ਕਰਾਚੀ-ਪਾਕਿਸਤਾਨ ਦੀ ਰਾਜਧਾਨੀ ਦੀ ਕਰਾਚੀ ਵਿੱਚ ਸਿੰਧ ਸੂਬੇ ਦੇ ਮੰਤਰੀ ਅਤੇ ਉਸ ਦੀ ਪਤਨੀ ਦੀ ਉਨ੍ਹਾਂ ਦੇ ਘਰ ਵਿਚੋਂ ਗੋਲੀਆਂ ਵਿੰਨੀਆਂ ਲਾਸ਼ਾਂ ਮਿਲੀਆਂ ਹਨ।
ਸਿੰਧ ਦੇ ਯੋਜਨਾ ਅਤੇ ਵਿਕਾਸ ਮੰਤਰੀ ਮੀਰ ਹਾਜ਼ਰ ਖਾਨ ਬੀਜਾਰਾਨੀ (71) ਅਤੇ ਸਾਬਕਾ ਕਾਨੂੰਨਦਾਨ ਫਰੀਹਾ ਰਜ਼ਾਕ ਦੀਆਂ ਲਾਸ਼ਾਂ ਬੈਡਰੂਮ ਵਿਚੋਂ ਖੂਨ ਨਾਲ ਲੱਥਪਥ ਮਿਲੀਆਂ ਹਨ। ਪੁਲੀਸ ਨੂੰ ਘਟਨਾ ਸਥਾਨ ਤੋਂ ਪਿਸਤੌਲ ਵੀ ਮਿਲਿਆ ਹੈ।