ਲੈਸਟਰ (ਇੰਗਲੈਂਡ)-ਜ਼ਿੰਦਗੀ ਦੇ ਮਿਆਰ, ਆਰਥਿਕ ਪ੍ਰਭਾਵਾਂ ਅਤੇ ਨਾਗਰਿਕਤਾ ਵਰਗੇ ਅਹਿਮ ਪਹਿਲੂਆਂ ਦੇ ਕੀਤੇ ਗਏ ਮੁਲਾਂਕਣ ਦੀ ਦਰਜਾਬੰਦੀ ਤਹਿਤ ਸਵਿਟਜ਼ਰਲੈਂਡ ਨੂੰ ਸੰਸਾਰ ਦਾ ਨੰਬਰ ਇਕ ਦੇਸ਼ ਐਲਾਨਿਆ ਗਿਆ ਹੈ।
ਇਸ ਸਬੰਧੀ ਯੂ. ਐਸ. ਨਿਊਜ਼ ਅਤੇ 'ਵਰਲਡ ਰਿਪੋਰਟ' ਦੀ ਸੂਚੀ 'ਚ ਕੁਦਰਤੀ ਪੱਖੋਂ ਖ਼ੂਬਸੂਰਤ ਦੇਸ਼ ਸਵਿਟਜ਼ਰਲੈਂਡ ਦੂਸਰੀ ਵਾਰ ਸਿਖ਼ਰ 'ਤੇ ਰਿਹਾ ਹੈ।
ਰਿਪੋਰਟ ਮੁਤਾਬਿਕ ਸਵਿਟਜ਼ਰਲੈਂਡ ਮਗਰੋਂ ਕੈਨੇਡਾ ਨੂੰ ਦੂਸਰਾ, ਜਰਮਨੀ, ਯੂ. ਕੇ., ਜਾਪਾਨ ਨੂੰ ਤਰਤੀਬਵਾਰ ਤੀਸਰਾ, ਚੌਥਾ ਅਤੇ ਪੰਜਵਾਂ ਦਰਜਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸਵੀਡਨ, ਫਿਨਲੈਂਡ, ਡੈਨਮਾਰਕ ਅਤੇ ਨਾਰਵੇ ਕਿਸੇ ਵੀ ਦੇਸ਼ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ।