ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਆਗਾ ਹਿਲਾਲੀ ਨੇ ਨਿਊਜ਼ ਟੀਵੀ ਸ਼ੋਅ ਵਿੱਚ ਮੰਨਿਆ ਹੈ ਕਿ 26 ਫਰਵਰੀ, 2019 ਨੂੰ ਬਾਲਾਕੋਟ ਵਿੱਚ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਤਕਰੀਬਨ 300 ਅੱਤਵਾਦੀ ਮਾਰੇ ਗਏ ਸੀ। ਪਾਕਿਸਤਾਨ ਦਾ ਇਹ ਸਾਬਕਾ ਡਿਪਲੋਮੈਟ ਟੀਵੀ ਬਹਿਸ ਵਿੱਚ ਪਾਕਿ ਸੈਨਾ ਦੇ ਹੱਕ ਵਿੱਚ ਬੋਲਦਾ ਰਿਹਾ ਹੈ ਤੇ ਉਸ ਦਾ ਇਕਬਾਲੀਆ ਬਿਆਨ ਪਾਕਿਸਤਾਨ ਦੇ ਇਸ ਦਾਅਵੇ ਦੇ ਉਲਟ ਹੈ ਕਿ ਹਵਾਈ ਹਮਲੇ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
ਬਲਾਕੋਟ ਹਵਾਈ ਹਮਲਾ, ਪੁਲਵਾਮਾ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਕੀਤਾ ਗਿਆ ਸੀ। ਪੁਲਵਾਮਾ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸੀ ਤੇ ਪਾਕਿਸਤਾਨ ਅਧਾਰਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ 14 ਫਰਵਰੀ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਦੀ ਅੰਤਰਰਾਸ਼ਟਰੀ ਭਾਈਚਾਰੇ ਨੇ ਨਿੰਦਾ ਕੀਤੀ ਸੀ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ, ਆਗਾ ਹਿਲਾਲੀ ਨੇ ਪਾਕਿਸਤਾਨ ਦੇ ਉਰਦੂ ਚੈਨਲ 'ਤੇ ਇੱਕ ਟੀਵੀ ਬਹਿਸ ਵਿੱਚ ਕਿਹਾ,' 'ਭਾਰਤ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਇੱਕ ਯੁੱਧ ਵਾਲਾ ਕੰਮ ਕੀਤਾ ਜਿਸ ਵਿੱਚ ਘੱਟੋ-ਘੱਟ 300 ਲੋਕਾਂ ਦੀ ਮੌਤ ਦੀ ਖ਼ਬਰ ਹੈ। ਸਾਡਾ ਟੀਚਾ ਉਨ੍ਹਾਂ ਤੋਂ ਵੱਖਰਾ ਸੀ। ਅਸੀਂ ਉਨ੍ਹਾਂ ਦੀ ਹਾਈ ਕਮਾਂਡ ਨੂੰ ਨਿਸ਼ਾਨਾ ਬਣਾਇਆ। ਇਹ ਸਾਡਾ ਜਾਇਜ਼ ਨਿਸ਼ਾਨਾ ਸੀ ਕਿਉਂਕਿ ਉਹ ਸੈਨਾ ਦੇ ਜਵਾਨ ਹਨ। ਅਸੀਂ ਮੰਨਿਆ ਸੀ ਕਿ ਏਅਰ ਸਟ੍ਰਾਇਕ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੁਣ ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਜੋ ਵੀ ਕਰਨਗੇ, ਅਸੀਂ ਸਿਰਫ ਉਸੇ ਦਾ ਜਵਾਬ ਦੇਵਾਂਗੇ।"
ਪਾਕਿਸਤਾਨ 'ਚ ਏਅਰ ਸਟ੍ਰਾਇਕ ਦਾ ਸੱਚ ਆਇਆ ਸਾਹਮਣੇ, ਸਾਬਕਾ ਡਿਪਲੋਮੈਟ ਨੇ ਕੀਤਾ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
10 Jan 2021 11:36 AM (IST)
ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਆਗਾ ਹਿਲਾਲੀ ਨੇ ਨਿਊਜ਼ ਟੀਵੀ ਸ਼ੋਅ ਵਿੱਚ ਮੰਨਿਆ ਹੈ ਕਿ 26 ਫਰਵਰੀ, 2019 ਨੂੰ ਬਾਲਾਕੋਟ ਵਿੱਚ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਤਕਰੀਬਨ 300 ਅੱਤਵਾਦੀ ਮਾਰੇ ਗਏ ਸੀ।
- - - - - - - - - Advertisement - - - - - - - - -