Attack On Israel: ਹਮਾਸ ਦੇ ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ ਵੱਲ ਦਰਜਨਾਂ ਰਾਕੇਟ ਦਾਗੇ, ਜਿਸ ਨਾਲ ਜੰਗ ਦੀ ਸਥਿਤੀ ਬਣ ਗਈ ਹੈ। ਜਵਾਬੀ ਕਾਰਵਾਈ 'ਚ ਇਜ਼ਰਾਇਲੀ ਫੌਜ ਨੇ ਵੀ ਗਾਜ਼ਾ ਪੱਟੀ 'ਚ ਹਵਾਈ ਹਮਲੇ ਕੀਤੇ।
ਉੱਥੇ ਹੀ ਇਸ ਹਮਲੇ ਦੌਰਾਨ ਹਮਾਸ ਦੇ ਅੱਤਵਾਦੀਆਂ ਨੇ ਇਸਲਾਮਿਕ ਨਾਅਰਾ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਲਾਉਂਦਿਆਂ ਹੋਇਆਂ ਪਰੇਡ ਕੀਤੀ ਅਤੇ ਇੱਕ ਇਜ਼ਰਾਈਲੀ ਔਰਤ ਨੂੰ ਬੰਦੀ ਬਣਾ ਲਿਆ। ਇੰਨਾ ਹੀ ਨਹੀਂ ਹਮਾਸ ਦੇ ਅੱਤਵਾਦੀ ਹਮਲੇ ਦੌਰਾਨ ਕਈ ਇਜ਼ਰਾਈਲੀ ਨਾਗਰਿਕਾਂ ਅਤੇ ਰੱਖਿਆ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਗਾਜ਼ਾ ਪੱਟੀ ਲੈ ਗਏ ਹਨ। ਇਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਇਨ੍ਹਾਂ ਵਿੱਚੋਂ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਾਸ ਦੇ ਅੱਤਵਾਦੀ ਇਜ਼ਰਾਈਲੀ ਔਰਤ ਨੂੰ ਅਗਵਾ ਕਰ ਰਹੇ ਹਨ। ਉਹ ਉਸ ਨੂੰ ਇੱਕ ਜੀਪ ਵਿੱਚ ਧੱਕਾ ਦੇ ਕੇ ਸੁੱਟ ਰਹੇ ਹਨ। ਜੀਪ 'ਚ ਸਵਾਰ ਸਾਰੇ ਅੱਤਵਾਦੀ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਲਗਾ ਰਹੇ ਹਨ।
ਇਹ ਵੀ ਪੜ੍ਹੋ: Israel Palestine Conflict: ਇਜ਼ਰਾਈਲ ਤੇ ਫਲਸਤੀਨ ਵਿਚਾਲੇ ਕਿਉਂ ਛਿੜੀ ਜੰਗ? ਜਾਣੋ ਸਾਰੀ ਕਹਾਣੀ