ਲੰਡਨ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਪ੍ਰਿੰਸ ਲੂਈਸ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਤਸਵੀਰਾਂ ਉਸ ਦੀ ਮਾਂ ਕੇਟ ਨੇ ਆਪਣੇ ਘਰ ਕੇਂਸਿੰਗਟਨ ਪੈਲੇਸ ਵਿੱਚ ਲਈਆਂ ਹਨ। ਇਸ ਤਸਵੀਰ ਵਿੱਚ ਰਾਜਕੁਮਾਰੀ ਸ਼ਾਰਲਟ ਵੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ਵਿੱਚ ਪ੍ਰਿੰਸ ਸੂਈਸ ਸਰ੍ਹਾਣੇ ਦੇ ਸਹਾਰੇ ਲੇਟਿਆ ਹੋਇਆ ਨਜ਼ਰ ਆ ਰਿਹਾ ਹੈ।


 



ਕੇਂਸਿੰਗਟਨ ਪੈਲੇਸ ਨੇ ਇੱਕ ਬਿਆਨ ’ਚ ਕਿਹਾ ਕਿ ਕੈਂਬਰਿਜ ਦੇ ਡਿਊਕ ਤੇ ਡੱਚਿਸ ਰਾਜਕੁਮਾਰੀ ਸ਼ਾਰਲਟ ਤੇ ਪ੍ਰਿੰਸ ਸੂਈਸ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਕੇ ਖ਼ੁਸ਼ ਹੈ।

ਰਾਜਕੁਮਾਰੀ ਸ਼ਾਰਲਟ ਨਾਲ ਲਈ ਗਈ ਤਸਵੀਰ ਉਸ ਦੇ ਤੀਜੇ ਜਨਮ ਦਿਨ ਦੀ ਹੈ। ਦੂਜੀ ਤਸਵੀਰ ਉਸ ਦੇ ਜਨਮ ਦਿਨ ਦੇ ਤਿੰਨ ਦਿਨ ਬਾਅਦ ਦੀ ਹੈ। ਲੂਈਸ ਆਰਥਰ ਚਾਰਲਸ ਬ੍ਰਿਟਿਸ਼ ਸ਼ਾਹੀ ਤਾਜ ਦਾ ਪੰਜਵਾਂ ਵਾਰਿਸ ਤੇ ਮਹਾਰਾਣਾ ਐਲੇਜ਼ਾਬੈਥ ਤੇ ਉਸ ਦੇ ਪਤੀ ਪ੍ਰਿੰਸ ਫਿਲਿਪ ਦਾ ਛੇਵਾਂ ਪੜਪੋਤਾ ਹੈ।