੱਤਾ ਜਾਵੇਗਾ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਦੇਸ਼ ਦੀ ਸੰਸਦ ਗੀ ਅਗਲੀ ਬੈਠਕ 9 ਅਪ੍ਰੈਲ ਨੂੰ ਹੋਵੇਗੀ।


ਕਿਹੋ ਜਿਹਾ ਹੈ ਸਿਆਸੀ ਸਫ਼ਰ


ਸਾਈਮਨ ਹੈਰਿਸ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਨਾ ਕਰਨ ਦੇ ਬਾਵਜੂਦ ਆਪਣੇ ਆਪ ਨੂੰ ਇੱਕ ਸਮਰਪਿਤ ਸਿਆਸਤਦਾਨ ਵਜੋਂ ਸਥਾਪਿਤ ਕਰ ਲਿਆ। ਉਨ੍ਹਾਂ ਪਾਰਟੀ ਅੰਦਰ ਵੱਖ-ਵੱਖ ਭੂਮਿਕਾਵਾਂ ਨਿਭਾਈਆਂ।  ਇਸ ਤੋਂ ਬਾਅਦ ਜੇ ਤਜ਼ਰਬੇ ਦੀ ਗੱਲ ਕਰੀਏ  ਤਾਂ ਹੈਰਿਸ ਨੇ 2016 ਤੋਂ 2020 ਵਿਚਾਲੇ ਆਇਰਲੈਂਡ ਦੇ ਸਿਹਤ ਮੰਤਰੀ ਵੱਲੋਂ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਉਨ੍ਹਾਂ ਨੇ ਕੋਵਿਡ ਦੌਰਾਨ ਵੀ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਨੇ ਸੱਖਿਆ ਮੰਤਰੀ ਦਾ ਅਹੁਦਾ ਵੀ ਸੰਭਾਲਿਆ ਤੇ ਹੁਣ ਉਹ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ