ਪੜਚੋਲ ਕਰੋ
Advertisement
ਅਮਰੀਕਾ ਜਾਣ ਲਈ ਸਾਫ-ਸੁਥਰੇ ਰਿਕਾਰਡ ਦੀ ਲੋੜ
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਬਲੀਅਤ ਅਧਾਰਤ ਆਵਾਸ ਪ੍ਰਬੰਧ ਦੀ ਵਕਾਲਤ ਕਰਦਿਆਂ ਕਿਹਾ ਕਿ ਮੁਲਕ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਆਉਣ ਦੀ ਖੁੱਲ੍ਹ ਹੋਵੇਗੀ ਜਿਨ੍ਹਾਂ ਦਾ ਪਿਛਲਾ ਰਿਕਾਰਡ ਚੰਗਾ ਹੋਵੇਗਾ। ਟਰੰਪ ਦੇ ਇਸ ਬਿਆਨ ਦੀ ਕਈ ਕਾਨੂੰਨਘਾੜਿਆਂ ਨੇ ਹਮਾਇਤ ਕੀਤੀ ਹੈ।
ਇੱਥੇ ਵ੍ਹਾਈਟ ਹਾਊਸ ਵਿੱਚ ਰਿਪਬਲਿਕਨ ਤੇ ਡੈਮੋਕਰੈਟਜ਼ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘ਮੈਂ ਕਿਸੇ ਵੀ ਬਿੱਲ, ਜੋ ਕਿ ਪੇਸ਼ ਕੀਤਾ ਜਾ ਚੁੱਕਾ ਹੈ, ਵਿੱਚ ‘ਕਾਬਲੀਅਤ’ ਸ਼ਬਦ ਜੋੜਨਾ ਚਾਹਾਂਗਾ। ਕਿਉਂਕਿ ਮੇਰਾ ਮੰਨਣਾ ਹੈ ਕਿ ਸਾਡੇ ਮੁਲਕ ਵਿੱਚ ਵੀ ਕੈਨੇਡਾ ਤੇ ਆਸਟਰੇਲੀਆ ਵਾਂਗ ਕਾਬਲੀਅਤ ਅਧਾਰਤ ਆਵਾਸ ਪ੍ਰਬੰਧ ਹੋਣਾ ਚਾਹੀਦਾ। ਲਿਹਾਜ਼ਾ, ਜਿਹੜੇ ਲੋਕ ਆਵਾਸ ਲਈ ਆਉਂਦੇ ਹਨ, ਉਨ੍ਹਾਂ ਦਾ ਪਿਛੋਕੜ ਚੰਗਾ ਹੋਣਾ ਚਾਹੀਦਾ ਹੈ।"
ਸਰਹੱਦਾਂ ਦੀ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਟਰੰਪ ਨੇ ਕਿਹਾ ਕਿ ਮੈਕਸਿਕੋ ਸਰਹੱਦ ’ਤੇ ਕੰਧ ਦੀ ਉਸਾਰੀ ਇਸ (ਸੁਰੱਖਿਆ) ਦਾ ਅਟੁੱਟ ਹਿੱਸਾ ਹੈ ਤੇ ਲੜੀਵਾਰ ਪਰਵਾਸ ਨੂੰ ਠੱਲ੍ਹ ਪਾਉਣ ਲਈ ਕੰਧ ਦੀ ਉਸਾਰੀ ਜ਼ਰੂਰੀ ਹੈ। ਵੀਜ਼ਾ ਲਾਟਰੀ ਸਿਸਟਮ ਦਾ ਭੋਗ ਪਾਉਣ ਦਾ ਸੱਦਾ ਦਿੰਦਿਆਂ ਟਰੰਪ ਨੇ ਕਿਹਾ, ‘ਲੜੀਵਾਰ ਪਰਵਾਸ ਕਰਕੇ ਵੱਡੀ ਗਿਣਤੀ ਲੋਕ ਮੁਲਕ ਵਿੱਚ ਦਾਖ਼ਲ ਹੋ ਰਹੇ ਹਨ, ਪਰ ਅਕਸਰ ਇਹ ਸਹੀ ਨਹੀਂ ਹੁੰਦਾ।’
ਸੈਨੇਟਰ ਕੈਵਿਨ ਮੈਕਾਰਥੀ ਨੇ ਸੁਧਾਰ ਤਿੰਨ ਥੰਮਾਂ- ਬੱਚਿਆਂ ਦੇ ਦਾਖ਼ਲੇ ਨੂੰ ਅੱਗੇ ਪਾਉਣ (ਡੀਏਸੀਏ), ਸਰਹੱਦ ਸੁਰੱਖਿਆ ਤੇ ਚੇਨ ਮਾਈਗ੍ਰੇਸ਼ਨ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਤਾਂ ਟਰੰਪ ਨੇ ਉਨ੍ਹਾਂ ਨੂੰ ਵਿਚਾਲੇ ਰੋਕਦਿਆਂ ਆਵਾਸ ਕਾਨੂੰਨ ’ਚ ‘ਕਾਬਲੀਅਤ’ ਵੀ ਸ਼ਾਮਲ ਕੀਤੇ ਜਾਣ ਲਈ ਕਿਹਾ। ਇਸ ਕਾਨੂੰਨ ਨੂੰ ਅਗਲੇ ਕੁਝ ਦਿਨਾਂ ਵਿੱਚ ਪੇਸ਼ ਕੀਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿਹਤ
ਕਾਰੋਬਾਰ
ਦੇਸ਼
Advertisement