ਸਿੰਘਾਪੁਰ: ਸਿੰਘਾਪੁਰ 'ਚ ਦੋ ਪੰਜਾਬੀਆਂ 'ਤੇ ਔਰਤਾਂ ਨਾਲ ਛੇੜਛਾੜ ਦੇ ਦੋਸ਼ ਤੈਅ ਹੋਏ ਹਨ। ਇਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਤੇ ਜ਼ੁਰਮਾਨਾ ਕੀਤਾ ਗਿਆ ਹੈ। ਇਨ੍ਹਾਂ 'ਚੋਂ ਬਲਵਿੰਦਰ ਸਿੰਘ ਦੀ ਉਮਰ 30 ਸਾਲ ਹੈ। ਉਸ ਨੇ 37 ਸਾਲਾ ਦੀ ਔਰਤ ਨਾਲ ਪੱਬ 'ਚ ਛੇੜਛਾੜ ਕੀਤੀ ਸੀ। ਬਲਵਿੰਦਰ ਨੇ ਇਹ ਜ਼ੁਰਮ ਜਨਵਰੀ 2017 'ਚ ਕੀਤਾ ਸੀ।
ਇਸੇ ਤਰ੍ਹਾਂ ਦੂਜੇ ਕੇਸ 'ਚ 31 ਸਾਲਾ ਜਗਜੀਤ ਸਿੰਘ ਨੇ ਦੋ ਔਰਤਾਂ ਨਾਲ ਛੇੜਛਾੜ ਕੀਤੀ ਸੀ ਜਦੋਂ ਉਹ ਕਿਸੇ ਸ਼ੌਪਿੰਗ ਮਾਲ 'ਚ ਸ਼ੌਪਿੰਗ ਕਰ ਰਹੀਆਂ ਸਨ। ਭਾਰਤੀਆਂ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਹਨ ਜੋ ਕਿ ਦੇਸ਼ ਲਈ ਵੀ ਸ਼ਰਮਨਾਕ ਗੱਲ ਹੈ।
ਵੈਸੇ 'ਚ ਪਿਛਲੇ ਸਮੇਂ 'ਚ ਸਿੰਘਾਪੁਰ 'ਚ ਮਹਿਲਾਵਾਂ ਖ਼ਿਲਾਫ ਜ਼ੁਰਮ ਵਧੇ ਹਨ ਤੇ ਖ਼ਾਸ ਤੌਰ 'ਤੇ ਛੇੜਛਾੜ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।