ਹਿਊਸਟਨ: ਅਮਰੀਕਾ ਦੇ ਹਿਊਸਟਨ 'ਚ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਹਮਲਾਵਰ ਦੀ ਪਛਾਣ ਹੋ ਗਈ ਹੈ। ਅਮਰੀਕਾ ਪੁਲਿਸ ਅਨੁਸਾਰ ਹਮਲਾਵਰ ਭਾਰਤੀ ਮੂਲ ਦਾ ਵਕੀਲ ਨਾਥਨ ਦੇਸਾਈ ਸੀ।

ਹਿਊਸਟਨ ਪੁਲਿਸ ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਜਦੋਂ ਦੇਸਾਈ ਨੇ ਗੋਲੀਬਾਰੀ ਕੀਤੀ, ਉਸ ਸਮੇਂ ਉਸ ਨੇ ਨਾਜ਼ੀ ਚਿੰਨ ਸਵਾਸਤਿਕਾ ਵੀ ਹੱਥ ਵਿੱਚ ਫੜਿਆ ਹੋਇਆ ਸੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਬੰਦੂਕਧਾਰੀ ਵਕੀਲ ਵੀ ਮਾਰਿਆ ਗਿਆ ਸੀ। ਪੁਲਿਸ ਅਨੁਸਾਰ ਦੇਸਾਈ ਕੋਲ ਗੰਨ ਹੋਣ ਦੇ ਨਾਲ ਨਾਲ ਹੋਰ ਵੀ ਘਾਤਕ ਹਥਿਆਰ ਸਨ।

ਪੁਲਿਸ ਨੇ ਦੱਸਿਆ ਕਿ ਵਕੀਲ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਸੀ। ਗੋਲੀਬਾਰੀ ਵਿੱਚ 9 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਯਾਦ ਰਹੇ ਕਿ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ। ਇਨ੍ਹਾਂ ਵਿੱਚ ਨਿਊਯਾਰਕ, ਨਿਊਜਰਸੀ ਤੇ ਬਾਲਟੀਮੋਰ ਸ਼ਾਮਲ ਹਨ। ਅਜਿਹੀਆਂ ਘਟਨਾਵਾਂ ਕਾਰਨ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।