ਕਾਬੁਲ: ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਮਹਿਲਾ ਨਿਊਜ਼ ਐਂਕਰਾ 'ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰੀ ਨਿਊਜ਼ ਚੈਨਲ ਦੀ ਮਹਿਲਾ ਨਿਊਜ਼ ਐਂਕਰ ਨੂੰ ਤਾਲਿਬਾਨ ਨੇ ਨੌਕਰੀ ਤੋਂ ਹਟਾ ਦਿੱਤਾ ਹੈ। ਹੁਣ ਤਾਲਿਬਾਨੀ ਐਂਕਰ ਟੀਵੀ ਟੇ ਨਿਊਜ਼ ਪੜ੍ਹਨਗੇ।


ਖਦੀਜਾ ਅਮੀਨਾ ਨਾਂਅ ਦੀ ਇਕ ਮਹਿਲਾ ਸਰਕਾਰੀ ਨਿਊਜ਼ ਚੈਨਲ 'ਚ ਐਂਕਰ ਸੀ। ਉਨ੍ਹਾਂ  ਨੂੰ ਵੀ ਹਟਾ ਦਿੱਤਾ ਗਿਆ ਹੈ। ਇਕ ਦਿਨ ਪਹਿਲਾਂ ਹੀ ਤਾਲਿਬਾਨ ਨੇ ਕਿਹਾ ਸੀ ਕਿ ਮਹਿਲਾਵਾਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ। ਹੁਣ ਤਾਲਿਬਾਨ ਕਹਿ ਰਿਹਾ ਹੈ ਕਿ ਸਿਰਫ਼ ਸ਼ਰੀਅਤ ਕਾਨੂੰਨ ਦੇ ਤਹਿਤ ਹੀ ਮਹਿਲਾਵਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ।


ਨੌਕਰੀ ਤੋਂ ਹਟਾਏ ਜਾਣ ਤੋਂ ਬਾਅਦ ਅਫਗਾਨ ਨਿਊਜ਼ ਐਂਕਰ ਖਦੀਜਾ ਅਮੀਨਾ ਨੇ ਕਿਹਾ, 'ਮੈਂ ਕੀ ਕਰਾਂਗੀ, ਅਗਲੀ ਪੀੜ੍ਹੀ ਕੋਲ ਕੁਝ ਕੰਮ ਨਹੀਂ ਹੋਵੇਗਾ। 20 ਸਾਲ 'ਚ ਜੋ ਕੁਝ ਵੀ ਹਾਸਲ ਕੀਤਾ, ਸਭ ਚਲਾ ਜਾਵੇਗਾ। ਤਾਲਿਬਾਨ ਤਾਲਿਬਾਨ ਹੈ, ਉਹ ਨਹੀਂ ਬਦਲੇ ਹਨ।' ਹਾਲਾਂਕਿ ਦੂਜੇ ਪਾਸੇ ਤਾਲਿਬਾਨਨੇ ਦਾਅਵਾ ਕੀਤਾ ਹੈ ਕਿ ਮਹਿਲਾਵਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ।


ਮਹਿਲਾਵਾਂ ਨਾਲ ਭੇਦਭਾਵ ਨਹੀਂ ਹੋਵੇਗਾ


ਟੋਲੋ ਨਿਊਜ਼ ਦੇ ਮੁਤਾਬਕ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਤਾਲਿਬਾਨ ਮਹਿਲਾਵਾਂ ਨੂੰ ਇਸਲਾਮ ਦੇ ਆਧਾਰ 'ਤੇ ਉਨ੍ਹਾਂ ਦੇ ਅਧਿਕਾਰ ਦੇਣ ਲਈ ਵਚਨਬੱਧ ਹੈ। ਮਹਿਲਾਵਾਂ ਸਿਹਤ ਖੇਤਰ ਤੇ ਦੂਜੇ ਖੇਤਰਾਂ 'ਚ ਕੰਮ ਕਰ ਸਕਦੀਆਂ ਹਨ। ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।


ਦੱਸ ਦੇਈਏ ਕਿ ਪਹਿਲਾਂ ਕਾਲਿਬਾਨ ਦੇ ਸ਼ਾਸਨ ਸਮੇਂ ਅਫਗਾਨਿਸਤਾਨ 'ਚ ਮਹਿਲਾਵਾਂ ਨੂੰ ਘਰ ਦੀਆਂ ਚਾਰ ਦੀਵਾਰਾਂ 'ਚ ਸੀਮਿਤ ਕਰ ਦਿੱਤਾ ਗਿਆ ਸੀ। ਜਿਸ ਦੌਰਾਨ ਮਹਿਲਾਵਾਂ ਦੀ ਜ਼ਿੰਦਗੀ ਤੇ ਅਧਿਕਾਰਾਂ 'ਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ ਜਿਸ ਦੇ ਚੱਲਦਿਆਂ ਇਕ ਵਾਰ ਫਿਰ ਸੱਤਾ 'ਚ ਵਾਪਸੀ ਦੇ ਨਾਲ ਹੀ ਮਹਿਲਾ ਅਧਿਕਾਰਾਂ ਦੀ ਗੱਲ ਸਭ ਦੇਸਾਹਮਣੇ ਆ ਰਹੀ ਹੈ।


ਮਹਿਲਾਵਾਂ ਨੂੰ ਮਿਲੇਗੀ ਕੰਮ ਕਰਨ ਦੀ ਆਜ਼ਾਦੀ


ਮਹਿਲਾ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈਕੇ ਮੁਜਾਹਿਦ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਸਿਹਤ ਖੇਤਰ ਤੇ ਹੋਰ ਖੇਤਰਾਂ ਚ ਕੰਮ ਕਰਨ ਦੀ ਆਜ਼ਾਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਸਾਰਿਆਂ ਨੂੰ ਮਾਫ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਲੜਾਕੇ ਕਿਸੇ ਤੋਂ ਬਦਲਾ ਨਹੀਂ ਲੈਣਗੇ।