Ukraine claims Russia has lost 12000 soldiers in the war so far


Ukraine-Russia War: ਰੂਸ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਹ ਹੁਣ ਤੱਕ 12,000 ਰੂਸੀ ਸੈਨਿਕਾਂ ਨੂੰ ਮਾਰ ਚੁੱਕਾ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਉਹ ਹੁਣ ਤੱਕ ਯੁੱਧ ਵਿੱਚ 49 ਰੂਸੀ ਜਹਾਜ਼, 81 ਹੈਲੀਕਾਪਟਰ, 317 ਟੈਂਕ ਅਤੇ 1070 ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਨੂੰ ਤਬਾਹ ਕਰ ਚੁੱਕਾ ਹੈ।




ਰੂਸ ਨੇ ਕਿਹਾ ਕਿ ਕੀਵ ਨਾਲ ਗੱਲਬਾਤ ਅੱਗੇ ਵਧ ਰਹੀ


ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੂਸ ਨੇ ਕਿਹਾ ਕਿ ਯੂਕਰੇਨ ਵਿਵਾਦ ਨੂੰ ਸੁਲਝਾਉਣ ਲਈ ਕੀਵ ਨਾਲ ਗੱਲਬਾਤ ਅੱਗੇ ਵਧ ਰਹੀ ਹੈ। ਰੂਸ ਨੇ ਜ਼ੋਰ ਦੇ ਕੇ ਕਿਹਾ ਕਿ ਮਾਸਕੋ ਦੀਆਂ ਫੌਜਾਂ ਯੂਕਰੇਨ ਦੀ ਸਰਕਾਰ ਨੂੰ ਡੇਗਣ ਲਈ ਕੰਮ ਨਹੀਂ ਕਰ ਰਹੀਆਂ ਸੀ।


ਕੀਵ ਨਾਲ ਤਿੰਨ ਦੌਰ ਦੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ, “ਕੁਝ ਪ੍ਰਗਤੀ ਹੋਈ ਹੈ। ਦੱਸ ਦੇਈਏ ਕਿ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਨੇ ਲੜਾਈ ਖ਼ਤਮ ਕਰਨ ਲਈ ਗੱਲਬਾਤ ਲਈ ਬੇਲਾਰੂਸ-ਪੋਲੈਂਡ ਸਰਹੱਦ 'ਤੇ ਬੈਠਕ ਕੀਤੀ ਹੈ।


ਜ਼ਖਾਰੋਵਾ ਨੇ ਕਿਹਾ ਕਿ ਗੱਲਬਾਤ ਦਾ ਇੱਕ ਹੋਰ ਦੌਰ ਨਾਗਰਿਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰਿਆਂ 'ਤੇ ਕੇਂਦਰਿਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਾਸਕੋ ਦਾ ਯੂਕਰੇਨ 'ਤੇ ਕਬਜ਼ਾ ਕਰਨ ਜਾਂ ਉਸ ਦੀ ਸਰਕਾਰ ਦਾ ਤਖਤਾ ਪਲਟਣ ਦਾ ਇਰਾਦਾ ਨਹੀਂ ਹੈ।


ਦੱਸ ਦੇਈਏ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੇ ਦੇਸ਼ ਨੂੰ ‘ਡਿ-ਨਾਜ਼ੀਫਾਈ’ ਕਰਨ ਲਈ ਯੂਕਰੇਨ ‘ਚ ਫੌਜ ਭੇਜੀ ਹੈ। 24 ਫਰਵਰੀ ਨੂੰ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ।


ਜ਼ੇਲੇਂਸਕੀ ਨੇ ਕੀਤਾ ਬ੍ਰਿਟਿਸ਼ ਸੰਸਦ ਨੂੰ ਸੰਬੋਧਨ


ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਂਸਕੀ ਨੇ ਵੀਡੀਓ ਲਿੰਕ ਰਾਹੀਂ 'ਹਾਊਸ ਆਫ ਕਾਮਨਜ਼' ਵਿੱਚ ਇੱਕ "ਇਤਿਹਾਸਕ" ਭਾਸ਼ਣ ਦਿੱਤਾ। ਉਨ੍ਹਾਂ ਨੇ ਯੂਕੇ ਦੇ ਸੰਸਦ ਮੈਂਬਰਾਂ ਨੂੰ ਰੂਸ ਨੂੰ "ਅੱਤਵਾਦੀ ਰਾਜ" ਘੋਸ਼ਿਤ ਕਰਨ ਦੀ ਅਪੀਲ ਕੀਤੀ ਅਤੇ ਮਾਸਕੋ 'ਤੇ ਸਖ਼ਤ ਪਾਬੰਦੀਆਂ ਦੀ ਮੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡਾ ਦੇਸ਼ ਸੁਰੱਖਿਅਤ ਰਹੇ।


ਇਹ ਵੀ ਪੜ੍ਹੋ: Sreesanth Retirement: ਸ਼੍ਰੀਸੰਤ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਲਿਆ ਸੰਨਿਆਸ, ਪਾਬੰਦੀ ਤੋਂ ਬਾਅਦ ਕੀਤੀ ਸੀ ਵਾਪਸੀ