ਕਾਬੁਲ: ਅਫ਼ਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ ਵਿੱਚ ਤਾਲਿਬਾਨ ਨੇ ਇੱਕ ਫ਼ੌਜੀ ਟਿਕਾਣੇ 'ਤੇ ਦੋ ਆਤਮਘਾਤੀ ਕਾਰ ਬੰਬ ਧਮਾਕੇ ਕੀਤੇ, ਇਸ ਤੋਂ ਬਾਅਦ ਕਈ ਘੰਟੇ ਮੁਕਾਬਲਾ ਵੀ ਚੱਲਿਆ। ਇਸ ਘਟਨਾ ਵਿੱਚ ਤਕਰੀਹਨ 43 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।


ਸੂਬੇ ਦੇ ਸੰਸਦ ਮੈਂਬਰ ਖ਼ਾਲਿਦ ਪਸ਼ਤੂਨ ਨੇ ਮ੍ਰਿਤਕਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਤਕ 43 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹਨ।

ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਅਫ਼ਗਾਨਿਸਤਾਨ ਦੇ ਇੱਕ ਸੁਰੱਖਿਆ ਮੁਲਾਜ਼ਮ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਉਸ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਅਸਮਰੱਥਤਾ ਪ੍ਰਗਟਾਈ।

ਤਾਲਿਬਾਨ ਨੇ ਮੀਡੀਆ ਵਿੱਚ ਇੱਕ ਬਿਆਨ ਜਾਰੀ ਕਰ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।