Afghanistan Crisis: ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਦੇ ਨਾਲ ਹੀ ਭਾਰੀ ਸੰਖਿਆਂ 'ਚ ਲੋਕ ਦੇਸ਼ ਛੱਡ ਕੇ ਜਾਣਾ ਚਾਹ ਰਹੇ ਹਨ। ਉੱਥੇ ਹੀ ਸਭ ਤੋਂ ਵੱਡੀ ਸਮੱਸਿਆ ਅਫਗਾਨੀ ਮਹਿਲਾਵਾਂ ਦੀ ਸੁਰੱਖਿਆ ਤੇ ਅਧਿਕਾਰਾਂ ਦੀ ਬਣੀ ਹੋਈ ਹੈ। ਇਸ ਦਰਮਿਆਨ ਪੂਰੇ ਅਫਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਮੰਗਲਵਾਰ ਤਾਲਿਬਾਨ ਦੇ ਬੁਲਾਰੇ ਨੇ ਆਪਣੀ ਪਹਿਲੀ ਪ੍ਰੈਸਕਾਨਫਰੰਸ ਕੀਤੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਤਾਲਿਬਾਨ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਇਸਲਾਮ ਕਾਨੂੰਨ ਕਹਿਤ ਅਧਿਕਾਰ ਦਿੱਤੇ ਜਾਣਗੇ।


ਮਹਿਲਾਵਾਂ ਨਾਲ ਭੇਦਭਾਵ ਨਹੀਂ ਹੋਵੇਗਾ


ਟੋਲੋ ਨਿਊਜ਼ ਦੇ ਮੁਤਾਬਕ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਤਾਲਿਬਾਨ ਮਹਿਲਾਵਾਂ ਨੂੰ ਇਸਲਾਮ ਦੇ ਆਧਾਰ 'ਤੇ ਉਨ੍ਹਾਂ ਦੇ ਅਧਿਕਾਰ ਦੇਣ ਲਈ ਵਚਨਬੱਧ ਹੈ। ਮਹਿਲਾਵਾਂ ਸਿਹਤ ਖੇਤਰ ਤੇ ਦੂਜੇ ਖੇਤਰਾਂ 'ਚ ਕੰਮ ਕਰ ਸਕਦੀਆਂ ਹਨ। ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।


ਦੱਸ ਦੇਈਏ ਕਿ ਪਹਿਲਾਂ ਕਾਲਿਬਾਨ ਦੇ ਸ਼ਾਸਨ ਸਮੇਂ ਅਫਗਾਨਿਸਤਾਨ 'ਚ ਮਹਿਲਾਵਾਂ ਨੂੰ ਘਰ ਦੀਆਂ ਚਾਰ ਦੀਵਾਰਾਂ 'ਚ ਸੀਮਿਤ ਕਰ ਦਿੱਤਾ ਗਿਆ ਸੀ। ਜਿਸ ਦੌਰਾਨ ਮਹਿਲਾਵਾਂ ਦੀ ਜ਼ਿੰਦਗੀ ਤੇ ਅਧਿਕਾਰਾਂ 'ਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ ਜਿਸ ਦੇ ਚੱਲਦਿਆਂ ਇਕ ਵਾਰ ਫਿਰ ਸੱਤਾ 'ਚ ਵਾਪਸੀ ਦੇ ਨਾਲ ਹੀ ਮਹਿਲਾ ਅਧਿਕਾਰਾਂ ਦੀ ਗੱਲ ਸਭ ਦੇਸਾਹਮਣੇ ਆ ਰਹੀ ਹੈ।


ਮਹਿਲਾਵਾਂ ਨੂੰ ਮਿਲੇਗੀ ਕੰਮ ਕਰਨ ਦੀ ਆਜ਼ਾਦੀ


ਮਹਿਲਾ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈਕੇ ਮੁਜਾਹਿਦ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਸਿਹਤ ਖੇਤਰ ਤੇ ਹੋਰ ਖੇਤਰਾਂ ਚ ਕੰਮ ਕਰਨ ਦੀ ਆਜ਼ਾਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਸਾਰਿਆਂ ਨੂੰ ਮਾਫ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਲੜਾਕੇ ਕਿਸੇ ਤੋਂ ਬਦਲਾ ਨਹੀਂ ਲੈਣਗੇ।


ਅਸੀਂ ਅਜਿਹੀ ਸਰਕਾਰ ਚਾਹੁੰਦੇ ਜਿਸ 'ਚ ਸਾਰੇ ਪੱਖ ਹੋਣ


ਜੱਬੀਹੁਲਾਹ ਨੇ ਕਿਹਾ ਕਿ ਅਸੀਂ ਅਜਿਹੀ ਸਰਕਾਰ ਚਾਹੁੰਦੇ ਹਾਂ ਜਿਸ 'ਚ ਸਾਰੇ ਪੱਖ ਸ਼ਾਮਲ ਹੋਣ। ਉਸ ਨੇ ਕਿਹਾ ਕਿ ਕਾਬੁਲ 'ਚ ਦੂਤਾਵਾਸਾਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਅਸੀਂ ਸਾਰੇ ਵਿਦੇਸ਼ੀ ਦੇਸ਼ਾਂ ਨੂੰ ਭਰੋਸਾ  ਦਿਵਾਉਣਾ ਚਾਹੁੰਦੇ ਹਾਂ ਕਿ ਸਾਡੀ ਫੋਰਸ ਉੱਥੇ ਮੌਜੀਦ ਦੂਤਾਵਾਸਾਂ, ਮਿਸ਼ਨ, ਅੰਤਰ ਰਾਸ਼ਟਰੀ ਸੰਗਠਨਾਂ ਤੇ ਸਹਾਇਤਾ ਏਜੰਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।