ਬੀਜਿੰਗ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਚੀਨ ਤੋਂ ਡਰ ਲੱਗਣ ਲੱਗਿਆ ਹੈ। ਅਮਰੀਕੀ ਰੱਖਿਆ ਵਿਭਾਗ ਦੀ ਵੈੱਬਸਾਈਟ ਵਿੱਚ ਦੁਨੀਆ 'ਚ ਬਦਲ ਰਹੇ ਸ਼ਕਤੀ ਸੰਤੁਲਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਵਿੱਚ ਚੀਨ ਨੂੰ ਅਮਰੀਕਾ ਲਈ ਰੂਸ ਨਾਲੋਂ ਜ਼ਿਆਦਾ ਖ਼ਤਰਨਾਕ ਦੱਸਿਆ ਗਿਆ ਹੈ।
ਅਮਰੀਕੀ ਵੈੱਬਸਾਈਟ 'ਤੇ ਅਮਰੀਕੀ ਰੱਖਿਆ ਸਕੱਤਰ ਮਾਰਕ ਗ੍ਰਾਫ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਅਮਰੀਕਾ ਇਸ ਸਮੇਂ ਸ਼ਕਤੀ ਮੁਕਾਬਲੇ ਦੇ ਨਵੇਂ ਪੜਾਅ ਵਿੱਚੋਂ ਲੰਘ ਰਿਹਾ ਹੈ। ਇਹ ਲਿਖਿਆ ਗਿਆ ਹੈ ਕਿ ਇਹ ਸ਼ਕਤੀ ਮੁਕਾਬਲੇ ਦਾ ਯੁੱਗ ਹੈ। ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਟਾਪ ਦਾ ਰਣਨੀਤਕ ਮੁਕਾਬਲਾ ਚੀਨ ਨਾਲ ਹੈ, ਉਸ ਤੋਂ ਬਾਅਦ ਰੂਸ ਨਾਲ। ਚੀਨ ਨੂੰ ਲੇਖ 'ਚ ਵੱਡੀ ਸਮੱਸਿਆ ਵਜੋਂ ਦਰਸਾਇਆ ਗਿਆ ਹੈ ਜਿਸ 'ਤੇ ਚੀਨ ਨੇ ਆਪਣਾ ਜਵਾਬ ਦਿੱਤਾ ਹੈ।
ਬੀਜਿੰਗ ਤੇ ਵਾਸ਼ਿੰਗਟਨ ਦਰਮਿਆਨ ਤਣਾਅ ਦੇ ਵਿਚਕਾਰ ਚੀਨ ਨੇ ਕਿਹਾ ਕਿ ਅਮਰੀਕਾ ਇਸ ਨਾਲ ਸ਼ੀਤ ਯੁੱਧ ਮਾਨਸਿਕਤਾ ਨਾਲ ਪੇਸ਼ ਆ ਰਿਹਾ ਹੈ। ਚੀਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਚੀਨ ਨਾਲ ਵਿਚਾਰਧਾਰਕ ਪੱਖਪਾਤ ਨੂੰ ਤਿਆਗ ਦੇਣਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਚੀਨ ਤੇ ਸੰਯੁਕਤ ਰਾਜ ਅਮਰੀਕਾ ਦੇ ਸਬੰਧਾਂ ਨੂੰ ਸਹੀ ਢੰਗ ਨਾਲ ਵੇਖਣਾ ਚਾਹੀਦਾ ਹੈ।
ਵਾਂਗ ਨੇ ਕਿਹਾ ਕਿ ਚੀਨ ਗੈਰ-ਸੰਘਰਸ਼, ਗੈਰ-ਟਕਰਾਅ, ਆਪਸੀ ਸਤਿਕਾਰ ਤੇ ਸਹਿਯੋਗ ਨਾਲ ਚੀਨ-ਅਮਰੀਕੀ ਸਬੰਧਾਂ ਨੂੰ ਵਿਕਸਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਦੇ ਹਿੱਤਾਂ ਦੀ ਹਫਾਜ਼ਤ ਕਰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਲੱਗਣ ਲੱਗਿਆ ਚੀਨ ਤੋਂ ਡਰ, ਜਾਣੋ ਕਿਉਂ?
ਏਬੀਪੀ ਸਾਂਝਾ
Updated at:
21 Jul 2020 01:22 PM (IST)
ਅਮਰੀਕੀ ਰੱਖਿਆ ਵਿਭਾਗ ਦੀ ਵੈੱਬਸਾਈਟ ਵਿੱਚ ਦੁਨੀਆ 'ਚ ਬਦਲ ਰਹੇ ਸ਼ਕਤੀ ਸੰਤੁਲਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਵਿੱਚ ਚੀਨ ਨੂੰ ਅਮਰੀਕਾ ਲਈ ਰੂਸ ਨਾਲੋਂ ਜ਼ਿਆਦਾ ਖ਼ਤਰਨਾਕ ਦੱਸਿਆ ਗਿਆ ਹੈ।
- - - - - - - - - Advertisement - - - - - - - - -