ਅਮਰੀਕਾ ਦੇ ਟੈਕਸਾਸ 'ਚ ਇਕ ਵਿਅਕਤੀ ਮੰਕੀਪੌਕਸ ਨਾਲ ਇਨਫੈਕਟਡ ਪਾਇਆ ਗਿਆ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸ਼ੁੱਕਰਵਾਰ ਇਸ ਦੀ ਜਾਣਕਾਰੀ ਦਿੱਤੀ ਹੈ। ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਵਾਇਰਲ ਬਿਮਾਰੀ ਇਕ ਅਮਰੀਕੀ ਨਿਵਾਸੀ 'ਚ ਮਿਲੀ ਹੈ। ਜਿਸ ਨੇ ਹਾਲ ਹੀ ਨਾਈਜੀਰੀਆ ਤੋਂ ਅਮਰੀਕਾ ਦਾ ਦੌਰਾ ਕੀਤਾ ਸੀ। ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। 20 ਸਾਲਾਂ 'ਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ।


ਡਲਾਸ ਕਾਊਂਟੀ ਜਜ ਕਲੇ ਜੇਨਕਿਨਸ ਨੇ ਜਾਣਕਾਰੀ ਦਿੰਦਿਆਂ ਦੱਸਿਆ, 'ਇਸ ਮਾਮਲੇ ਦੇ ਦੁਰਲੱਭ ਹੋਣ ਦੇ ਬਾਵਜੂਦ ਇਹ ਜ਼ਿਆਦਾ ਲੋਕਾਂ 'ਚ ਨਹੀਂ ਫੈਲੇਗਾ। ਸਾਨੂੰ ਅਜੇ ਇਸ ਬਿਮਾਰੀ ਤੋਂ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਲੱਗਦਾ। ਨਾਈਜੀਰੀਆ ਤੋਂ ਇਲਾਵਾ ਇਸ ਬਿਮਾਰੀ ਦਾ ਪ੍ਰਕੋਪ ਮੱਧ ਤੇ ਪੱਛਮੀ ਅਫਰੀਕੀ ਦੇਸ਼ਾਂ 'ਚ 1970 'ਚ ਦੇਖਣ ਨੂੰ ਮਿਲਿਆ ਸੀ।


ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਤਾਬਕ, 'ਅਮਰੀਕਾ 'ਚ ਮੰਕੀਪੌਕਸ ਦਾ ਕਹਿਰ 2003 'ਚ ਦੇਖਣ ਨੂੰ ਮਿਲਿਆ ਸੀ। ਇਸ ਦੇ ਨਾਲ ਹੀ ਕਿਹਾ ਕਿ ਉਹ ਏਅਰਲਾਈਨ, ਸੂਬੇ ਤੇ ਸਥਾਨਕ ਸਿਹਤ ਅਧਿਕਾਰੀਆਂ ਦੇ ਨਾਲ ਕੰਮ ਕਰ ਰਿਹਾ ਹੈ, ਤਾਂ ਕਿ ਉਨ੍ਹਾਂ ਯਾਤਰੀਆਂ ਤੇ ਹੋਰ ਲੋਕਾਂ ਦਾ ਪਤਾ ਲਾਇਆ ਜਾ ਸਕੇ, ਜੋ ਰੋਗੀ ਦੇ ਸੰਪਰਕ 'ਚ ਰਹੇ ਹੋਣਗੇ।'


ਕੀ ਹਨ ਇਸ ਦੇ ਲੱਛਣ


ਮੰਕੀਪੌਕਸ ਜੂਨੋਟਿਕ ਹੈ ਜੋ ਚੇਚਕ ਦੇ ਇਕ ਹੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਹਾਲਾਂਕਿ ਚੇਚਕ ਤੋਂ ਘੱਟ ਗੰਭੀਰ ਲੱਛਣਾਂ 'ਚ ਹਲਕਾ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਮੰਕੀਪੌਕਸ ਦਾ ਵਾਇਰਸ ਇਕ ਅਜਿਹੀ ਬਿਮਾਰੀ ਦੀ ਵਜ੍ਹਾ ਬਣਦਾ ਹੈ ਜਿਸ ਦੇ ਲੱਛਣ ਚੇਚਕ ਜਿਹੇ ਹੁੰਦੇ ਹਨ, ਪਰ ਘੱਟ ਗੰਭੀਰ। ਇਨਫੈਕਸ਼ਨ ਦੇ ਆਮ ਲੱਛਣਾਂ 'ਚ ਬੁਖਾਰ, ਫੁੰਸੀ ਤੇ ਵਧੇ ਹੋਏ ਲਿੰਫ ਨੋਡਸ ਸ਼ਾਮਲ ਹਨ।


ਇਨਸਾਨਾਂ 'ਚ ਇਹ ਸ਼ੁਰੂਆਤੀ ਤੌਰ 'ਤੇ ਜੰਗਲੀ ਜਾਨਵਰਾਂ ਜਿਵੇਂ ਚੂਹੇ ਜਾਂ ਬਾਂਦਰਾ ਤੋਂ ਫੈਲਦਾ ਹੈ। ਹਾਲਾਂਕਿ ਬਿਮਾਰੀ ਇਕ ਸ਼ਖਸ ਤੋਂ ਦੂਜੇ ਸ਼ਖਸ ਤਕ ਵੀ ਫੈਲ ਸਕਦੀ ਹੈ।


ਕਿਵੇਂ ਕੀਤਾ ਜਾ ਸਕਦਾ ਬਚਾਅ


ਸੈਂਟਰ ਫਾਰ ਡਿਜੀਜ਼ ਐਂਡ ਕੰਟਰੋਲ ਨੇ ਕਿਹਾ ਹੈ ਕਿ ਹੁਣ ਤਕ ਬਿਮਾਰੀ ਦੀ ਕੋਈ ਵਿਸ਼ੇਸ਼ ਦਵਾਈ ਨਹੀਂ ਹੈ ਤੇ ਨਾ ਹੀ ਮੰਕੀਪੌਕਸ ਲਈ ਕੋਈ ਵੈਕਸੀਨ ਵਿਕਸਿਤ ਕੀਤੀ ਗਈ ਹੈ। ਉਸ ਨੂੰ ਚੇਚਕ ਦੀ ਵੈਕਸੀਨ ਸਿਡੋਫੋਵਿਰ, ST-246, ਤੇ ਵੀਆਈਜੀ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ।