Joginder Bassi: ਪੰਜਾਬ ਦੇ ਮਸ਼ਹੂਰ ਕੈਨੇਡਾ ਸਥਿਤ 'ਬਸੀ ਸ਼ੋਅ ਟੋਰਾਂਟੋ'( BASSI SHOW TORONTO)  ਦੇ ਸੰਪਾਦਕ ਜੋਗਿੰਦਰ ਬੱਸੀ (joginder bassi) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਨੌਜਵਾਨ ਨੇ ਦੁਬਈ ਦੇ ਇੱਕ ਨੰਬਰ ਤੋਂ ਮੈਸੇਜ ਭੇਜ ਕੇ ਧਮਕੀ ਦਿੱਤੀ ਹੈ। ਜੋਗਿੰਦਰ ਬੱਸੀ ਦੀ ਟੀਮ ਨੇ ਇਸ ਸਬੰਧੀ ਕੈਨੇਡੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕੈਨੇਡਾ ਦੇ ਟੋਰਾਂਟੋ ਤੋਂ ਚੱਲਣ ਵਾਲਾ ਬੱਸੀ ਸ਼ੋਅ ਪੰਜਾਬ ਅਤੇ ਕੈਨੇਡਾ ਵਿੱਚ ਆਪਣੀ ਕਾਮੇਡੀਅਨ ਸ਼ੈਲੀ ਦੀ ਪੱਤਰਕਾਰੀ ਲਈ ਮਸ਼ਹੂਰ ਹੈ।


ਦੋਸ਼ੀ ਨੇ ਬੱਸੀ ਨੂੰ ਮੈਸੇਜ ਕੀਤਾ ਤੇ ਲਿਖਿਆ- ਤੇਰੇ ਅੰਤ ਆ ਗਿਆ ਨੇੜੇ, ਧਿਆ ਲੈ ਆਪਣੇ ਦੇਵਤੇ, ਅਖੀਰ ਵਿੱਚ ਮੁਲਜ਼ਮਾਂ ਨੇ ਬੱਸੀ ਨੂੰ ਭਾਰਤੀ ਜਾਸੂਸ ਕਹਿ ਕੇ ਸੰਬੋਧਨ ਕੀਤਾ।


ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਕੁਝ ਖਾਲਿਸਤਾਨੀਆਂ (Khalistan) ਨੇ ਭਾਰਤੀ ਝੰਡੇ ਦਾ ਅਪਮਾਨ ਕੀਤਾ ਤੇ ਤਿਰੰਗੇ ਨੂੰ ਪਾੜ ਦਿੱਤਾ। ਇਸ ਦੇ ਨਾਲ ਹੀ ਦੋਸ਼ੀਆਂ ਨੇ ਉਕਤ ਤਿਰੰਗੇ 'ਤੇ ਪੈਰ ਰੱਖ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਪੂਰੇ ਮਾਮਲੇ ਸਬੰਧੀ ਜੋਗਿੰਦਰ ਬੱਸੀ ਨੇ ਵੀਡੀਓ ਬਣਾ ਕੇ ਆਪਣੇ ਯੂ-ਟਿਊਬ 'ਤੇ ਅਪਲੋਡ ਕੀਤੀ ਹੈ ਜਿਸ ਤੋਂ ਬਾਅਦ ਉਸ ਨੂੰ ਇਹ ਧਮਕੀ ਮਿਲੀ ਹੈ।



ਰੇਡੀਓ ਸ਼ੋਅ ਦੌਰਾਨ ਬੱਸੀ ਨੇ ਭਾਰਤੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਭਾਰਤ ਤੋਂ ਆ ਕੇ ਕੈਨੇਡਾ ਵਿਚ ਵੱਸ ਗਏ ਹਨ, ਉਨ੍ਹਾਂ ਦੀ ਮਾਤ ਭੂਮੀ ਭਾਰਤ ਹੈ ਤੇ ਤਿਰੰਗੇ ਦਾ ਅਪਮਾਨ ਕਰਨਾ ਆਪਣੀ ਮਾਤ ਭੂਮੀ ਦਾ ਅਪਮਾਨ ਕਰਨ ਦੇ ਬਰਾਬਰ ਹੈ। ਖਾਲਿਸਤਾਨੀ ਤਿਰੰਗੇ ਨੂੰ ਪਾੜ ਕੇ ਮਾਂ ਦੇ ਕੱਪੜੇ ਪਾੜ ਰਹੇ ਹਨ। 


ਜੋਗਿੰਦਰ ਬਾਸੀ ਵੱਲੋਂ ਮਿਲੀ ਧਮਕੀ ਸਬੰਧੀ ਉਨਟਾਰੀਓ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੱਸੀ ਨੇ ਮਾਮਲੇ ਸਬੰਧੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਤਾਂ ਜੋ ਭਾਰਤ ਆਉਣ 'ਤੇ ਉਨ੍ਹਾਂ ਨੂੰ ਕੋਈ ਖ਼ਤਰਾ ਨਾ ਹੋਵੇ। ਬੱਸੀ ਦੇ ਭਾਰਤ ਆਉਣ 'ਤੇ ਪੰਜਾਬ ਪੁਲਿਸ ਉਸ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ