ਸਿੰਗਾਪੁਰ: ਸਿੰਗਾਪੁਰ ਦੀ ਕੌਮੀ ਫੁੱਟਬਾਲ ਟੀਮ ਦੇ ਕੋਚ ਨੇ ਪਿਛਲੇ ਹਫ਼ਤੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਰਿਪੋਰਟਰ ਦੀ ਪੱਗ ’ਤੇ ਕੀਤੀ ਟਿੱਪਣੀ ਲਈ ਮੁਆਫੀ ਮੰਗ ਲਈ ਹੈ। ਨਿਊਜ਼ ਚੈਨਲ ਏਸ਼ੀਆ ਨੇ ਫੁੱਟਬਾਲ ਐਸੋਸੀਏਸ਼ਨ ਆਫ ਸਿੰਗਾਪੁਰ (FAS) ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ FAS ਸਿੰਗਾਪੁਰ ਤੇ ਮੌਰੇਸਿਸ਼ ਵਿਚਾਲੇ ਮੈਚ ਤੋਂ ਪਹਿਲਾਂ 6 ਸਤੰਬਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਫੈਂਡੀ ਅਹਿਮਦ ਦੇ ਬਿਆਨ ’ਤੇ ਅਫ਼ਸੋਸ ਪ੍ਰਗਟ ਕਰਦਾ ਹੈ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਫੈਂਡੀ ਤੇ FAS ਦੋਵਾਂ ਨੇ ਪੱਤਰਕਾਰ ਦਿਲੇਨਜੀਤ ਸਿੰਘ ਤੇ ਸਿੱਖ ਸਲਾਹਕਾਰ ਬੋਰਡ ਨਾਲ ਸੰਪਰਕ ਕਰ ਕੇ ਮੁਆਫੀ ਮੰਗੀ ਤੇ ਇਸ ਸਬੰਧੀ ਸਪੱਸ਼ਟੀਕਰਨ ਵੀ ਦਿੱਤਾ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਸਿੰਘ ਨੇ ਉਨ੍ਹਾਂ ਦਾ ਸਪੱਸ਼ਟੀਕਰਨ ਤੇ ਮਾਫੀ ਸਵੀਕਾਰ ਕਰ ਲਈ ਹੈ। ਸਿੱਖ ਸਲਾਹਕਾਰ ਬੋਰਡ ਨਾਲ ਉਨ੍ਹਾਂ ਦਾ ਚਰਚਾ ਤੋਂ ਇਹ ਵੀ ਪਤਾ ਲੱਗਾ ਕਿ ਫੈਂਡੀ ਦੀ ਟਿੱਪਣੀ ਸਿੱਖ ਭਾਈਚਾਰੇ ਨੂੰ ਸੱਟ ਮਾਰੀ ਹੈ ਪਰ ਇਹ ਟਿੱਪਣੀ ਉਸ ਭਾਵਨਾ ਨਾਲ ਨਹੀਂ ਕੀਤੀ ਗਈ ਸੀ।

ਵੀਰਵਾਰ ਨੂੰ Change.org ਪਟੀਸ਼ਨ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਕੋਚ ਤੋਂ ਮੁਆਫੀ ਦੀ ਮੰਗ ਕੀਤੀ ਗਈ ਸੀ। ਇਸ ਪਟੀਸ਼ਨ ਨੂੰ 290 ਲੋਕਾਂ ਨੇ ਸਪੋਰਟ ਕੀਤਾ ਹੈ। ਇਸ ਮੁਤਾਬਕ ਸਿੱਖ ਪੱਤਰਕਾਰ ਵੱਲੋਂ ਇੱਕ ਸਵਾਲ ਪੁੱਛੇ ਜਾਣ ’ਤੇ ਕੋਚ ਫੈਂਡੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਦਰਸ਼ ਖ਼ਰਾਬ ਨਹੀਂ ਹੈ। ਉਹ ਕਿਸੇ ਦੀ ਨਿੰਦਾ ਨਹੀਂ ਕਰ ਸਕਦੇ ਕਿਉਂਕਿ ਦੂਜਿਆਂ ਦੇ ਮੁਕਾਬਲੇ ਉਨ੍ਹਾਂ ਦੀ ਵਿਵਸਥਾ ਵੱਖਰੀ ਹੈ। ਉਨ੍ਹਾਂ ਕਿਹਾ ਸੀ ਕਿ ਉਹ ਇਹ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਸਰਕਾਰ ਦੇ ਖ਼ਿਲਾਫ਼ ਹੈ। ਇਸ ਦੇ ਬਾਅਦ ਕੋਚ ਨੇ ਕਿਹਾ ਸੀ ਕਿ ਜੇ ਉਹ ਇਸ ਗੱਲ ਨੂੰ ਚੀਕ ਕੇ ਕਹੇਗਾ ਤਾਂ ਉਸ (ਪੱਤਰਕਾਰ) ਦੀ ਪੱਗ ਲੱਥ ਜਾਏਗੀ।