Rafael Nadal : ਦੇਸ਼ ਦੀ ਪ੍ਰਮੁੱਖ IT ਸੇਵਾਵਾਂ ਦੇਣ ਵਾਲੀ ਕੰਪਨੀ ਇੰਫੋਸਿਸ
  (Infosys) ਨੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ  (Rafael Nadal) ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਨਡਾਲ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਨਡਾਲ ਤਿੰਨ ਸਾਲਾਂ ਲਈ ਇਨਫੋਸਿਸ ਦੇ ਬ੍ਰਾਂਡ ਅੰਬੈਸਡਰ ਹੋਣਗੇ।


 


 

ਪਹਿਲੀ ਵਾਰ ਕਿਸੇ ਡਿਜੀਟਲ ਕੰਪਨੀ ਨਾਲ ਕੀਤੀ ਸਾਂਝੇਦਾਰੀ

 

ਨਡਾਲ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕਰਦੇ ਹੋਏ ਇਨਫੋਸਿਸ ਨੇ ਇਕ ਬਿਆਨ 'ਚ ਕਿਹਾ ਕਿ ਨਡਾਲ ਉਨ੍ਹਾਂ ਦੇ ਬ੍ਰਾਂਡ 'ਇਨਫੋਸਿਸ ਡਿਜੀਟਲ ਇਨੋਵੇਸ਼ਨ' ਲਈ ਵੀ ਤਿੰਨ ਸਾਲਾਂ ਲਈ ਅੰਬੈਸਡਰ ਵਜੋਂ ਜੁੜੇ ਰਹਿਣਗੇ। ਇਹ ਪਹਿਲੀ ਵਾਰ ਹੈ ਜਦੋਂ ਨਡਾਲ ਨੇ ਕਿਸੇ ਡਿਜੀਟਲ ਸਰਵਿਸ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ।

 

ਇੰਫੋਸਿਸ ਨੇ ਕਿਹਾ ਕਿ ਇਹ ਅਤੇ ਨਡਾਲ ਦੀ ਕੋਚਿੰਗ ਟੀਮ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (Artifical Intelligence) ਜਾਂ ਏਆਈ 'ਤੇ ਆਧਾਰਿਤ ਮੈਚ ਵਿਸ਼ਲੇਸ਼ਣ ਟੂਲ ਬਣਾ ਰਹੀ ਹੈ। ਇਹ ਟੂਲ ਨਡਾਲ ਦੀ ਟੀਮ ਨੂੰ ਆਪਣੇ ਮੈਚਾਂ ਦੌਰਾਨ ਰੀਅਲ ਟਾਈਮ ਵਿੱਚ ਡੇਟਾ ਦਾ ਵਿਸ਼ਲੇਸ਼ਣ ਕਰਨ ਦੀ ਇਜਾਜ਼ਤ ਦੇਵੇਗਾ।

 

ਨਡਾਲ ਨੇ ਪ੍ਰਗਟਾਈ ਖੁਸ਼ੀ 

 

ਨਡਾਲ ਨੇ ਇਨਫੋਸਿਸ ਦੇ ਨਾਲ ਆਪਣੀ ਸਾਂਝ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਕੰਪਨੀ ਨਾ ਸਿਰਫ ਟੈਨਿਸ ਦੇ ਤਜ਼ਰਬੇ ਨੂੰ ਕਈ ਗੁਣਾ ਵਧਾਉਣ ਲਈ ਕੰਮ ਕਰ ਰਹੀ ਹੈ, ਸਗੋਂ ਇਹ ਸਾਡੇ ਭਾਈਚਾਰਿਆਂ ਦੇ ਲੋਕਾਂ ਨੂੰ ਇੱਕ ਉੱਜਵਲ ਭਵਿੱਖ ਦਾ ਹਿੱਸਾ ਬਣਨ ਲਈ ਸ਼ਕਤੀ ਪ੍ਰਦਾਨ ਕਰ ਰਹੀ ਹੈ। ਦੂਜੇ ਪਾਸੇ ਇਨਫੋਸਿਸ ਦੇ ਸੀਈਓ ਅਤੇ ਐਮਡੀ ਸਲਿਲ ਪਾਰੇਖ ਨੇ ਨਡਾਲ ਦਾ ਕੰਪਨੀ ਨਾਲ ਜੁੜਨਾ ਮਾਣ ਵਾਲੀ ਗੱਲ ਦੱਸਦਿਆਂ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਸਤਿਕਾਰਤ ਖਿਡਾਰੀਆਂ ਵਿੱਚੋਂ ਇੱਕ ਹਨ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 




 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ