ਇਸਲਾਮਾਬਾਦ: ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੇ ਕੱਟੜਪੰਥੀ ਸੰਗਠਨ ਦੀ 'ਸੱਤਾ' ਵਿੱਚ ਵਾਪਸੀ ਕਾਰਨ ਪਾਕਿਸਤਾਨ ਵਿੱਚ 'ਖੁਸ਼ੀ' ਦਾ ਮਾਹੌਲ ਹੈ। ਇਹ ਪਾਕਿਸਤਾਨੀ ਨੇਤਾਵਾਂ ਦੇ ਬਿਆਨਾਂ ਤੋਂ ਸਾਫ਼ ਨਜ਼ਰ ਆਉਂਦਾ ਹੈ। ਇਸੇ ਕੜੀ ਵਿੱਚ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਦੇ ਇੱਕ ਨੇਤਾ ਨੇ ਕਸ਼ਮੀਰ ਬਾਰੇ ਅਜਿਹਾ ਦਾਅਵਾ ਕੀਤਾ ਹੈ।


ਪੀਟੀਆਈ ਨੇਤਾ ਨੀਲਮ ਇਰਸ਼ਾਦ ਸ਼ੇਖ ਨੇ ਕਿਹਾ ਹੈ ਕਿ ਪਾਕਿਸਤਾਨ ਤਾਲਿਬਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਨੀਲਮ ਇਰਸ਼ਾਦ ਸ਼ੇਖ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਤਾਲਿਬਾਨ ਵਾਪਸ ਆ ਕੇ ਕਸ਼ਮੀਰ ਨੂੰ ਜਿੱਤ ਕੇ ਪਾਕਿਸਤਾਨ ਨੂੰ ਦੇ ਦੇਵੇਗਾ। ਇਮਰਾਨ ਦੀ ਪਾਰਟੀ ਨੇਤਾ ਨੀਲਮ ਨੇ ਇੱਕ ਪਾਕਿਸਤਾਨੀ ਚੈਨਲ 'ਤੇ ਬਹਿਸ ਦੌਰਾਨ ਇਹ ਬਿਆਨ ਦਿੱਤਾ।






ਨੀਲਮ ਨੇ ਕਿਹਾ ਕਿ ਪਾਕਿਸਤਾਨ ਵਿੱਚ ਇਮਰਾਨ ਸਰਕਾਰ ਦੇ ਆਉਣ ਤੋਂ ਬਾਅਦ ਦੇਸ਼ ਦਾ ਮੁੱਲ ਵਧਿਆ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਹ ਸਾਡੇ ਨਾਲ ਹਨ ਤੇ ਉਹ ਸਾਨੂੰ ਕਸ਼ਮੀਰ ਫਤਿਹ ਕਰਾਉਣਗੇ। ਇਸ ਦੇ ਨਾਲ ਹੀ ਜਦੋਂ ਐਂਕਰ ਨੇ ਨੀਲਮ ਨੂੰ ਪੁੱਛਿਆ ਕਿ ਤੁਹਾਨੂੰ ਕਸ਼ਮੀਰ ਦੇਣ ਲਈ ਕਿਸ ਨੇ ਕਿਹਾ ਸੀ। ਇਸ 'ਤੇ ਨੀਲਮ ਨੇ ਕਿਹਾ, 'ਭਾਰਤ ਨੇ ਸਾਨੂੰ ਵੰਡਿਆ, ਅਸੀਂ ਦੁਬਾਰਾ ਸ਼ਾਮਲ ਹੋਵਾਂਗੇ। ਸਾਡੀ ਫ਼ੌਜ ਮਜ਼ਬੂਤ ਹੈ। ਸਰਕਾਰ ਕੋਲ ਸ਼ਕਤੀ ਹੈ। ਤਾਲਿਬਾਨ ਸਾਡੇ ਨਾਲ ਹੈ। ਪਾਕਿਸਤਾਨ ਨੇ ਉਨ੍ਹਾਂ ਦਾ ਸਾਥ ਦਿੱਤਾ ਤੇ ਹੁਣ ਉਹ ਸਾਨੂੰ ਦੇਣਗੇ।"


ਜ਼ਿਕਰਯੋਗ ਹੈ ਕਿ ਪਾਕਿਸਤਾਨ 'ਤੇ ਲੰਮੇ ਸਮੇਂ ਤੋਂ ਤਾਲਿਬਾਨ ਦੀ ਮਦਦ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਅਮਰੀਕੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਉਸਦੀ ਖੁਫੀਆ ਏਜੰਸੀ ਆਈਐਸਆਈ ਦੇ ਕਾਰਨ ਤਾਲਿਬਾਨ ਸੱਤਾ ਵਿੱਚ ਵਾਪਸ ਆਏ ਹਨ।


ਇੰਡੀਆ ਕਾਕਸ ਦੇ ਸਹਿ-ਪ੍ਰਧਾਨ ਕਾਂਗਰਸੀ ਸਟੀਵ ਚੈਬੋਟ ਨੇ ਕਿਹਾ, 'ਅਸੀਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਤੇ ਖਾਸ ਕਰਕੇ ਇਸ ਦੀ ਖੁਫੀਆ ਏਜੰਸੀ ਆਈਐਸਆਈ ਨੇ ਤਾਲਿਬਾਨ ਨੂੰ ਉਤਸ਼ਾਹਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਤੇ ਉਨ੍ਹਾਂ ਦੀ ਮਦਦ ਨਾਲ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ।"


ਇਮਰਾਨ ਨੇ ਤਾਲਿਬਾਨ ਦੇ ਸਮਰਥਨ ਵਿੱਚ ਬਿਆਨ ਵੀ ਦਿੱਤਾ


ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਵੀ ਤਾਲਿਬਾਨ ਦੇ ਸਮਰਥਨ ਵਿੱਚ ਬਿਆਨ ਦਿੱਤਾ ਸੀ। ਇਮਰਾਨ ਨੇ ਕਿਹਾ ਕਿ, 'ਉਨ੍ਹਾਂ (ਤਾਲਿਬਾਨ ਲੜਾਕਿਆਂ) ਨੇ ਅਫਗਾਨਿਸਤਾਨ ਵਿੱਚ ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਹਨ।'


ਇਹ ਵੀ ਪੜ੍ਹੋ:


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904