Boeing 737 aircraft : ਚੀਨ 'ਚ ਹੋਏ ਹਾਦਸੇ ਤੋਂ ਬਾਅਦ ਬੋਇੰਗ 737 ਜਹਾਜ਼ ਇਕ ਵਾਰ ਫਿਰ ਚਰਚਾ 'ਚ ਹੈ। ਜਹਾਜ਼ ਕੁਨਮਿੰਗ ਤੋਂ ਗੁਆਂਗਜ਼ੂ ਲਈ ਰਵਾਨਾ ਹੋਇਆ ਸੀ। ਜਹਾਜ਼ ਪਹਾੜ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਇਹ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ 133 ਯਾਤਰੀ ਸਵਾਰ ਸਨ। ਇਸ ਦਰਦਨਾਕ ਹਾਦਸੇ ਨਾਲ 10 ਮਾਰਚ 2019 ਦਾ ਉਹ ਦਿਨ ਵੀ ਯਾਦ ਆ ਗਿਆ ਜਦੋਂ ਬੋਇੰਗ 737 ਜਹਾਜ਼ ਇਥੋਪੀਆ ਵਿੱਚ ਕਰੈਸ਼ ਹੋ ਗਿਆ ਸੀ। ਜਹਾਜ਼ ਵਿੱਚ 157 ਲੋਕ ਸਵਾਰ ਸਨ ਤੇ ਸਾਰੇ ਮਾਰੇ ਗਏ ਸਨ।








ਇਹ ਹਾਦਸਾ ਅਦੀਸ ਅਬਾਬਾ ਨੇੜੇ ਵਾਪਰਿਆ। ਇਹ ਜਹਾਜ਼ ਇਥੋਪੀਅਨ ਏਅਰਲਾਈਨਜ਼ ਦਾ ਸੀ। ਇਹ ਜਹਾਜ਼ ਕੀਨੀਆ ਦੀ ਰਾਜਧਾਨੀ ਨੈਰੋਬੀ ਜਾ ਰਿਹਾ ਸੀ। ਜਹਾਜ਼ 'ਚ ਕੁੱਲ 149 ਯਾਤਰੀ ਤੇ 8 ਕਰੂ ਮੈਂਬਰ ਸਵਾਰ ਸਨ। ਜਹਾਜ਼ ਨੇ ਬੋਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਇਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ।
ਇਹ ਹਾਦਸਾ ਅਕਤੂਬਰ 2018 'ਚ ਵੀ ਵਾਪਰਿਆ ਸੀ।

ਇਸ ਘਟਨਾ ਤੋਂ ਪਹਿਲਾਂ ਅਕਤੂਬਰ 2018 ਵਿੱਚ ਇੰਡੋਨੇਸ਼ੀਆ ਵਿੱਚ ਵੀ ਇੱਕ ਹਾਦਸਾ ਵਾਪਰਿਆ ਸੀ। 29 ਅਕਤੂਬਰ 2018 ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇੱਥੇ ਲਾਇਨ ਏਅਰ ਦਾ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਦੇ 13 ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ ਚਾਲਕ ਦਲ ਸਮੇਤ ਕੁੱਲ 189 ਲੋਕ ਸਵਾਰ ਸਨ। ਇਨ੍ਹਾਂ 189 ਲੋਕਾਂ 'ਚ 178 ਲੋਕਾਂ ਤੋਂ ਇਲਾਵਾ 3 ਬੱਚੇ 2 ਪਾਇਲਟ ਅਤੇ 5 ਕੈਬਿਨ ਕਰੂ ਸਵਾਰ ਸਨ। ਇਸ ਹਾਦਸੇ ਵਿੱਚ ਸਾਰੇ 189 ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਤੋਂ 9 ਸਾਲ ਪਹਿਲਾਂ 2013 ਵਿੱਚ ਵੀ ਇੱਥੇ ਇੱਕ ਬੋਇੰਗ-737 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਕਰੀਬ 108 ਲੋਕ ਮਾਰੇ ਗਏ ਸਨ।