ਪੜਚੋਲ ਕਰੋ
Advertisement
ਧਾਰਮਿਕ ਸਥਾਨ 'ਤੇ ਭਿਆਨਕ ਧਮਾਕਾ, 25 ਮੌਤਾਂ 35 ਫੱਟੜ
ਪੇਸ਼ਾਵਰ: ਪਾਕਿਸਤਾਨ ਦੇ ਸੂਬੇ ਖ਼ੈਬਰ ਪਖ਼ਤੂਨਵਾ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 25 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਧਮਾਕੇ ਵਿੱਚ 35 ਲੋਕ ਜ਼ਖ਼ਮੀ ਵੀ ਹੋਏ ਹਨ। ਸੁਰੱਖਿਆ ਸੂਤਰਾਂ ਮੁਤਾਬਕ ਇਹ ਧਮਾਕਾ ਧਾਰਮਿਕ ਸਥਾਨ ਦੇ ਬਾਹਰ ਹੋਇਆ ਹੈ, ਜਿੱਥੇ ਕਾਫੀ ਗਿਣਤੀ ਵਿੱਚ ਲੋਕ ਮੌਜੂਦ ਸਨ। ਹਾਲੇ ਤਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ।
ਪਾਕਿਸਤਾਨ ਦੇ ਜੀਓ ਟੀਵੀ ਮੁਤਾਬਕ ਇਹ ਧਮਾਕਾ ਹੰਗੂ ਦੇ ਲੋਅਰ ਓਰਕਜ਼ਈ ਇਲਾਕੇ ਵਿੱਚ ਹੋਇਆ ਹੈ। ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹੁਣ ਤੋਂ ਕੁਝ ਹੀ ਸਮਾਂ ਪਹਿਲਾਂ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਚੀਨ ਦੇ ਸਫ਼ਾਰਤਖ਼ਾਨੇ ਦੇ ਬਾਹਰ ਗੋਲ਼ੀਬਾਰੀ ਹੋਈ ਹੈ। ਪੌਸ਼ ਇਲਾਕੇ ਦੇ ਕਲਿਫਟਨ ਵਿੱਚ ਹੋਈ ਇਸ ਗੋਲ਼ੀਬਾਰੀ ਵਿੱਚ ਦੋ ਪੁਲਿਸਕਰਮੀਆਂ ਦੀ ਮੌਤ ਵੀ ਹੋ ਗਈ। ਗੋਲ਼ੀਬਾਰੀ ਤੋਂ ਬਾਅਦ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ।Twenty-five killed, multiple injured in Hangu blast https://t.co/vee9qPHC23
— Geo English (@geonews_english) November 23, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement