Latest News: ਸੋਸ਼ਲ ਮੀਡੀਆ ਤੇ ਇੱਕ ਹੈਰਾਨ ਕਰਨ ਵਾਲੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਇਹ ਖਬਰ ਅਮਰੀਕਾ ਦੇ ਇੰਡੀਆਨਾ ਸੂਬੇ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਆਪਣੀ ਮਤਰੇਈ ਧੀ ਨਾਲ ਵਿਆਹ ਕਰਵਾਉਣ ਦੇ ਸੁਪਨੇ ਦੇਖ ਰਿਹਾ ਸੀ। ਇਸ ਦੇ ਲਈ ਉਹ ਆਪਣੀ ਪਤਨੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ। ਉਸਨੇ ਆਪਣੀ ਪਤਨੀ ਨੂੰ ਮਾਰਨ ਲਈ ਕਈ ਤਰੀਕੇ ਅਜ਼ਮਾਏ। ਪਰ ਉਸ ਨੂੰ ਸਫਲਤਾ ਨਹੀਂ ਮਿਲੀ।
ਅਸਲ ਵਿੱਚ ਉਸ ਸ਼ਖਸ਼ ਨੇ ਕੋਕ/ਸ਼ਰਾਬ ਵਿਚ ਕੋਕੀਨ, MDMA (ਗੈਰ-ਕਾਨੂੰਨੀ ਤੌਰ 'ਤੇ ਨਿਰਮਿਤ ਡਰੱਗ) ਮਿਲਾ ਕੇ ਪਤਨੀ ਨੂੰ ਜ਼ਹਿਰ ਦਿੰਦਾ ਸੀ। ਉਸ ਦਾ ਮਨੋਰਥ ਆਪਣੀ ਪਤਨੀ ਦੀ ਧੀ ਨਾਲ ਵਿਆਹ ਕਰਵਾਉਣਾ ਸੀ। ਇਕ ਰਿਪੋਰਟ ਮੁਤਾਬਕ ਦੋਸ਼ੀ ਨੇ ਬੇਟੀ ਨੂੰ ਲੈ ਕੇ ਭੱਜਣ ਦੀ ਯੋਜਨਾ ਵੀ ਬਣਾਈ ਸੀ। ਦੋਸ਼ੀ ਦਾ ਨਾਂ ਅਲਫਰੇਡ ਡਬਲਿਊ ਰੁਫ ਹੈ। ਜਿਸਦੀ ਉਮਰ 71 ਸਾਲ ਹੈ।
ਧੀ ਅਤੇ ਸਹੇਲੀ ਨੇ ਦਿੱਤਾ ਡਰੱਗਜ਼
ਦੋਸ਼ੀ ਨੇ ਮੰਨਿਆ ਹੈ ਕਿ 2021 ਦੇ ਅੰਤ 'ਚ ਉਸ ਨੇ ਆਪਣੀ ਪਤਨੀ ਨੂੰ ਕਰੀਬ 12 ਵਾਰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਰੂਫ ਨੇ ਸੋਮਵਾਰ ਨੂੰ ਯੂਐਸ ਦੀ ਵੇਨ ਕਾਉਂਟੀ ਕੋਰਟ ਵਿੱਚ ਆਪਣਾ ਗੁਨਾਹ ਕਬੂਲ ਕੀਤਾ। ਰੂਫ ਦੇ ਅਨੁਸਾਰ, ਮਤਰੇਈ ਧੀ ਅਤੇ ਉਸਦਾ ਇੱਕ ਦੋਸਤ ਸਾਜ਼ਿਸ਼ ਵਿੱਚ ਸ਼ਾਮਲ ਸੀ।
ਜਿਸ ਨੇ ਆਪਣੀ ਪਤਨੀ ਦੇ ਡਰਿੰਕ 'ਚ ਨਸ਼ੀਲੇ ਪਦਾਰਥ ਮਿਲਾਉਣ ਲਈ ਮੁਹੱਈਆ ਕਰਵਾਏ ਸਨ। ਧੀ ਚਾਹੁੰਦੀ ਸੀ ਕਿ ਉਸਦੀ ਮਾਂ ਮਰ ਜਾਵੇ ਤਾਂ ਜੋ ਉਹ ਰੂਫ ਨਾਲ ਵਿਆਹ ਕਰ ਸਕੇ ਅਤੇ ਆਪਣੀ ਮਾਂ ਦੀ ਜੀਵਨ ਬੀਮਾ ਪਾਲਿਸੀ ਦੇ ਪੈਸੇ ਹੜੱਪ ਕਰ ਸਕੇ।
ਰੂਫ ਨੇ ਮੰਨਿਆ ਹੈ ਕਿ ਉਹ ਜਾਣਦਾ ਸੀ ਕਿ ਨਸ਼ੇ ਅਤੇ ਹੌਲੀ ਜ਼ਹਿਰ ਉਸਦੀ ਪਤਨੀ ਨੂੰ ਮਾਰ ਦਏਗਾ। ਔਰਤ ਨੇ ਜਿਵੇਂ ਹੀ ਜ਼ਹਿਰੀਲਾ ਪਦਾਰਥ ਪੀਤਾ, ਉਹ 13 ਘੰਟੇ ਤੱਕ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਬੇਟੀ ਅਤੇ ਉਸਦੀ ਸਹੇਲੀ ਘਰ ਆ ਜਾਂਦੀਆਂ ਹਨ। ਉਹ ਇਕੱਠੇ ਸੈਕਸ ਕਰਦੇ ਸਨ, ਪਤਨੀ ਨੂੰ ਸ਼ੁਰੂ ਵਿੱਚ ਪਤਾ ਨਹੀਂ ਸੀ। ਪਰ ਜਦੋਂ ਉਸ ਨੂੰ 6 ਕੋਕ ਪੀ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਨੇ ਪੁਲਿਸ ਨੂੰ ਬੁਲਾ ਲਿਆ। ਕਿਉਂਕਿ ਡਾਕਟਰਾਂ ਦੀਆਂ ਰਿਪੋਰਟਾਂ ਵਿੱਚ ਦਵਾਈਆਂ ਦਾ ਖੁਲਾਸਾ ਹੋਇਆ ਸੀ। ਉਸ ਨੇ ਉਹ ਦਵਾਈਆਂ ਨਹੀਂ ਲਈਆਂ ਸਨ।
ਸ਼ਰਾਬ ਦੇ ਗਲਾਸ ਵਿੱਚ ਮਿਲਿਆ ਸੀ ਜ਼ਹਿਰ
ਔਰਤ ਨੂੰ ਬਿਨਾਂ ਕਿਸੇ ਕਾਰਨ ਸਿਰ ਦਰਦ, ਇਨਸੌਮਨੀਆ, ਡਾਇਰੀਆ ਆਦਿ ਸਮੱਸਿਆਵਾਂ ਸਨ। ਜਿਸ ਤੋਂ ਬਾਅਦ ਜਾਂਚ 'ਚ ਪਤਾ ਲੱਗਾ ਕਿ ਉਸ ਦੇ ਸਰੀਰ 'ਚ ਕੋਕੀਨ ਅਤੇ ਜ਼ਹਿਰ ਮਿਲਿਆ ਹੈ। ਜਿਸ ਨੂੰ ਔਰਤ ਨੇ ਸੇਵਨ ਨਹੀਂ ਕੀਤਾ। ਬਾਅਦ ਵਿੱਚ ਔਰਤ ਨੇ ਪੁਲਿਸ ਨੂੰ ਉਹ ਗਲਾਸ ਮੁਹੱਈਆ ਕਰਵਾਇਆ ਜਿਸ ਵਿੱਚ ਉਸਨੇ ਸ਼ਰਾਬ ਪੀਤੀ ਹੋਈ ਸੀ। ਜਿਸ ਵਿੱਚ ਪੁਲਿਸ ਨੂੰ ਜ਼ਹਿਰ ਮਿਲਿਆ ਹੈ। ਇਸ ਤੋਂ ਬਾਅਦ ਪਤੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਮਤਰੇਈ ਧੀ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਰੂਫ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਜਾਨ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।