ਤਾਲਿਬਾਨ ਨੇ ਪਾਕਿਸਤਾਨ 'ਤੇ ਜਿੱਤ ਦਾ ਕੀਤਾ ਦਾਅਵਾ, ਜਸ਼ਨ 'ਚ ਡੁੱਬੇ ਅਫਗਾਨੀਆਂ ਨੇ ਕਿਹਾ - ਯਾਦ ਰੱਖੇ ਪਾਕਿਸਤਾਨ ਅਸੀਂ ਸਾਮਰਾਜਾਂ ਦੇ ਕਬਰਿਸਤਾਨ ਹਾਂ !
ਅੰਗਰੇਜ਼ੀ ਭਾਸ਼ਾ ਦੀ ਵੈੱਬਸਾਈਟ ਟੋਲੋ ਨਿਊਜ਼ ਦੇ ਅਨੁਸਾਰ, ਅਫ਼ਗਾਨ ਕਹਿੰਦੇ ਹਨ ਕਿ ਉਹ ਪਾਕਿਸਤਾਨ ਨਾਲ ਟਕਰਾਅ ਵਿੱਚ ਆਪਣੀ ਫੌਜ ਦੀ ਬਹਾਦਰੀ ਦੀ ਕਦਰ ਕਰਦੇ ਹਨ ਤੇ ਪਾਕਿਸਤਾਨ ਦੀਆਂ ਅਫ਼ਗਾਨ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੀਆਂ ਕਾਰਵਾਈਆਂ ਅਸਹਿਣਯੋਗ ਹਨ।
Pak Vs AFG: ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਨਾਲ ਖੂਨੀ ਜੰਗ ਵਿੱਚ ਆਪਣੇ ਆਪ ਨੂੰ ਜੇਤੂ ਐਲਾਨਿਆ ਹੈ। ਕਈ ਅਫਗਾਨ ਸ਼ਹਿਰਾਂ ਵਿੱਚ ਲੋਕ ਤਾਲਿਬਾਨ ਲੜਾਕਿਆਂ ਦੇ ਨਾਲ ਗਲੀਆਂ ਵਿੱਚ ਜਸ਼ਨ ਮਨਾ ਰਹੇ ਹਨ। ਆਮ ਅਫਗਾਨ ਨਾਗਰਿਕਾਂ ਨੇ ਕਿਹਾ ਹੈ ਕਿ ਉਹ ਅਫਗਾਨ ਧਰਤੀ 'ਤੇ ਪਾਕਿਸਤਾਨੀਆਂ ਦੀ ਬੁਰੀ ਨਜ਼ਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਅੰਗਰੇਜ਼ੀ ਭਾਸ਼ਾ ਦੀ ਵੈੱਬਸਾਈਟ ਟੋਲੋ ਨਿਊਜ਼ ਦੇ ਅਨੁਸਾਰ, ਅਫ਼ਗਾਨ ਕਹਿੰਦੇ ਹਨ ਕਿ ਉਹ ਪਾਕਿਸਤਾਨ ਨਾਲ ਟਕਰਾਅ ਵਿੱਚ ਆਪਣੀ ਫੌਜ ਦੀ ਬਹਾਦਰੀ ਦੀ ਕਦਰ ਕਰਦੇ ਹਨ ਤੇ ਪਾਕਿਸਤਾਨ ਦੀਆਂ ਅਫ਼ਗਾਨ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੀਆਂ ਕਾਰਵਾਈਆਂ ਅਸਹਿਣਯੋਗ ਹਨ।
In honor of the successful retaliatory operations of the Afghan forces against Pakistan, the people of Logar province expressed their support and happiness.#RTA pic.twitter.com/IfBxtKRv9w
— RTA English (@rtaenglish1) October 13, 2025
ਨੌਜਵਾਨ ਅਤੇ ਕਬਾਇਲੀ ਆਗੂ ਅਫ਼ਗਾਨ ਫੌਜ ਅਤੇ ਤਾਲਿਬਾਨ ਲੜਾਕਿਆਂ ਦਾ ਸਮਰਥਨ ਕਰਨ ਲਈ ਕਈ ਸ਼ਹਿਰਾਂ ਵਿੱਚ ਇਕੱਠੇ ਹੋਏ।
ਇਸ ਮੌਕੇ ਸਥਾਨਕ ਨੌਜਵਨਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਸਾਡੇ ਇਲਾਕੇ ਦੀ ਉਲੰਘਣਾ ਨਾ ਕੀਤੀ ਹੁੰਦੀ, ਤਾਂ ਅਫਗਾਨਿਸਤਾਨ ਉਨ੍ਹਾਂ ਵਿਰੁੱਧ ਅਜਿਹੇ ਹਮਲੇ ਕਰਨ ਲਈ ਮਜਬੂਰ ਨਾ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਦੂਜੇ ਗੁਆਂਢੀਆਂ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਾਂ, ਫਿਰ ਵੀ ਉਨ੍ਹਾਂ ਨਾਲ ਸਾਡੇ ਸਬੰਧ ਵਿਗੜੇ ਨਹੀਂ ਹਨ। ਇਹ ਦਰਸਾਉਂਦਾ ਹੈ ਕਿ ਸਮੱਸਿਆ ਸਾਡੇ ਨਾਲ ਨਹੀਂ ਹੈ, ਸਗੋਂ ਪਾਕਿਸਤਾਨ ਨਾਲ ਹੈ, ਜੋ ਹਮੇਸ਼ਾ ਸਮੱਸਿਆਵਾਂ ਦਾ ਸਰੋਤ ਰਿਹਾ ਹੈ।"
🇦🇫 Thousands pour onto the streets of Afghanistan celebrating a historic victory over Pakistan- drums, flags, and fireworks lighting up the night! 💪🔥
— The Alternate Media (@AlternateMediaX) October 13, 2025
A moment of pure national pride for Afghans. 🎉#Afghanistan #PakistanArmy #Celebration #PakistanAfghanistanRelations… pic.twitter.com/iWPSTugu8V
ਕਬਾਇਲੀ ਬਜ਼ੁਰਗਾਂ ਤੇ ਧਾਰਮਿਕ ਵਿਦਵਾਨਾਂ ਨੇ ਐਲਾਨ ਕੀਤਾ ਕਿ ਉਹ ਦੇਸ਼ ਦੇ ਹਵਾਈ ਖੇਤਰ ਦੀ ਉਲੰਘਣਾ ਨੂੰ ਬਰਦਾਸ਼ਤ ਕਰਨਗੇ ਅਤੇ ਇਸਦੇ ਵਿਰੁੱਧ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਸਾਮਰਾਜਾਂ ਦਾ ਕਬਰਿਸਤਾਨ ਹੈ। ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਅਤੇ ਅਫਗਾਨਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ।"





















