ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਹਿਰ ਜਾਰੀ ਹੈ। ਸੂਤਰਾਂ ਮੁਤਾਬਕ ਤਾਲਿਬਾਨ ਕਰੀਬ 150 ਲੋਕਾਂ ਨੂੰ ਜ਼ਬਰਦਸਤੀ ਆਪਣੇ ਨਾਲ ਕਾਬੁਲ ਹਵਾਈ ਅੱਡੇ ਤੋਂ ਲੈ ਗਿਆ। ਇਨ੍ਹਾਂ ਚੋਂ ਜ਼ਿਆਦਾਤਰ ਲੋਕ ਭਾਰਤੀ ਨਾਗਰਿਕ ਹਨ। ਸੂਤਰਾਂ ਮੁਤਾਬਕ ਅਫਗਾਨ ਨਾਗਰਿਕਾਂ ਅਤੇ ਅਫਗਾਨ ਸਿੱਖਾਂ ਤੋਂ ਇਲਾਵਾ ਆਮ ਭਾਰਤੀ ਨਾਗਰਿਕ ਵੀ ਸ਼ਾਮਲ ਹਨ।


ਇਨ੍ਹਾਂ ਲੋਕਾਂ ਚੋਂ ਇੱਕ ਆਪਣੀ ਪਤਨੀ ਨਾਲ ਸੀ ਅਤੇ ਤਾਲਿਬਾਨ ਦੇ ਚੁੰਗਲ ਤੋਂ ਬਚਣ ਵਿੱਚ ਕਾਮਯਾਬ ਰਿਹਾ। ਇਸ ਵਿਅਕਤੀ ਨੇ ਦੱਸਿਆ ਕਿ ਅੱਜ ਰਾਤ ਇੱਕ ਵਜੇ ਇਹ ਲੋਕ ਇੱਕ ਵਾਹਨ ਰਾਹੀਂ ਏਅਰਪੋਰਟ ਪਹੁੰਚੇ ਸੀ, ਪਰ ਮਾੜੇ ਤਾਲਮੇਲ ਕਾਰਨ ਇਹ ਲੋਕ ਏਅਰਪੋਰਟ ਵਿੱਚ ਦਾਖਲ  ਨਹੀਂ ਮਿਲੇ।


ਸੂਤਰਾਂ ਅਨੁਸਾਰ ਕੁਝ ਤਾਲਿਬਾਨ ਬਿਨਾਂ ਹਥਿਆਰਾਂ ਦੇ ਆਏ ਅਤੇ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਕਾਬੁਲ ਦੇ ਤਾਰਖਿਲ ਲੈ ਗਏ। ਵਿਅਕਤੀ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਕਾਰ ਚੋਂ ਛਾਲ ਮਾਰ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਉਸਨੇ ਦੱਸਿਆ ਕਿ ਸਿਰਫ ਕੁਝ ਲੋਕ ਕਾਰ ਤੋਂ ਛਾਲ ਮਾਰਨ ਦੇ ਯੋਗ ਸੀ, ਉਸਨੂੰ ਨਹੀਂ ਪਤਾ ਕਿ ਦੂਜੇ ਲੋਕਾਂ ਦਾ ਕੀ ਹੋਵੇਗਾ।


ਉਸ ਨੇ ਦੱਸਿਆ ਕਿ ਤਾਲਿਬਾਨ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਕਿਸੇ ਹੋਰ ਗੇਟ ਰਾਹੀਂ ਛੱਡ ਰਿਹਾ ਸੀ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਲੈ ਗਿਆ ਜਾਂ ਕਿਸੇ ਹੋਰ ਥਾਂ 'ਤੇ। ਹਾਲਾਂਕਿ ਇਸ ਘਟਨਾ 'ਤੇ ਤਾਲਿਬਾਨ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਕਈ ਵਾਰ ਸੰਪਰਕ ਕਰਨ 'ਤੇ ਵੀ ਤਾਲਿਬਾਨ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਮੁੱਦੇ 'ਤੇ ਤਾਲਿਬਾਨ ਦੇ ਬੁਲਾਰੇ ਵੱਲੋਂ ਵੀ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।


ਇਹ ਵੀ ਪੜ੍ਹੋ: Himachal Road Accident: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਵਾਪਰਿਆ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਖੱਡ ’ਚ ਡਿੱਗੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904