ਲੰਡਨ: ਯੂਕੇ 'ਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਸਿੱਖ ਵਿਦਿਆਰਥੀ 'ਤੇ ਨਸਲੀ ਹਮਲਾ ਹੋਇਆ ਹੈ। 22 ਸਾਲਾ ਅਮਰੀਕ ਸਿੰਘ ਦਾਅਵਾ ਕੀਤਾ ਕਿ ਉਸ 'ਤੇ ਇਸ ਲਈ ਹਮਲਾ ਹੋਇਆ ਕਿਉਂਕਿ ਉਸ ਨੇ ਪੱਗ ਪਹਿਨੀ ਹੋਈ ਸੀ। ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਉਸ ਨੂੰ ਬਾਰ 'ਚੋਂ ਜਾਣ ਲਈ ਕਹਿ ਰਹੇ ਸੀ। ਉਨ੍ਹਾਂ ਕਿਹਾ ਸੀ ਕਿ ਇੱਥੇ ਪੱਗ ਪਹਿਨਣ ਦੀ ਨੀਤੀ ਨਹੀਂ ਹੈ।

ਅਮਰੀਕ ਨੇ ਦੱਸਿਆ ਕਿ ਉਸ ਨੇ ਆਪਣੀ ਪੱਗ ਬਾਰੇ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਉਸ ਦੀ ਕੋਈ ਨਾ ਮੰਨੀ ਗਈ ਤੇ ਉਸ ਨੂੰ ਬਾਹਰ ਧੱਕਿਆ ਗਿਆ। ਉਸ ਨੇ ਦੱਸਿਆ ਕਿ ਇੱਥੋਂ ਤੱਕ ਕਿਹਾ ਹੈ ਕਿ ਅਸੀਂ ਨਹੀਂ ਸੋਚਦੇ ਤੈਨੂੰ ਪੱਬ ਆਉਣ ਤੇ ਖਾਣ ਪੀਣ ਦੀ ਇਜਾਜ਼ਤ ਹੈ।

https://www.facebook.com/amrik.singh.37454961/posts/2033017336770913

ਉਸ ਨੇ ਕਿਹਾ ਕਿ ਮੇਰਾ ਦਿਲ ਟੁੱਟ ਗਿਆ ਕਿਉਂਕਿ ਮੈਨੂੰ ਮੇਰੀ ਪਛਾਣ ਕਰਕੇ ਟਾਰਗੇਟ ਕੀਤਾ ਗਿਆ। ਉਸ ਨੇ ਕਿਹਾ ਕਿ ਬਰਤਾਨੀਆਂ 'ਚ ਇਸ ਤਰ੍ਹਾਂ ਧਰਮ ਖ਼ਿਲਾਫ ਨਫਤਰ ਮੈਨੂੰ ਬਹੁਤ ਬੁਰੀ ਲੱਗੀ। ਮੇਰੇ ਦਾਦਾ ਬਰਤਾਨਵੀ ਫੌਜ ਦਾ ਸਿਪਾਹੀ ਰਹੇ ਹਨ। ਉਸ ਨੇ ਕਿਹਾ ਕਿ ਮੈਂ ਤੇ ਮੇਰੇ ਪਿਤਾ ਵੀ ਬਰਤਨੀਆ 'ਚ ਪੈਦਾ ਹੋਏ ਹਨ ਤੇ ਅਸੀਂ ਸਾਰੇ ਨਿਯਮ ਕਾਨੂੰਨਾਂ ਨੂੰ ਮੰਨਦੇ ਹਾਂ।