ਪਾਕਿ ਪੱਤਰਕਾਰ ਨਾਈਲਾ ਇਨਾਇਤ ਨੇ ਇੰਟਰਵਿਊ ਦੀ ਇੱਕ ਕਲਿਪ ਨੂੰ ਟਵੀਟ ਕੀਤਾ ਹੈ। ਨਾਇਲਾ ਨੇ ਕੈਪਸ਼ਨ ਨਾਲ ਲਿਖਿਆ, “ਟਮਾਟਰ ਦੇ ਗਹਿਣੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ‘ਚ ਸਭ ਕੁਝ ਵੇਖ ਲਿਆ”।
2:20 ਮਿੰਟ ਦੀ ਵੀਡੀਓ ‘ਚ ਦੁਲਹਨ ਟਮਾਟਰ ਦੇ ਗਹਿਣੇ ਪਾ ਕੇ ਬੈਠੀ ਨਜ਼ਰ ਆ ਰਹੀ ਹੈ। ਪਾਕਿ ‘ਚ ਇਸ ਸਮੇਂ ਟਮਾਟਰ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਈ ਥਾਂਵਾਂ ‘ਤੇ ਟਮਾਟਰ 300 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਚ ਵਿੱਕ ਰਿਹਾ ਹੈ। ਵੀਡੀਓ ‘ਚ ਦੁਲਹਨ ਕਹਿ ਰਹੀ ਹੈ ਕਿ, “ਜਿਵੇਂ ਤੁਸੀਂ ਜਾਣਦੇ ਹੋ ਕਿ ਸੋਨੇ ਦੀ ਕੀਮਤ ਕਾਫੀ ਜ਼ਿਆਦਾ ਹੈ ਤੇ ਟਮਾਟਰ ਦੀ ਵੀ। ਇਸ ਲਈ ਮੈਂ ਸੋਨੇ ਦੀ ਥਾਂ ਟਮਾਟਰ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ”।
ਇਸ ਵਾਇਰਲ ਵੀਡੀਓ ਨੂੰ ਹੁਣ ਤਕ 32 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉਧਰ ਇਸ ਨੂੰ 2.6 ਲਾਈਕਸ ਵੀ ਮਿਲ ਚੁੱਕੇ ਹਨ। ਲੋਕਾਂ ਨੇ ਕੁਮੈਂਟ ‘ਚ ਇਸ ਦੁਲਹਨ ਨੂੰ ਪਾਕਿਸਤਾਨ ਦੀ ਸਭ ਤੋਂ ਅਮੀਰ ਔਰਤ ਦੱਸਿਆ ਹੈ।