ਪੜਚੋਲ ਕਰੋ
Advertisement
ਅਦਾਕਾਰ ਜ਼ਫ਼ਰ ਨੂੰ ਪਸੰਦ ਆਈ ਇਮਰਾਨ ਖ਼ਾਨ ਦੀ ਤਕਰੀਰ, ਖੁੱਲ੍ਹੇ ਦਿਲ ਤੇ ਦਿਮਾਗ਼ ਨਾਲ ਸੁਣਨ ਦੀ ਸਲਾਹ
ਮੁੰਬਈ: ਪਾਕਿਸਤਾਨੀ ਅਦਾਕਾਰ ਅਲੀ ਜ਼ਫ਼ਰ ਨੇ ਆਪਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਪੀਚ ਦੀ ਤਾਰੀਫ ਕੀਤੀ ਹੈ। ਪੁਲਵਾਮਾ ਹਮਲੇ ਬਾਅਦ ਕੱਲ੍ਹ ਪਹਿਲੀ ਵਾਰ ਇਮਰਾਨ ਖ਼ਾਨ ਨੇ ਵੀਡੀਓ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਹਰ ਮੁੱਦੇ ’ਤੇ ਗੱਲ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਭਾਰਤ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ’ਤੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੋਲ ਜੇ ਕੋਈ ਸਬੂਤ ਹੈ ਤਾਂ ਉਹ ਉਨ੍ਹਾਂ ਨੂੰ ਦਿੱਤਾ ਜਾਏ, ਉਹ ਉਸ ਦੀ ਜਾਂਚ ਕਰਵਾਉਣਗੇ।
ਜ਼ਫ਼ਰ ਕਈ ਭਾਰਤੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਇਮਰਾਨ ਖ਼ਾਨ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਬਿਨ੍ਹਾਂ ਕਿਸੇ ਪੱਖਪਾਤ, ਨਫ਼ਰਤ ਤੇ ਹੰਕਾਰ ਦੇ ਖੁੱਲ੍ਹੇ ਦਿਲ ਤੇ ਦਿਮਾਗ਼ ਨਾਲ ਸੁਣੋ। ਜੇ ਨਹੀਂ ਸੁਣ ਸਕਦੇ ਤਾਂ ਕੁਝ ਦਿਨਾਂ ਬਾਅਦ ਸ਼ਾਂਤੀ ਦੌਰਾਨ ਸੁਣ ਲੈਣਾ। ਪਿਆਰ, ਸ਼ਾਂਤੀ, ਮਨੁੱਖਤਾ ਤੇ ਇੱਕਜੁੱਟਤਾ ਸਭ ਤੋਂ ਉੱਪਰ, ਪੀਐਮ ਇਮਰਾਨ ਨੇ ਦੇਸ਼ ਨੂੰ ਸੰਬੋਧਨ ਕੀਤਾ ਹੈ।
ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਇਸ ਸਪੀਚ ਦੀ ਕਾਫੀ ਤਾਰੀਫ ਕੀਤੀ। ਉਨ੍ਹਾਂ ਲਿਖਿਆ, ‘ਕਮਾਲ ਸਪੀਚ ਹੈ ਇਮਰਾਨ ਖ਼ਾਨ।’ ਮਸ਼ਹੂਰ ਗਾਇਕ ਤੇ ਅਦਾਕਾਰ ਅਲੀ ਜ਼ਫ਼ਰ ਕਿਲ ਦਿਲ, ਮੇਰੇ ਬ੍ਰਦਰ ਕੀ ਦੁਲਹਨ, ਟੋਟਲ ਸਿਆਪਾ, ਲੰਦਨ ਪੈਰਿਸ ਨਿਊਯਾਰਕ, ਡਿਅਰ ਜ਼ਿੰਦਗੀ ਤੇ ਲਵ ਕਾ ਦੀ ਐਂਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।Listen with an open heart and mind devoid of ego, bias or hatred. If can’t, listen again after a few days in a moment of peace.#love #peace # #humanity #togetherness above all. PM Imran Khan Address To The Nation | Pulwama Attack | 19 Feb 2019 - YouTube https://t.co/wSXu5mNeeM
— Ali Zafar (@AliZafarsays) February 19, 2019
What a speech! @ImranKhanPTI
— Ali Zafar (@AliZafarsays) February 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement